ਜਲੰਧਰ: ਚਿਕ-ਚਿਕ ਕਾਰਨਰ ਅਤੇ ਬਬਲੂ ਚਿਕਨ ਦੇ ਮਾਲਕਾਂ ’ਤੇ FIR ਦਰਜ

Monday, Apr 12, 2021 - 01:49 PM (IST)

ਜਲੰਧਰ: ਚਿਕ-ਚਿਕ ਕਾਰਨਰ ਅਤੇ ਬਬਲੂ ਚਿਕਨ ਦੇ ਮਾਲਕਾਂ ’ਤੇ FIR ਦਰਜ

ਜਲੰਧਰ (ਵਰੁਣ)— ਪੀ. ਪੀ. ਆਰ. ਮਾਰਕਿਟ ’ਚ ਸਥਿਤ ਚਿਕ-ਚਿਕ ਕਾਰਨਰ ਅਤੇ ਬਬਲੂ ਚਿਕਨ ਦੇ ਮਾਲਕਾਂ ਖ਼ਿਲਾਫ਼ ਥਾਣਾ ਨੰਬਰ 7 ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਰੈਸਟੋਰੈਂਟ ਦੇ ਮਾਲਕ ਨਾਈਟ ਕਰਫ਼ਿਊ ਦਾ ਉਲੰਘਣਾ ਕਰਦੇ ਹੋਏ ਪਾਏ ਗਏ ਸਨ ਅਤੇ ਆਪਣੇ ਰੈਸਟੋਰੈਂਟ ਦੇ ਬਾਹਰ ਗੱਡੀਆਂ ’ਚ ਚਿਕਨ ਪਰੋਸ ਰਹੇ ਸਨ। 

ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ

ਅਜਿਹੇ ’ਚ ਥਾਣਾ ਨੰਬਰ 7 ਦੇ ਇੰਚਾਰਜ ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਚਿਕ-ਚਿਕ ਕਾਰਨਰ ਅਤੇ ਬਬਲੂ ਚਿਕਨ ਦੇ ਮਾਲਕ ਆਪਣੇ-ਆਪਣੇ ਰੈਸਟੋਰੈਂਟ ਦੇ ਬਾਹਰ ਕਰੀਬ 15 ਗੱਡੀਆਂ ਲਗਵਾ ਕੇ ਗੱਡੀਆਂ ’ਚ ਲੋਕਾਂ ਨੂੰ ਚਿਕਨ ਪਰੋਸ ਰਹੇ ਹਨ। ਪੁਲਸ ਨੇ ਉਥੇ ਰੇਡ ਕੀਤੀ ਤਾਂ ਸੂਚਨਾ ਸਹੀ ਪਾਈ ਗਈ। ਪੁਲਸ ਨੇ ਦੋਵੇਂ ਰੈਸਟੋਰੈਂਟ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ, ਫਿਲੌਰ ’ਚ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ, ਦੋਵਾਂ ਦੀ ਮੌਤ


author

shivani attri

Content Editor

Related News