ਫਰਟੀਲਾਈਜ਼ਰ ਕਰਮਚਾਰੀ ਸੰਘ ਦੇ ਮੈਂਬਰਾਂ ਨੇ ਮੈਨੇਜਮੈਂਟ ਵਿਰੁੱਧ ਕੀਤੀ ਨਾਅਰੇਬਾਜ਼ੀ

01/13/2019 3:06:16 AM

ਨੰਗਲ,   (ਸੈਣੀ)–  ਐੱਨ. ਐੱਫ. ਐੱਲ. ਦੀਆਂ ਯੂਨੀਅਨਾਂ ਦੀ ਕੋ-ਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ ਅੱਜ ਐੱਨ.ਐੱਫ.ਐੱਲ. ਨੰਗਲ ਇਕਾਈ ਦੇ ਗੇਟ ’ਤੇ ਫਰਟੀਲਾਈਜ਼ਰ ਕਰਮਚਾਰੀ ਸੰਘ ਦੀ ਅਗਵਾਈ ’ਚ ਗੇਟ ਮੀਟਿੰਗ ਕਰ ਕੇ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਉਠਾਇਆ ਗਿਆ।
ਮੁਖੀ ਰਾਜੇਸ਼ ਪੱਸੀਵਾਲ ਨੇ ਕਿਹਾ ਕਿ ਕੋ-ਆਰਡੀਨੇਸ਼ਨ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ 9 ਜਨਵਰੀ ਤੋਂ 4 ਫਰਵਰੀ ਤੋਂ ਅੰਦੋਲਨ ਚਲਾਇਆ ਜਾ ਰਿਹਾ ਹੈ। ਇਸ ਅੰਦੋਲਨ ’ਚ ਧਰਨੇ, ਪ੍ਰਦਰਸ਼ਨ, ਨਾਅਰੇਬਾਜ਼ੀ, ਗੇਟ ਮੀਟਿੰਗਾਂ, ਭੁੱਖ ਹੜਤਾਲ ਅਤੇ 4 ਫਰਵਰੀ ਨੂੰ ਇਕ ਦਿਨਾ ਟੋਕਨ ਸਟ੍ਰਾਈਕ ਕੀਤੀ ਜਾਵੇਗੀ। 
ਇਸ ਮੌਕੇ ਸੁਖਦੇਵ ਚੰਦ, ਐੱਸ. ਸੀ. /ਐੱਸ. ਟੀ . ਦੇ ਮੁਖੀ ਪ੍ਰੇਮ ਕੁਮਾਰ ਬੰਗਾ, ਕਰਨ ਰਾਣਾ, ਪਲਵਿੰਦਰ ਸਿੰਘ ਲਾਲੀ, ਭਾਰਤ ਕੁਮਾਰ ਸ਼ਰਮਾ, ਪਵਨ ਸ਼ਰਮਾ, ਰੋਹਿਤ ਕੌਸ਼ਲ, ਸੁਖਦੇਵ ਰਾਣਾ, ਸੁਰਿੰਦਰ ਸਿੰਘ, ਨਰਿੰਦਰ ਵਰਮਾ, ਰਾਜ ਕੁਮਾਰ, ਅਮਰਜੀਤ ਸਿੰਘ, ਦਿਲਬਾਗ ਸਿੰਘ, ਦਤਾਰ ਸਿੰਘ, ਹਰੀ ਕ੍ਰਿਸ਼ਨ, ਗੋਪਾਲ ਕ੍ਰਿਸ਼ਨ ਸ਼ਰਮਾ, ਰਾਜੇਸ਼ ਪੁਰੀ, ਜੋਗੇਸ਼ ਭਾਰਦਵਾਜ, ਸੁਰਿੰਦਰ ਭਾਟੀਆ, ਮੰਜੁਲ ਸ਼ਰਮਾ, ਮਨੋਜ ਸ਼ਰਮਾ, ਬਲਬੀਰ ਸਿੰਘ, ਮਨੋਜ ਧੀਮਾਨ, ਸੱਤਪਾਲ ਪਾਲੀ, ਯਸ਼ਪਾਲ, ਰਾਜੀਵ ਮਾਣਾ, ਪ੍ਰੇਮ ਬੰਗਾ, ਬ੍ਰਿਜ ਮੋਹਨ, ਪਵਨ ਜੋਸ਼ੀ, ਰਾਜੀਵ ਸੋਹਲ  ਤੇ ਬਲਵਿੰਦਰ ਸਿੰਘ ਆਦਿ ਸ਼ਾਮਲ ਸਨ।
ਹਰਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ ਜੇਕਰ ਕਾਮਿਆਂ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਯੂਨੀਅਨ ਨੇਤਾਵਾਂ ਨੇ ਕਿਹਾ ਕਿ ਸਕੂਲ ਅਤੇ ਹਸਪਤਾਲ ਦੇ ਕਰਮਚਾਰੀ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੇ ਸਨ। ਉਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿਵਾਇਆ ਜਾਵੇ। ਰਾਕੇਸ਼ ਸ਼ਰਮਾ ਪੰਮੀ ਅਤੇ ਤਰਲੋਚਨ ਸਿੰਘ ਨੇ ਕਿਹਾ ਕਿ 23 ਜਨਵਰੀ ਨੂੰ ਯੂਨੀਅਨ ਦੀ ਮਾਨਤਾ ਲਈ ਹੋਣ ਵਾਲੀ ਚੋਣ ’ਚ ਸਾਡਾ ਗੱਠਜੋੜ  ਜਿੱਤ ਹਾਸਲ ਕਰੇਗਾ। 


Related News