ਫ਼ਿਲਮੀ ਅੰਦਾਜ਼ 'ਚ ਕਾਰ ਚੋਰੀ ਕਰਨ ਦੀ ਅਸਫ਼ਲ ਕੋਸ਼ਿਸ਼, ਭੱਜਦੇ ਜਾਂਦੇ ਵੀ ਕਰ ਗਏ ਇਹ ਕਾਰਾ

Tuesday, Sep 29, 2020 - 11:02 AM (IST)

ਫ਼ਿਲਮੀ ਅੰਦਾਜ਼ 'ਚ ਕਾਰ ਚੋਰੀ ਕਰਨ ਦੀ ਅਸਫ਼ਲ ਕੋਸ਼ਿਸ਼, ਭੱਜਦੇ ਜਾਂਦੇ ਵੀ ਕਰ ਗਏ ਇਹ ਕਾਰਾ

ਟਾਂਡਾ ਉੜਮੁੜ (ਵਰਿੰਦਰ ਪੰਡਿਤ): ਮਿਆਣੀ ਰੋਡ ਨੇੜੇ ਸਰਕਾਰੀ ਹਸਪਤਾਲ ਚੌਕ ਟਾਂਡਾ ਨੇੜੇ ਬੀਤੀ ਰਾਤ ਉਸ ਸਮੇਂ ਹਫਰਾ-ਤਫੜੀ ਮਚ ਗਈ ਜਦੋਂ ਦੋ ਅਣਪਛਾਤੇ ਨੌਜਵਾਨਾਂ ਨੇ ਸਵੀਟ ਸ਼ਾਪ ਦੇ ਸਾਹਮਣਿਓਂ ਇਕ ਕਾਰ ਨੂੰ ਫ਼ਿਲਮੀ ਅੰਦਾਜ਼ 'ਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਸਬੰਧ 'ਚ ਟਾਂਡਾ ਪੁਲਸ ਨੇ ਪ੍ਰਵੀਨ ਕੌਰ ਪਤਨੀ ਪ੍ਰਦੀਪ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਧੁੱਗਾ ਕਲਾਂ ਦੇ ਬਿਆਨ ਦੇ ਆਧਾਰ ਤੇ ਅਣਪਛਾਤੇ ਦੋ ਨੌਜਵਾਨਾਂ ਦੇ ਖ਼ਿਲਾਫ ਮਾਮਲਾ ਦਰਜ ਕੀਤਾ ਹੈ।        

ਇਹ ਵੀ ਪੜ੍ਹੋ: ਪੜ੍ਹਨ ਗਏ ਵਿਦਿਆਰਥੀ ਨਾਲ ਵਾਪਰਿਆ ਦਰਦਨਾਕ ਹਾਦਸਾ, ਘਰ 'ਚ ਵਿਛੇ ਸੱਥਰ 

PunjabKesari               

ਕੀ ਹੈ ਮਾਮਲਾ : ਆਪਣੇ ਬਿਆਨ 'ਚ ਪ੍ਰਵੀਨ ਕੌਰ ਨੇ ਦੱਸਿਆ ਕਿ ਉਹ ਬੇਗੋਵਾਲ ਵਿਖੇ ਲੈਬਾਰਟਰੀ ਚਲਾਉਂਦੀ ਹੈ ਅਤੇ ਉਸ ਦਾ ਪਤੀ ਸਰਕਾਰੀ ਹਸਪਤਾਲ 'ਚ ਨੌਕਰੀ ਕਰਦਾ ਹੈ ਜਦੋਂ ਉਹ ਬੀਤੀ ਰਾਤ ਆਪਣੀ ਡਿਊਟੀ ਖ਼ਤਮ ਕਰਕੇ ਆਪਣੇ ਪਿੰਡ ਵੱਲ ਜਾ ਰਹੇ ਸਨ ਤਾਂ ਜਦੋਂ ਉਹ ਸਰਕਾਰੀ ਹਸਪਤਾਲ ਚੌਕ ਨਜ਼ਦੀਕ ਇਕ ਸਵੀਟ ਸ਼ਾਪ ਕੋਲ ਦੁੱਧ ਲੈਣ ਲਈ ਰੁੱਕੇ ਉਹ ਗੱਡੀ 'ਚ ਬੈਠੀ ਸੀ ਅਤੇ ਉਸ ਦਾ ਪਤੀ ਦੁਕਾਨ ਤੋਂ ਦੁੱਧ ਲੈਣ ਗਿਆ ਸੀ ਇੰਨੇ ਨੂੰ ਦੋ ਨੌਜਵਾਨ ਗੱਡੀ 'ਚ ਅਚਾਨਕ ਆ ਬੈਠੇ ਅਤੇ ਉਨ੍ਹਾਂ 'ਚੋਂ ਇਕ ਨੇ ਚੋਰੀ ਕਰਨ ਦੀ ਨੀਅਤ ਨਾਲ ਗੱਡੀ ਸਟਾਰਟ ਕਰ ਲਈ।

PunjabKesari

ਇੰਨੇ ਨੂੰ ਜਦੋਂ ਉਸ ਨੇ ਰੌਲਾ ਪਾਇਆ ਤਾਂ ਉਸ ਦਾ ਪਤੀ ਭੱਜ ਕੇ ਗੱਡੀ ਕੋਲ ਆ ਗਿਆ ਅਤੇ ਉਸ ਨੇ ਡਰਾਈਵਰ ਸੀਟ ਤੇ ਬੈਠੇ ਨੌਜਵਾਨ ਨੂੰ ਗਲੇ ਤੋਂ ਫੜ ਕੇ ਬਾਹਰ ਖਿੱਚ ਲਿਆ ਅਤੇ ਅਣਪਛਾਤੇ ਨੌਜਵਾਨ ਉਸ ਦੇ ਪਤੀ ਨਾਲ ਧੱਕਾ-ਮੁੱਕੀ ਕਰਨ ਲੱਗ ਪਏ, ਇੰਨੇ ਨੂੰ ਲੋਕ ਇਕੱਠਾ ਹੁੰਦੇ ਵੇਖ ਦੋਵੇਂ ਨੌਜਵਾਨ ਮਿਆਣੀ ਰੋਡ ਵਾਲ ਫਰਾਰ ਹੋ ਗਏ ਅਤੇ ਜਾਂਦੇ-ਜਾਂਦੇ ਉਨ੍ਹਾਂ ਇਕ ਹਵਾਈ ਫਾਇਰ ਵੀ ਕੀਤਾ ਹੈ। ਸੂਚਨਾ ਮਿਲਣ ਤੇ ਡੀ.ਐੱਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਨੇ ਮੌਕੇ ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਦੁਕਾਨ ਦੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁੱਟੇਜ  ਦੇ ਸਹਾਰੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਗਲੀ 'ਚੋਂ ਲੰਘ ਰਹੀ ਕੁੜੀ 'ਤੇ ਸੁੱਟਿਆ ਤੇਜ਼ਾਬ, ਖ਼ੁਦ ਨਾਲ ਵੀ ਵਰਤਿਆ ਇਹ ਭਾਣਾ


author

Shyna

Content Editor

Related News