ਸਾਬਕਾ ਮੇਅਰ ਜਗਦੀਸ਼ ਰਾਜਾ ਨੂੰ ਲੈ ਕੇ ਜਲੰਧਰ ''ਚ ਛਿੜੀ ਨਵੀਂ ਚਰਚਾ, ਨਹੀਂ ਹੋ ਸਕੇ ''ਆਪ'' ''ਚ ਸ਼ਾਮਲ

10/14/2023 12:47:10 PM

ਜਲੰਧਰ (ਜਤਿੰਦਰ ਚੋਪੜਾ)- ਜਲੰਧਰ ਤੋਂ ਅੱਜ ਕਈ ਕਾਂਗਰਸ ਦੇ ਸਾਬਕਾ ਕੌਂਸਲਰ ਅਤੇ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉਥੇ ਹੀ ਇਸ ਵਿਚਾਲੇ ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ ਨੂੰ ਲੈ ਕੇ ਜਲੰਧਰ ਵਿਚ ਨਵੀਂ ਚਰਚਾ ਛਿੜ ਗਈ ਹੈ। ਜਗਦੀਸ਼ ਰਾਜਾ ਵੀ ਆਮ ਆਦਮੀ ਪਾਰਟੀ ਵਿਚ ਜਾਣ ਵਾਲੇ ਸਨ ਪਰ ਇਸ ਦੌਰਾਨ ਆਖਰੀ ਸਮੇਂ ਵਿਚ ਰਾਜਾ ਨੂੰ 'ਆਪ' ਨੇ ਪਾਰਟੀ ਵਿਚ ਲੈਣ ਤੋਂ ਇਨਕਾਰ ਕਰ ਦਿੱਤਾ ਹੈ। 

ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰੀ ਵਿਚ ਸ਼ਾਮਲ ਹੋਣ ਵਾਲੇ ਕੌਂਸਲਰਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਰਾਜਾ ਆਉਣਗੇ ਤਾਂ ਉਹ ਪਾਰਟੀ ਵਿਚ ਨਹੀਂ ਜਾਣਗੇ, ਜਿਸ ਤੋਂ ਬਾਅਦ ਜਗਦੀਸ਼ ਰਾਜਾ ਨੂੰ ਪਾਰਟੀ ਵਿਚ ਸ਼ਾਮਲ ਨਹੀਂ ਕੀਤਾ ਗਿਆ। ਉਥੇ ਹੀ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਪਾਰਟੀ ਛੱਡਣ ਦੀ ਸੂਚਨਾ ਪਾ ਕੇ ਕਾਂਗਰਸ ਪਾਰਟੀ ਨੇ ਜਗਦੀਸ਼ ਰਾਜ ਰਾਜਾ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ।

ਇਹ ਵੀ ਪੜ੍ਹੋ: ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ 'ਤੇ ਚੱਲਿਆ 'ਝਾੜੂ', ਜਲੰਧਰ ਦੇ ਕਈ ਸਿਆਸੀ ਆਗੂ ਹੋਏ 'ਆਪ' 'ਚ ਸ਼ਾਮਲ

ਫਿਲਹਾਲ ਅਜੇ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ। ਰਾਜਾ ਨਾਲ ਤਾਂ ਉਹ ਗੱਲ ਹੋਵੇਗੀ ਨਾ ਉਹ ਘਰ ਦੇ ਰਹਿਣਗੇ ਅਤੇ ਨਾ ਘਾਟ ਦੇ। ਹਾਲਾਂਕਿ ਮੇਅਰ ਰਾਜਾ ਨੇ ਕਿਹਾ ਹੈ ਕਿ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿਚ ਨਹੀਂ ਜਾ ਰਹੇ ਹਨ। 

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸਮਾਣਾ ਦੇ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਇਕ ਮਹੀਨੇ ’ਚ ਨਿਗਮ ਚੋਣਾਂ ਸੰਭਵ ਹੀ ਨਹੀਂ
ਪੰਜਾਬ ਸਰਕਾਰ ਨੇ ਭਾਵੇਂ ਚੋਣ ਕਮਿਸ਼ਨ ਨੂੰ 15 ਨਵੰਬਰ ਦੇ ਨੇੜੇ ਨਿਗਮ ਚੋਣਾਂ ਕਰਵਾਉਣ ਨੂੰ ਕਿਹਾ ਹੈ ਪਰ ਸਿਆਸੀ ਹਲਕੇ ਵਿਚ ਇਸ ਗੱਲ ਦੀ ਜ਼ੋਰਾਂ ਨਾਲ ਚਰਚਾ ਹੈ ਕਿ ਇਕ ਮਹੀਨੇ ਦੇ ਅੰਦਰ ਨਿਗਮ ਚੋਣਾਂ ਸੰਭਵ ਹੀ ਨਹੀਂ ਹੈ। ਅਜੇ ਇਸ ਦੇ ਲਈ ਵੋਟਰ ਸੂਚੀਆਂ ਬਣਾਈਆਂ ਜਾਣੀਆਂ ਹਨ। ਉਨ੍ਹਾਂ ਵਿਚ ਸੋਧ ਹੋਣੀ ਹੈ ਅਤੇ ਪ੍ਰਕਾਸ਼ਿਤ ਹੋਣੀਆਂ ਹਨ। ਉਸ ਤੋਂ ਬਾਅਦ ਚੋਣ ਸ਼ਡਿਊਲ ਵਿਚ ਵੀ ਕਈ ਦਿਨ ਦਿੱਤੇ ਜਾਂਦੇ ਹਨ। ਦੀਵਾਲੀ ਦੇ ਸੀਜ਼ਨ ਕਾਰਨ ਵੀ ਪੁਲਸ ਪ੍ਰਸ਼ਾਸਨ ਚੋਣਾਂ ਦਾ ਰਿਸਕ ਨਹੀਂ ਲਵੇਗਾ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਹ ਚੋਣਾਂ ਨਵੰਬਰ ਦੇ ਆਖੀਰ ਜਾਂ ਦਸੰਬਰ ਮਹੀਨੇ ਵਿਚ ਹੀ ਹੋਣਗੀਆਂ। ਨਿਗਮ ਚੋਣਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਦੇ ਫ਼ੈਸਲੇ ’ਤੇ ਵੀ ਨਿਰਭਰ ਰਹਿਣਗੀਆਂ। ਇਸਦੇ ਲਈ ਕਾਂਗਰਸ ਦੇ ਵਕੀਲਾਂ ਨੇ ਹਾਈ ਕੋਰਟ ਵਿਚ ਅਰਜ਼ੀ ਦਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 
https://play.google.com/store/apps/details?id=com.jagbani&hl=en&pli=1

For IOS:- 
 https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News