ਹੱਡ ਚੀਰਵੀਂ ਠੰਡ ਨੇ ਧਾਰਿਆ ਵਿਕਰਾਲ ਰੂਪ ਸ਼ਾਮ ਚਾਰ ਵਜੇ ਹੀ ਪਈ ਗਹਿਰੀ ਧੁੰਦ (ਦੇਖੋ ਤਸਵੀਰਾਂ)

12/26/2020 5:23:05 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ): ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੱਡ ਚੀਰਵੀਂ ਠੰਡ ਅਤੇ ਗਹਿਰੀ ਧੁੰਦ ਨੇ ਅੱਜ ਸ਼ਾਮ ਚਾਰ ਵਜੇ ਹੀ ਵਿਕਰਾਲ ਰੂਪ ਧਾਰਨ ਕੀਤਾ ਹੈ। ਅੱਜ ਦਿਨ ਭਰ ਹੀ ਗਹਿਰੀ ਧੁੰਦ ਕਾਰਨ ਸੂਰਜ ਦੇਵਤਾ ਜੀ ਦੇ ਦਰਸ਼ਨ ਨਹੀਂ ਹੋ ਸਕੇ ਅਤੇ ਪਿਛਲੇ ਦਿਨਾਂ ਨਾਲੋਂ ਅੱਜ ਸਰਦੀ ਜ਼ਿਆਦਾ ਘਾਤਕ ਸਾਬਤ ਹੋ ਰਹੀ ਸੀ।

PunjabKesari

ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਸ਼ਾਮ ਚਾਰ ਵਜੇ ਹੀ ਵਾਹਨ ਚਾਲਕਾਂ ਨੂੰ ਗਹਿਰੀ ਧੁੰਦ ਕਾਰਨ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾਉਣ ਲਈ ਮਜ਼ਬੂਰ ਹੋ ਰਿਹੈ ਮਜ਼ਬੂਰ ਹੋਣਾ ਪਿਆ  ਵਾਹਨ ਵੀ ਕਾਫੀ ਧੀਮੀ ਗਤੀ ਵਿਚ ਆਪਣੀ ਮੰਜ਼ਿਲ ਵਿਚ ਬਾਅਦ ਰਹੇ ਸਨ।

PunjabKesari


Shyna

Content Editor

Related News