ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੀ ਚੌਥੀ ਮੀਟਿੰਗ ਗੀਤਾ ਮੰਦਿਰ ਅਰਬਨ ਅਸਟੇਟ ਫੇਜ਼-2 ’ਚ ਸਮਾਪਤ

03/23/2022 5:04:35 PM

ਜਲੰਧਰ (ਪਾਂਡੇ)– ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ 10 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼੍ਰੀ ਰਾਮ ਚੌਕ ਤੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਕੱਢੀ ਜਾ ਰਹੀ ਸ਼ੋਭਾ ਯਾਤਰਾ ਦਾ ਨਗਰ ਨਿਵਾਸੀਆਂ ਨੂੰ ਸੱਦਾ ਦੇਣ ਦੇ ਮੰਤਵ ਨਾਲ ਕਮੇਟੀ ਦੀ ਚੌਥੀ ਮੀਟਿੰਗ ਸ਼੍ਰੀ ਗੀਤਾ ਮੰਦਿਰ ਅਰਬਨ ਅਸਟੇਟ ਫੇਜ਼-2 ਵਿਚ ਸਮਾਪਤ ਹੋਈ।

ਮੰਦਿਰ ਕਮੇਟੀ ਨੇ ਰਾਮ ਭਗਤਾਂ ਦਾ ਕੀਤਾ ਧੰਨਵਾਦ
ਸ਼੍ਰੀ ਗੀਤਾ ਮੰਦਿਰ ਅਰਬਨ ਅਸਟੇਟ ਫੇਜ਼-2 ਦੀ ਪ੍ਰਬੰਧਕ ਕਮੇਟੀ ਵੱਲੋਂ ਮੰਦਿਰ ਦੇ ਮੁੱਖ ਪੁਜਾਰੀ ਪੰਡਿਤ ਵਿਨੇ ਸ਼ਾਸਤਰੀ ਨੇ ਮੰਦਿਰ ਦੇ ਵਿਹੜੇ ਵਿਚ ਆਏ ਪ੍ਰਭੂ ਸ਼੍ਰੀ ਰਾਮ ਭਗਤਾਂ ਦਾ ਧੰਨਵਾਦ ਕੀਤਾ ਅਤੇ ਖੁਸ਼ੀ ਪ੍ਰਗਟਾਉਂਦਿਆਂ 10 ਅਪ੍ਰੈਲ ਨੂੰ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਵਿਚ ਨਿਕਲਣ ਵਾਲੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਵਿਚ ਮੰਦਿਰ ਕਮੇਟੀ ਵੱਲੋਂ ਝਾਕੀਆਂ ਭੇਜਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ:  ਖਟਕੜ ਕਲਾਂ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਸ਼੍ਰੀ ਵਿਜੇ ਚੋਪੜਾ ਨੇ ਸਾਰੇ ਵਰਗਾਂ ਨੂੰ ਇਕ ਮੰਚ ’ਤੇ ਕੀਤਾ ਇਕੱਠਾ: ਰੈਵਰੈਂਡ ਪਟੇਲ
ਰੈਵਰੈਂਡ ਪਟੇਲ ਕਲਿਆਣ ਹੁਸ਼ਿਆਰਪੁਰ ਨੇ ਕਿਹਾ ਕਿ ਅਸੀਂ ਇਕ ਧਰਮਨਿਰਪੱਖ ਦੇਸ਼ ਦੇ ਵਾਸੀ ਹਾਂ, ਜਿਥੇ ਵੱਖ-ਵੱਖ ਭਾਈਚਾਰਿਆਂ, ਵੱਖ-ਵੱਖ ਭਾਸ਼ਾਵਾਂ ਅਤੇ ਵੱਖ-ਵੱਖ ਧਰਮਾਂ ਨਾਲ ਜੁੜੇ ਲੋਕ ਆਪਸ ਵਿਚ ਮਿਲ-ਜੁਲ ਕੇ ਰਹਿੰਦੇ ਹਨ। ਇਸ ਵਿਚ ਸਮਾਜ ਦੇ ਸਾਰੇ ਵਰਗਾਂ ਨੂੰ ਇਕ ਮੰਚ ’ਤੇ ਇਕੱਠਾ ਕਰਨ ਵਿਚ ਸਭ ਤੋਂ ਵੱਡਾ ਯੋਗਦਾਨ ਸ਼੍ਰੀ ਵਿਜੇ ਚੋਪੜਾ ਦਾ ਹੈ। ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਸ਼੍ਰੀ ਵਿਜੇ ਚੋਪੜਾ ਪਰਿਵਾਰ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ, ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਹਰ ਪਾਸੇ ਲੜਾਈ, ਅਸ਼ਾਂਤੀ ਅਤੇ ਤਰ੍ਹਾਂ-ਤਰ੍ਹਾਂ ਦੇ ਝਗੜੇ ਚੱਲ ਰਹੇ ਹਨ। ਸਾਨੂੰ ਸਭ ਨੂੰ ਉਸ ਪਰਮਪਿਤਾ ਪ੍ਰਮੇਸ਼ਵਰ ਅੱਗੇ ਸੁੱਖ-ਸ਼ਾਂਤੀ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਉਨ੍ਹਾਂ ਇਸ ਮੌਕੇ ਆਪਸੀ ਭਾਈਚਾਰਾ ਕਾਇਮ ਰੱਖਦਿਆਂ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ ਲਈ ਖੁਸ਼ੀ ਪ੍ਰਗਟ ਕੀਤੀ।

