ਪਠਾਨਕੋਟ ਦੇ ਚਰਸ ਸਮੱਗਲਰ ’ਤੇ ਰਾਮਾ ਮੰਡੀ ਥਾਣੇ ’ਚ ਦਰਜ ਹੋਇਆ ਸਾਲ ਦਾ ਪਹਿਲਾ ਕੇਸ

Wednesday, Jan 02, 2019 - 06:33 AM (IST)

ਪਠਾਨਕੋਟ ਦੇ ਚਰਸ ਸਮੱਗਲਰ ’ਤੇ ਰਾਮਾ ਮੰਡੀ ਥਾਣੇ ’ਚ ਦਰਜ ਹੋਇਆ  ਸਾਲ ਦਾ ਪਹਿਲਾ ਕੇਸ

ਜਲੰਧਰ,   (ਮਹੇਸ਼)-  ਕਾਜ਼ੀ ਮੰਡੀ ਚੌਕ ਤੋਂ  ਥਾਣਾ ਰਾਮਾ ਮੰਡੀ ਦੀ ਪੁਲਸ ਨੇ 60 ਗ੍ਰਾਮ ਚਰਸ ਸਮੇਤ ਜਿਥੇ ਇਕ ਸਮੱਗਲਰ ਨੂੰ ਗ੍ਰਿਫਤਾਰ  ਕੀਤਾ, ਐੱਨ. ਡੀ. ਪੀ. ਐੱਸ. ਐਕਟ ਤੇ ਚੋਰੀਆਂ ਦੇ ਮਾਮਲੇ ਵਿਚ ਜੇਲ ਤੋਂ ਜ਼ਮਾਨਤ ’ਤੇ ਬਾਹਰ ਆਉਣ  ਤੋਂ ਬਾਅਦ ਫਿਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰਨ ਦੇ  ਮਾਮਲੇ ਵਿਚ 2 ਹੋਰ ਮੁਲਜ਼ਮਾਂ ਨੂੰ ਫੜਿਆ ਹੈ। ਥਾਣਾ ਰਾਮਾ ਮੰਡੀ ਦੇ ਮੁਖੀ ਇੰਸਪੈਕਟਰ  ਜੀਵਨ ਸਿੰਘ ਨੇ ਦੱਸਿਆ ਕਿ ਐੱਸ. ਆਈ. ਅਸ਼ਵਨੀ ਕੁਮਾਰ ਨੰਦਾ ਵੱਲੋਂ ਫੜੇ ਗਏ ਸਮੱਗਲਰ ਦੀ  ਪਛਾਣ ਡਿੰਪਲ ਸ਼ਰਮਾ ਉਰਫ ਸਾਬਾ ਪੁੱਤਰ ਦੱਤ ਸ਼ਰਮਾ ਵਾਸੀ ਛੋਟੇਪੁਰ ਸੁਜਾਨਪੁਰ ਜ਼ਿਲਾ  ਪਠਾਨਕੋਟ ਵਜੋਂ ਹੋਈ ਹੈ। ਉਸ ਦੇ ਖਿਲਾਫ ਥਾਣਾ ਰਾਮਾ ਮੰਡੀ ਵਿਚ ਨਵੇਂ ਸਾਲ ਦਾ ਪਹਿਲਾ ਕੇਸ  ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਦਰਜ ਕੀਤਾ ਗਿਆ ਹੈ। ਮਾਣਯੋਗ ਅਦਾਲਤ ਵਿਚ ਪੇਸ਼  ਕੀਤੇ ਜਾਣ  ਤੋਂ ਬਾਅਦ ਉਸ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ ਭੇਜ ਦਿੱਤਾ ਗਿਆ ਹੈ।  ਇੰਸਪੈਕਟਰ ਜੀਵਨ ਸਿੰਘ ਨੇ ਦੱਸਿਆ ਕਿ ਡਿੰਪਲ ਨਸ਼ੇ ਦਾ ਆਦੀ ਹੈ ਜਿਸ ਦੀ ਪੂਰਤੀ ਲਈ ਉਹ  ਲੋਕਾਂ ਦੀਆਂ ਜੇਬਾਂ ਕੱਟਦਾ ਹੈ। ਇਸ ਤਰ੍ਹਾਂ ਰਾਮਾ ਮੰਡੀ ਪੁਲਸ ਵੱਲੋਂ 110 ਦਾ ਕਲੰਦਰਾ  ਤਿਆਰ ਕਰ ਕੇ ਫੜੇ ਗਏ 2 ਮੁਲਜ਼ਮਾਂ ਦੀ ਪਛਾਣ ਮੋਹਿੰਦਰ ਸਿੰਘ  ਸਿੰਗਲੀ ਪੁੱਤਰ ਹਰਭਜਨ ਸਿੰਘ  ਵਾਸੀ ਜੋਗਿੰਦਰ ਨਗਰ, ਸੋਹਣ ਰਾਮ ਉਰਫ ਸੋਨੂੰ ਪੁੱਤਰ ਕੇਸ਼ਵ ਰਾਮ ਵਾਸੀ ਨੇੜੇ ਦੁੱਗਲ  ਬੇਕਰੀ  ਅਜੀਤ ਨਗਰ ਵਜੋਂ ਹੋਈ ਹੈ। ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ  ਹੈ।
 


Related News