ਲੋਕ ਸਭਾ ਚੋਣਾਂ ਸਬੰਧੀ ਭੁਲੱਥ ''ਚ ਕੱਢਿਆ ਫਲੈਗ ਮਾਰਚ

Saturday, Mar 23, 2024 - 06:36 PM (IST)

ਲੋਕ ਸਭਾ ਚੋਣਾਂ ਸਬੰਧੀ ਭੁਲੱਥ ''ਚ ਕੱਢਿਆ ਫਲੈਗ ਮਾਰਚ

ਭੁਲੱਥ (ਰਜਿੰਦਰ)- ਲੋਕ ਸਭਾ ਚੋਣਾਂ ਸਬੰਧੀ ਐੱਸ. ਡੀ. ਐੱਮ. ਭੁਲੱਥ-ਕਮ- ਅਸਿਸਟੈਂਟ ਰਿਟਰਨਿੰਗ ਅਫ਼ਸਰ ਸੰਜੀਵ ਕੁਮਾਰ ਸ਼ਰਮਾ ਅਤੇ ਡੀ.ਐੱਸ.ਪੀ. ਭੁਲੱਥ ਸੁਰਿੰਦਰਪਾਲ ਧੋਗੜੀ ਦੀ ਅਗਵਾਈ ਹੇਠ ਪੁਲਸ ਵੱਲੋਂ ਇਥੇ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਡੀ. ਐੱਸ. ਪੀ. ਭੁਲੱਥ ਦੇ ਦਫਤਰ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਸ਼ੁਰੂਆਤੀ ਸਥਾਨ 'ਤੇ ਪਹੁੰਚ ਕੇ ਸੰਪੰਨ ਹੋਇਆ।  ਫਲੈਗ ਮਾਰਚ ਵਿਚ ਐੱਸ. ਐੱਚ. ਓ. ਭੁਲੱਥ ਬਲਜਿੰਦਰ ਸਿੰਘ , ਐੱਸ. ਐੱਚ. ਓ. ਸੁਭਾਨਪੁਰ ਹਰਦੀਪ ਸਿੰਘ, ਐੱਸ. ਐੱਚ. ਓ. ਢਿੱਲਵਾਂ ਸੁਖਬੀਰ ਸਿੰਘ, ਰੀਡਰ-ਟੂ- ਡੀ. ਐੱਸ. ਪੀ. ਭੁਲੱਥ ਬਲਦੇਵ ਸਿੰਘ ਅਤੇ ਸਬ-ਡਿਵੀਜ਼ਨ ਭੁਲੱਥ ਦੇ ਥਾਣੇ ਭੁਲੱਥ, ਬੇਗੋਵਾਲ, ਸੁਭਾਨਪੁਰ ਅਤੇ ਢਿੱਲਵਾਂ ਦੀ ਪੁਲਸ ਫੋਰਸ ਨੇ ਸ਼ਮੂਲੀਅਤ ਕੀਤੀ। 