ਸ਼੍ਰੀ ਹਨੂਮਾਨ ਚਾਲੀਸਾ ਨਾਲ ਮੀਟਿੰਗ ਦਾ ਸ਼ੁੱਭਆਰੰਭ
ਮੀਟਿੰਗ ਦਾ ਸ਼ੁੱਭਆਰੰਭ ਯੋਗਾਚਾਰੀਆ ਵਰਿੰਦਰ ਸ਼ਰਮਾ ਨੇ ਸ਼੍ਰੀ ਹਨੂਮਾਨ ਚਾਲੀਸਾ ਨਾਲ ਕੀਤਾ। ਇਸ ਦੌਰਾਨ ਪੰਡਾਲ ਵਿਚ ਬੈਠੇ ਰਾਮ ਭਗਤਾਂ ਨੇ ਤਾੜੀਆਂ ਵਜਾ ਕੇ ਪ੍ਰਭੂ ਸਿਮਰਨ ਵਿਚ ਸਾਥ ਨਿਭਾਇਆ। ਇਸ ਮੌਕੇ ਬ੍ਰਜਮੋਹਨ ਸ਼ਰਮਾ ਨੇ ਵੀ ਭਜਨ ਸੁਣਾਏ।

ਮਾਤਾ ਵੈਸ਼ਨੋ ਦੇਵੀ ਯਾਤਰਾ ਦਾ ਹੈਲੀਕਾਪਟਰ ਟਿਕਟ ਸੁਰਿੰਦਰ ਸਿੰਘ ਕੈਰੋਂ ਨੂੰ ਮਿਲਿਆ
ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਮੀਟਿੰਗ ਵਿਚ ਆਏ ਰਾਮ ਭਗਤਾਂ ਦਾ ਸਵਾਗਤ ਕਰਦਿਆਂ ਪੰਕਚੁਐਲਿਟੀ ਅਤੇ ਲੱਕੀ ਡਰਾਅ ਕਢਵਾਏ, ਜਿਸ ਤਹਿਤ ਬੀ. ਓ. ਸੀ. ਟਰੈਵਲ ਦੇ ਜਗਮੋਹਨ ਸਬਲੋਕ ਵੱਲੋਂ ਸਪਾਂਸਰਡ ਮਾਤਾ ਵੈਸ਼ਨੋ ਦੇਵੀ ਯਾਤਰਾ ਦਾ ਹੈਲੀਕਾਪਟਰ ਟਿਕਟ ਸੁਰਿੰਦਰ ਸਿੰਘ ਕੈਰੋਂ ਨੂੰ ਮਿਲਿਆ। ਇਸੇ ਤਰ੍ਹਾਂ 5 ਗਿਫਟ ਰਮਨ ਦੱਤ, 4 ਸਫਾਰੀ ਸੂਟ ਦੀਵਾਨ ਅਮਿਤ ਅਰੋੜਾ, 4 ਗਿਫਟ ਰਾਜੇਸ਼ ਕੋਹਲੀ, 5 ਗੀਤਾ ਰਵੀਸ਼ੰਕਰ ਸ਼ਰਮਾ, 5 ਰਾਮਾਇਣ ਅਸ਼ਵਨੀ ਕਾਲੀਆ, 4 ਗਿਫਟ ਤਰਸੇਮ ਕਪੂਰ, 1 ਜੈਕੇਟ ਗਿਫਟ ਪ੍ਰਿੰਸ ਅਸ਼ੋਕ ਗਰੋਵਰ, ਇਕ ਡਿਨਰ ਸੈੱਟ ਨਿਸ਼ੂ ਨਈਅਰ, 5 ਗਿਫਟ ਰੇਖਾ ਢੱਲ, ਇਕ ਗਿਫਟ ਸੁਮੇਸ਼ ਆਨੰਦ, 10 ਕੈਲੰਡਰ ਸੁਨੀਲ ਕਪੂਰ, ਧਾਰਮਿਕ ਸਾਹਿਤ ਕੇ. ਵੀ. ਸ਼੍ਰੀਧਰ ਵੱਲੋਂ ਸਪਾਂਸਰਡ ਲੱਕੀ ਡਰਾਅ ਜੇਤੂਆਂ ਨੂੰ ਦਿੱਤੇ ਗਏ।

