ਤਿੰਨ ਕਾਰਾਂ ਦੀ ਆਪਸੀ ਟੱਕਰ ’ਚ ਅੌਰਤ ਸਮੇਤ ਚਾਰ ਵਿਅਕਤੀ ਜ਼ਖਮੀ

12/15/2018 1:09:37 AM

 ਜਾਡਲਾ, (ਜ.ਬ)- ਨਵਾਂਸ਼ਹਿਰ-ਚੰਡੀਗਡ਼੍ਹ ਰੋਡ ਪਿੰਡ ਬੀਰੋਵਾਲ ਵਿਖੇ ਅੱਜ ਸਵੇਰੇ ਕਰੀਬ 8 ਵਜੇ ਹੋਈ ਤਿੰਨ ਕਾਰਾਂ ਦੀ ਟੱਕਰ ਵਿਚ ਇਕ ਅੌਰਤ ਸਮੇਤ ਚਾਰ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ।
  ਜਾਣਕਾਰੀ ਅਨੁਸਾਰ ਰਾਮਜੀ ਦਾਸ ਪੁੱਤਰ ਹਰਬੰਸ ਲਾਲ ਵਾਸੀ ਬਾਲੇਆਲ ਆਪਣੀ ਕਾਰ  ਵਿਚ ਨਵਾਂਸ਼ਹਿਰ ਵਾਲੇ ਪਾਸਿਓਂ ਆਪਣੇ ਪਿੰਡ ਬਾਲੇਆਲ (ਬਲਾਚੌਰ) ਜਾ ਰਿਹਾ ਸੀ ਜਦੋਂ ਉਹ ਉਕਤ ਸਥਾਨ ’ਤੇ ਆਇਆ ਤਾਂ ਉਸ ਦੇ ਪਿੱਛੇ ਇਕ ਹੋਰ ਗੱਡੀ ਸੀ, ਜਿਸ ਨੂੰ ਹਰਜੀਤ ਸਿੰਘ ਚਲਾ ਰਿਹਾ ਸੀ। ਹਰਜੀਤ ਸਿੰਘ ਜਦੋਂ ਰਾਮਜੀ ਦਾਸ ਦੀ ਗੱਡੀ ਨੂੰ ਓਵਰਟੇਕ ਕਰਨ ਲੱਗਾ ਤਾਂ ਬਲਾਚੌਰ ਵਾਲੇ ਪਾਸਿਓਂ  ਆ ਰਹੀ ਕਾਰ  ਜਿਸ ਨੂੰ ਵਰਿੰਦਰ ਸਿੰਘ ਚਲਾ ਰਿਹਾ ਸੀ ਨਾਲ ਸਿੱਧੀ ਟੱਕਰ ਹੋ ਗਈ। ਦੋਵਾਂ ਕਾਰਾਂ ਦੀ ਟੱਕਰ ਹੋਣ ਉਪਰੰਤ ਉਨ੍ਹਾਂ ਤੀਸਰੀ ਕਾਰ ਜਿਸ ਨੂੰ ਰਾਮਜੀ ਦਾਸ ਚਲਾ ਸੀ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਹਾਦਸੇ ਵਿਚ ਕਾਰ ਚਾਲਕ ਹਰਜੀਤ ਸਿੰਘ ਤੇ ਉਸ ਨਾਲ ਬੈਠੀ ਇਕ ਅੌਰਤ ਜੀਆ ਗਿੱਲ ਵਾਸੀ ਕਪੂਰਥਲਾ ਅਤੇ ਦੂਸਰੀ ਕਾਰ ਦਾ ਚਾਲਕ ਵਰਿੰਦਰ ਕੁਮਾਰ ਤੇ ਉਸ ਨਾਲ ਪਿਛਲੀ ਸੀਟ ’ਤੇ ਬੈਠਾ ਸੁਨੀਲ ਕੁਮਾਰ ਵਾਸੀ ਜ਼ੀਰਕਪੁਰ ਗੰਭੀਰ ਜ਼ਖਮੀ ਹੋ ਗਿਆ।  ਜਾਡਲਾ ਪੁਲਸ ਚੌਕੀ ਦੇ ਮੁਲਾਜ਼ਮਾਂ ਵੱਲੋਂ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਦਾਖਲ ਕਰਵਾ ਦਿੱਤਾ ਗਿਆ। ਪੁਲਸ ਵੱਲੋਂ ਕਰੇਨ ਰਾਹੀਂ ਹਾਦਸਾਗ੍ਰਸਤ ਗੱਡੀਆਂ ਨੂੰ ਸਡ਼ਕ ਤੋਂ ਪਾਸੇ ਕਰ ਕੇ ਟ੍ਰੈਫਿਕ ਨੂੰ ਮੁਡ਼ ਚਾਲੂ ਕਰਵਾ ਦਿੱਤਾ ਗਿਆ। 


Related News