PunjabKesari

ਇਸ ਮੌਕੇ ਐੱਸ. ਡੀ. ਐੱਮ. ਭੁਲੱਥ-ਕਮ- ਅਸਿਸਟੈਂਟ ਰਿਟਰਨਿੰਗ ਅਫ਼ਸਰ ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਚੋਣਾਂ ਦੌਰਾਨ ਵੋਟਰ ਨੂੰ ਯਕੀਨ ਦੁਆਉਣ ਲਈ ਕਿ ਨਾ ਤਾਂ ਉਨ੍ਹਾਂ ਨੂੰ ਕਿਸੇ ਦਬਾਅ ਜਾਂ ਲਾਲਚ ਵਿਚ ਆਉਣ ਦੀ ਲੋੜ ਹੈ, ਸਗੋਂ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਨਿਰਵਿਘਨ ਹੋ ਕੇ ਚੋਣਾਂ ਵਿਚ ਹਿੱਸਾ ਲਿਆ ਜਾਵੇ ਅਤੇ ਜਮਹੂਰੀਅਤ ਨੂੰ ਮਜ਼ਬੂਤ ਕਰਨ ਲਈ ਨਿਰਪੱਖ ਹੋ ਕੇ ਵੋਟਾਂ ਪਾਈਆਂ ਜਾਣ। ਇਸੇ ਮੰਤਵ ਲਈ ਅੱਜ ਫਲੈਗ ਮਾਰਚ ਕੱਢਿਆ ਗਿਆ ਹੈ, ਜੋ ਚੋਣ ਪ੍ਰਕਿਰਿਆ ਦੌਰਾਨ ਸਮੇਂ -ਸਮੇਂ 'ਤੇ ਜਾਰੀ ਰਹੇਗਾ। ਉਨ੍ਹਾਂ ਦਸਿਆ ਕਿ 7 ਮਈ ਨੂੰ ਜਦੋਂ ਪੰਜਾਬ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ, ਉਸ ਸਮੇਂ ਤੋਂ ਬਾਅਦ ਸਾਡੇ ਯਤਨ ਹੋਰ ਤੇਜ਼ ਹੋ ਜਾਣਗੇ ਕਿ ਲੋਕਾਂ ਵਿਚ ਵਿਸ਼ਵਾਸ ਪੈਦਾ ਕੀਤਾ ਜਾਵੇ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ ਵਿਚ ਆਉਣ ਦੀ ਲੋੜ ਨਹੀਂ ਹੈ ਤੇ ਉਹ ਆਪਣੀ ਆਜ਼ਾਦ ਮਰਜ਼ੀ ਨਾਲ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ। 

ਇਹ ਵੀ ਪੜ੍ਹੋ:  ਮੈਕਲੋਡਗੰਜ ਘੁੰਮਣ ਗਏ ਕਤਲ ਕੀਤੇ ਜਵਾਨ ਪੁੱਤ ਦੀ ਘਰ ਪਹੁੰਚੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਐੱਸ. ਡੀ. ਐੱਮ. ਭੁਲੱਥ-ਕਮ- ਅਸਿਸਟੈਂਟ ਰਿਟਰਨਿੰਗ ਅਫ਼ਸਰ ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਚੋਣਾਂ ਸੰਬੰਧੀ ਚੱਲ ਰਹੀ ਇਸ ਕੰਪੇਨ ਦੌਰਾਨ ਮੋਟਰਸਾਈਕਲਾਂ ਦੇ ਪਟਾਕੇ ਵੀ ਸਾਡੇ ਟਾਰਗੇਟ 'ਤੇ ਹਨ। ਅੱਜ ਨਿਜੀ ਤੌਰ 'ਤੇ ਮੈਂ ਇੱਕ ਅਜਿਹਾ ਮੋਟਰਸਾਈਕਲ ਫੜ ਕੇ ਐੱਸ. ਐੱਚ. ਓ. ਭੁਲੱਥ ਕੋਲੋਂ ਕਾਰਵਾਈ ਕਰਵਾਈ ਹੈ। ਇਸ ਮੌਕੇ ਡੀ. ਐੱਸ. ਪੀ. ਭੁਲੱਥ ਸੁਰਿੰਦਰਪਾਲ ਧੋਗੜੀ ਨੇ ਦਸਿਆ ਕਿ ਫਲੈਗ ਮਾਰਚ ਦੌਰਾਨ ਅਧੂਰੇ ਨੰਬਰਾਂ ਵਾਲੇ ਤਿੰਨ ਮੋਟਰਸਾਈਕਲ ਇੰਪਾਊਂਡ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪੋ- ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖੋ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। 

ਇਹ ਵੀ ਪੜ੍ਹੋ:  ਬਾਬਾ ਵਡਬਾਗ ਸਿੰਘ ਜਾ ਰਹੀ ਸੰਗਤ ਹੋਈ ਹਾਦਸੇ ਦਾ ਸ਼ਿਕਾਰ, ਪਲਾਂ 'ਚ ਮਚਿਆ ਚੀਕ-ਚਿਹਾੜਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News