ਇਹ ਵੀ ਪੜ੍ਹੋ:  ਨਸ਼ੇ ਨੇ ਉਜਾੜਿਆ ਇਕ ਹੋਰ ਹੱਸਦਾ-ਵੱਸਦਾ ਪਰਿਵਾਰ, ਹਸਪਤਾਲ ਦੇ ਬਾਥਰੂਮ 'ਚੋਂ ਮਿਲੀ ਨੌਜਵਾਨ ਦੀ ਲਾਸ਼

PunjabKesari

ਕਮੇਟੀ ਨੂੰ ਦਿੱਤੀ ਸਹਿਯੋਗ ਰਾਸ਼ੀ
ਮੀਟਿੰਗ ਦੌਰਾਨ ਸਤਨਾਮ ਸਿੰਘ ਬਿੱਟਾ ਅਤੇ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਪ੍ਰਭਜੋਤ ਸਿੰਘ ਨੇ ਸਹਿਯੋਗ ਵਜੋਂ 11000 ਰੁਪਏ ਦਾ ਚੈੱਕ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਨੂੰ ਦਿੱਤਾ।

ਡਾ. ਦੀਪਾਂਸ਼ੂ ਗੁਪਤਾ ਨੇ ਕੀਤਾ ਰਾਮ ਭਗਤਾਂ ਦਾ ਚੈੱਕਅਪ
ਮੀਟਿੰਗ ਵਿਚ ਡਾ. ਮੁਕੇਸ਼ ਵਾਲੀਆ ਦੀ ਅਗਵਾਈ ਵਿਚ ਲਾਏ ਗਏ ਮੈਡੀਕਲ ਕੈਂਪ ਵਿਚ ਸਰਵੋਦਿਆ ਹਸਪਤਾਲ ਦੇ ਦਿਲ ਦੀਆਂ ਬੀਮਾਰੀਆਂ ਦੇ ਮਾਹਿਰ ਡਾ. ਦੀਪਾਂਸ਼ੂ ਗੁਪਤਾ (ਡੀ. ਐੱਮ. ਕਾਰਡੀਆਲੋਜੀ) ਸਮੇਤ ਟੀਮ ਨੇ ਰਾਮ ਭਗਤਾਂ ਦਾ ਚੈੱਕਅਪ ਅਤੇ ਈ. ਸੀ. ਜੀ. ਕੀਤਾ। ਉਥੇ ਹੀ, ਕਪਿਲ ਹਸਪਤਾਲ ਦੇ ਮਾਲਕ ਡਾ. ਕਪਿਲ ਗੁਪਤਾ ਐੱਮ. ਡੀ. ਮੈਡੀਕਲ ਸਪੈਸ਼ਲਿਸਟ, ਡਾ. ਅਸ਼ੋਕ ਮੱਟੂ, ਸਟਾਫ ਨਰਸ ਅੰਜੂ, ਪੱਲਵੀ, ਰਾਕੇਸ਼ ਸਿਡਾਨਾ ਅਤੇ ਅੱਖਾਂ ਦੇ ਮਾਹਿਰ ਸਿਵਲ ਹਸਪਤਾਲ ਦੇ ਡਾ. ਅਰੁਣ ਵਰਮਾ ਅਤੇ ਆਸ਼ੀਰਵਾਦ ਲੈਬ ਦੇ ਰੋਹਿਤ ਬਮੋਤਰਾ ਨੇ ਰਾਮ ਭਗਤਾਂ ਦਾ ਚੈੱਕਅਪ ਕੀਤਾ।

ਰੇਖਾ ਸ਼ਰਮਾ ਐਂਡ ਪਾਰਟੀ ਨੇ ਪੇਸ਼ ਕੀਤੇ ਭਜਨ
ਮੀਟਿੰਗ ਵਿਚ ਰੇਖਾ ਸ਼ਰਮਾ ਐਂਡ ਪਾਰਟੀ ਨੇ ਵੱਖ-ਵੱਖ ਭਜਨ ਗਾ ਕੇ ਪੰਡਾਲ ਦਾ ਵਾਤਾਵਰਣ ਭਗਤੀਮਈ ਕਰ ਦਿੱਤਾ। ਇਸ ਮੌਕੇ ਉਨ੍ਹਾਂ ‘ਨਾ ਕ੍ਰਿਸ਼ਨ ਨਾਮ ਲੀਨਹੋਂ, ਨਾ ਰਾਮ ਨਾਮ ਲੀਨਹੋਂ’ ਅਤੇ ‘ਕ੍ਰਿਪਾ ਐਸੀ ਕਰੋ ਅਪਨੀ ਹੋ ਜਾਏ ਮਾਟੀ ਸੇ ਚੰਦਨ’ ਆਦਿ ਭਜਨ ਪੇਸ਼ ਕਰ ਕੇ ਭਗਤਾਂ ਨੂੰ ਆਨੰਦਿਤ ਕਰ ਦਿੱਤਾ।

