ਦੀਵਾਲੀ ਵਾਲੀ ਰਾਤ ਜਲੰਧਰ ਵਿਖੇ ਕਰੀਬ ਇਕ ਦਰਜਨ ਥਾਵਾਂ ''ਤੇ ਲੱਗੀ ਅੱਗ, ਲੱਖਾਂ ਦਾ ਨੁਕਸਾਨ
Wednesday, Oct 26, 2022 - 10:47 AM (IST)
ਜਲੰਧਰ (ਵਰੁਣ)–ਸ਼ਹਿਰ ਭਰ ਵਿਚ ਦੀਵਾਲੀ ਵਾਲੀ ਰਾਤ ਲਗਭਗ ਇਕ ਦਰਜਨ ਵੱਖ-ਵੱਖ ਥਾਵਾਂ ’ਤੇ ਪਟਾਕਿਆਂ ਕਾਰਨ ਅੱਗ ਲੱਗੀ, ਜਿਸ ਦੌਰਾਨ ਲੱਖਾਂ ਦਾ ਸਾਮਾਨ ਨੁਕਸਾਨ ਸੜ ਕੇ ਸੁਆਹ ਹੋ ਗਿਆ, ਜਦਕਿ ਫਾਇਰ ਬ੍ਰਿਗੇਡ ਦੀਆਂ ਚੌਕਸ ਟੀਮਾਂ ਨੇ ਸਾਰੀਆਂ ਥਾਵਾਂ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ’ਚ ਸਫ਼ਲਤਾ ਹਾਸਲ ਕੀਤੀ। ਨਿਊ ਸੁਰਾਜਗੰਜ ’ਚ ਦੀਵਾਲੀ ਵਾਲੀ ਰਾਤ ਪੂਜਾ ਦੌਰਾਨ ਜਗਾਈ ਜੋਤ ਕਾਰਨ ਅੱਗ ਲੱਗ ਗਈ, ਜਿਸ ਨੇ ਵੇਖਦੇ ਹੀ ਵੇਖਦੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਕਾਰਨ ਪਰਿਵਾਰਕ ਮੈਂਬਰਾਂ ਨੂੰ ਸਾਮਾਨ ਤੱਕ ਬਾਹਰ ਕੱਢਣ ਦਾ ਮੌਕਾ ਨਹੀਂ ਮਿਲਿਆ।
ਇਹ ਵੀ ਪੜ੍ਹੋ: ਨਡਾਲਾ: ਦੀਵਾਲੀ ਦੇ ਤਿਉਹਾਰ ਮੌਕੇ ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਭਿਆਨਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ
ਲੋਕਾਂ ਨੇ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਵਿਭਾਗ ਦੀ ਟੀਮ ਨੇ ਕਾਫ਼ੀ ਸਾਮਾਨ ਤਾਂ ਬਾਹਰ ਕੱਢ ਲਿਆ ਪਰ ਵਧੇਰੇ ਸਾਮਾਨ ਅੱਗ ਦੀ ਲਪੇਟ ਵਿਚ ਆ ਕੇ ਸੁਆਹ ਹੋ ਗਿਆ। ਇਸੇ ਤਰ੍ਹਾਂ ਫੈਂਸੀ ਟੈਂਟ ਹਾਊਸ ’ਚ ਵੀ ਅੱਗ ਲੱਗ ਗਈ, ਜਿਸ ਨਾਲ ਕਾਫੀ ਨੁਕਸਾਨ ਹੋਇਆ। ਮੌਕੇ ’ਤੇ ਡੀ. ਸੀ. ਪੀ. ਅੰਕੁਰ ਗੁਪਤਾ, ਏ. ਸੀ. ਪੀ. ਨਿਰਮਲ ਸਿੰਘ ਤੇ ਥਾਣਾ ਨੰਬਰ 4 ਦੇ ਇੰਚਾਰਜ ਮੁਕੇਸ਼ ਕੁਮਾਰ ਵੀ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਦੁਕਾਨਾਂ ’ਚ ਅੱਗ ਆਤਿਸ਼ਬਾਜ਼ੀ ਕਾਰਨ ਲੱਗੀ। ਫਾਇਰ ਬ੍ਰਿਗੇਡ ਵਿਭਾਗ ਦੀ ਮੰਨੀਏ ਤਾਂ ਦੀਵਾਲੀ ਵਾਲੀ ਰਾਤ ਲਗਭਗ ਇਕ ਦਰਜਨ ਥਾਵਾਂ ’ਤੇ ਅੱਗ ਲੱਗੀ, ਜਿਸ ’ਚ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ, ਹਾਲਾਂਕਿ ਦੇਰ ਰਾਤ ਤੱਕ ਵਿਭਾਗ ਦੀਆਂ ਗੱਡੀਆਂ ਤੇ ਟੀਮਾਂ ਚੌਕਸ ਸਨ।
ਇਹ ਵੀ ਪੜ੍ਹੋ: ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