ਬੱਕਰੀਆਂ ਦੇ ਬਾੜੇ ਨੂੰ ਲੱਗੀ ਅੱਗ, 8 ਬੱਕਰੀਆਂ ਤੇ 5 ਮੁਰਗੇ ਝੁਲਸੇ
Friday, Jan 24, 2025 - 06:29 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਚੰਗਰ ਇਲਾਕੇ ਦੇ ਪਿੰਡ ਬਲੋਲੀ ਵਿਖੇ ਅੱਜ ਸਵੇਰੇ ਅਚਾਨਕ ਬੱਕਰੀਆਂ ਦੇ ਇਕ ਬਾੜੇ ਨੂੰ ਅੱਗ ਲੱਗ ਗਈ, ਜਿਸ ਕਾਰਨ ਉਕਤ ਬਾੜੇ ਵਿੱਚ ਰੱਖੀਆਂ 50 ਬਕਰੀਆਂ ਵਿੱਚੋਂ 8 ਬੱਕਰੀਆਂ ਝੁਲਸ ਗਈਆਂ। ਇਸ ਤੋਂ ਇਲਾਵਾ ਉਕਤ ਪਰਿਵਾਰ ਵੱਲੋਂ ਬਾੜੇ ਵਿੱਚ ਰੱਖੇ ਮੁਰਗਿਆਂ ਵਿੱਚੋਂ ਪੰਜ ਮੁਰਗੇ ਵੀ ਝੁਲਸ ਗਏ। ਇਸ ਹਾਦਸੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਉਕਤ ਬਾੜੇ ਦੇ ਮਾਲਕ ਪਰਮਿੰਦਰ ਸਿੰਘ ਪਿੰਦੀ ਅਤੇ ਹਰਪਾਲ ਸਿੰਘ ਪਾਲੀ ਵਾਸੀ ਪਿੰਡ ਬਲੋਲੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ 50 ਬੱਕਰੀਆਂ ਅਤੇ ਮੁਰਗੇ ਆਪਣੇ ਬਾੜੇ ਵਿੱਚ ਰੱਖੇ ਹੋਏ ਹਨ।
ਇਹ ਵੀ ਪੜ੍ਹੋ : ਰਾਜਸਥਾਨ ਦੇ ਇਸ ਸ਼ਖ਼ਸ ਦੀ ਪੰਜਾਬ 'ਚ ਚਮਕੀ ਕਿਸਮਤ, ਰਾਤੋ-ਰਾਤ ਬਣਿਆ ਕਰੋੜਪਤੀ
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਅਚਾਨਕ ਬਾੜੇ ਨੂੰ ਅੱਗ ਲੱਗ ਗਈ, ਜਿਸ ਕਾਰਨ ਬਾੜੇ ਵਿੱਚ ਬੰਦ ਕੀਤੀਆਂ ਬਕਰੀਆਂ ਵਿੱਚੋਂ ਅੱਠ ਬੱਕਰੀਆਂ ਅਤੇ 5 ਮੁਰਗੇ ਬੁਰੀ ਤਰ੍ਹਾਂ ਨਾਲ ਝੁਲਸ ਗਏ। ਮੌਕੇ ਤੇ ਇਕੱਤਰ ਹੋਏ ਪਿੰਡ ਵਾਸੀਆਂ ਵੱਲੋਂ ਬੜੀ ਮੁਸ਼ਕਿਲ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਗੁਰਪਾਲ ਸਿੰਘ ਨੇ ਦੱਸਿਆ ਕੀ ਉਕਤ ਪਰਿਵਾਰ ਬੱਕਰੀਆਂ ਪਾਲ ਕੇ ਆਪਣਾ ਪਾਲਣ ਪੋਸ਼ਣ ਕਰਦਾ ਹੈ ਅਤੇ ਹੁਣ ਉਕਤ ਪਰਿਵਾਰ ਦਾ ਕਾਫ਼ੀ ਜ਼ਿਆਦਾ ਨੁਕਸਾਨ ਹੋ ਗਿਆ ਹੈ, ਜਿਸ ਨੂੰ ਲੈ ਕੇ ਉਹ ਮੌਜੂਦਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਉਕਤ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ : ਤਾਬੂਤ 'ਚ ਬੰਦ ਆਸਟ੍ਰੇਲੀਆ ਤੋਂ ਆਈ ਵਿਅਕਤੀ ਦੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼, ਸ਼ਮਸ਼ਾਨਘਾਟ 'ਚ ਹੋਇਆ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e