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ ਐਂਟੀ-ਕੁਰੱਪਸ਼ਨ ਹੈਲਪਲਾਈਨ ਨੰਬਰ

ਕਮੇਟੀ ਦੇ ਮੈਂਬਰਾਂ ਨੇ ਨਿਭਾਈਆਂ ਜ਼ਿੰਮੇਵਾਰੀਆਂ ਅਤੇ ਇਹ ਰਹੇ ਹਾਜ਼ਰ
ਮੀਟਿੰਗ ਵਿਚ ਕੂਪਨ ਵੰਡਣ ਦੀ ਜ਼ਿੰਮੇਵਾਰੀ ਮੱਟੂ ਸ਼ਰਮਾ, ਪ੍ਰਦੀਪ ਛਾਬੜਾ, ਰਾਜ ਕੁਮਾਰ ਘਈ ਅਤੇ ਮੈਂਬਰਸ਼ਿਪ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਐੱਮ. ਡੀ. ਸੱਭਰਵਾਲ, ਗੁਲਸ਼ਨ ਸੱਭਰਵਾਲ, ਅਸ਼ੋਕ ਸ਼ਰਮਾ, ਗੁਲਸ਼ਨ ਸੁਨੇਜਾ, ਹੇਮੰਤ ਜੋਸ਼ੀ, ਵਿਜੇ ਸੇਠੀ ਅਤੇ ਅਜੈ ਸੱਭਰਵਾਲ ਨੇ ਨਿਭਾਈ। ਪਛਾਣ-ਪੱਤਰ ਬਣਾਉਣ ਦੀ ਜ਼ਿੰਮੇਵਾਰੀ ਸਹਿਗਲ ਸਿਸਟਮ ਦੇ ਅਸ਼ਵਨੀ ਸਹਿਗਲ ਨੇ ਨਿਭਾਈ। ਮੀਟਿੰਗ ਵਿਚ ਮੁੱਖ ਰੂਪ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਖਜ਼ਾਨਚੀ ਵਿਵੇਕ ਖੰਨਾ, ਰਮੇਸ਼ ਸਹਿਗਲ, ਰਵੀਸ਼ ਸੁਗੰਧ, ਯਸ਼ਪਾਲ ਸਫਰੀ, ਪਵਨ ਭੋਡੀ, ਪੰਡਿਤ ਹੇਮੰਤ ਸ਼ਰਮਾ, ਅਮਰਨਾਥ ਯਾਦਵ, ਰਾਜੇਸ਼ ਵਰਮਾ, ਅਨਿਲ ਤਿਵਾੜੀ, ਸੰਜੀਵ ਸ਼ਰਮਾ, ਸੁਨੀਲ ਸ਼ਰਮਾ, ਗੌਰਵ ਮਹਾਜਨ, ਆਰ. ਕੇ. ਗਾਂਧੀ, ਲਾਰੈਂਸ ਚੌਧਰੀ, ਅਮਿਤ ਕੁਮਾਰ, ਵਿਜੇ ਸ਼ਰਮਾ, ਜੀਵਨ ਲਤਾ ਸ਼ਰਮਾ, ਭਾਰਤੀ ਰਾਸ਼ਟਰੀ ਵਾਲਮੀਕਿ ਸਭਾ ਦੇ ਰਾਸ਼ਟਰੀ ਪ੍ਰਧਾਨ ਸੁਭਾਸ਼ ਸੋਂਧੀ, ਨਰਿੰਦਰ ਥਾਪਰ, ਅਸ਼ੋਕ ਜੱਗੀ, ਵਿਜੇ ਹਾਂਡਾ, ਮਿੰਟੂ ਜੁਨੇਜਾ, ਸੁਰਿੰਦਰ ਮੋਹਨ ਲਾਲਾ, ਸਤੀਸ਼ ਜੋਸ਼ੀ, ਨੀਰੂ ਕਪੂਰ, ਸੰਗੀਤਾ ਭਗਤ, ਮਦਨ ਲਾਲ, ਵੰਦਨਾ ਮਹਿਤਾ, ਸੁਨੀਤਾ ਅਤੇ ਅਨੀਤਾ ਸਮੇਤ ਭਾਰੀ ਗਿਣਤੀ ਵਿਚ ਰਾਮ ਭਗਤ ਸ਼ਾਮਲ ਹੋਏ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News