5 ਦਿਨ ਪਹਿਲਾਂ ਅੰਮ੍ਰਿਤਸਰ ਤੋਂ ਲਾਪਤਾ ਬੱਚਾ ਜਲੰਧਰ ਬੱਸ ਅੱਡੇ ਤੋਂ ਮਿਲਿਆ
Monday, Mar 04, 2019 - 12:23 AM (IST)
ਜਲੰਧਰ (ਮਹੇਸ਼, ਸੁਧੀਰ) 5 ਦਿਨ ਪਹਿਲਾਂ 27 ਫਰਵਰੀ ਨੂੰ ਸਵਰਨ ਮੰਦਰ ਅਮ੍ਰਿਤਸਰ ਤੋਂ ਲਾਪਤਾ ਹੋਇਆ 6 ਸਾਲਾਂ ਦਾ ਬੱਚਾ ਐਤਵਾਰ ਸ਼ਾਮ ਨੂੰ ਜਲੰਧਰ ਬੱਸ ਅੱਡੇ ਦੇ ਨੇੜੇ ਤੋਂ ਮਿਲਿਆ। ਜਿਸ ਨੂੰ ਬੱਸ ਅੱਡੇ ਦੇ ਪੁਲਸ ਥਾਣੇ ਦੇ ਇੰਸਪੈਕਟਰ ਸੁਰਿੰਦਰਪਾਲ ਸਿੰਘ ਥਾਣੇ ਲੈ ਆਏ।
ਉਸ ਤੋਂ ਪੁੱਛਗਿੱਛ ਕਰਨ 'ਤੇ ਪਤਾ ਚੱਲਿਆ ਕਿ ਉਹ ਅੰਮ੍ਰਿਤਸਰ ਦੇ ਪਿੰਡ ਕਿਆਮਪੁਰ ਦਾ ਰਹਿਣ ਵਾਲਾ ਹੈ। ਉਸ ਨੇ ਆਪਣਾ ਨਾਂ ਦਮਨਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਦੱਸਿਆ। ਉਸ ਦੇ ਲਾਪਤਾ ਹੋਣ 'ਤੇ ਥਾਣਾ-ਈ ਅਮ੍ਰਿਤਸਰ ਦੀ ਪੁਲਸ ਨੇ ਅਗੁਵਾਹ ਕਰਨ ਦਾ ਕੇਸ ਵੀ ਦਰਜ਼ ਕੀਤਾ ਸੀ ਅਤੇ ਉਸ਼ ਦੀਆਂ ਕਈ ਗਰੁੱਪਾਂ 'ਤੇ ਤਸਵੀਰਾਂ ਵੀ ਦਿੱਤੀਆਂ ਗਈਆਂ ਸਨ। ਪੁਲਸ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਭਾਲ ਕਰ ਰਹੇ ਸਨ।
ਇੰਪਸੈਕਟਰ ਸੁਰਿੰਦਰਪਾਲ ਸਿੰਘ ਨੇ ਬੱਚੇ ਦੇ ਪਰਿਵਾਰ ਨੂੰ ਸੂਚਿਤ ਕੀਤਾ, ਜਿਸ ਦੇ ਬਾਅਦ ਉਸ ਦੀ ਮਾਂ ਅਤੇ ਹੋਰ ਲੋਕ ਉੱਥੇ ਪਹੁੰਚ ਗਏ। ਏ.ਪੀ.ਸੀ. ਮਾਡਲ ਟਾਊਨ ਧਰਮਪਾਲ ਦੀ ਮੌਜੂਦਗੀ 'ਚ ਬੱਚੇ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ ਗਿਆ। ਮਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਬੱਚੇ ਦੇ ਨਾਲ ਸਵਰਨ ਮੰਦਰ ਮੱਥਾ ਟੇਕਣ ਲਈ ਗਈ ਸੀ, ਉੱਥੋ ਹੀ ਉਹ ਖੇਡਦੇ-ਖੇਡਦੇ ਹੋਏ ਕੀਤੇ ਚਲਾ ਗਿਆ ਸੀ।