ਚੋਰੀ ਦੇ ਡਰੋਂ ਡਰਾਈਵਰ ਨੇ ਕ੍ਰੇ੍ਨ ਨਾਲ ਟੰਗ 'ਤਾ ਮੋਟਰਸਾਈਕਲ ! ਮੰਜ਼ਰ ਵੇਖ ਹਰ ਕੋਈ ਹੋਇਆ ਹੈਰਾਨ
Sunday, Aug 09, 2026 - 01:43 PM (IST)
ਕਾਠਗੜ੍ਹ (ਰਾਜੇਸ਼ ਸ਼ਰਮਾ)-ਅਜਕੱਲ੍ਹ ਲੋਕ ਆਪਣੇ ਵਾਹਨਾਂ ਨੂੰ ਚੋਰੀ ਹੋਣ ਤੋਂ ਬਚਾਉਣ ਲਈ ਸੁਰੱਖਿਅਤ ਥਾਵਾਂ ਦਾ ਵਿਸ਼ੇਸ਼ ਧਿਆਨ ਰੱਖਦੇ ਹਨ ਕਿਉਂਕਿ ਚੋਰਾਂ ਦੀ ਜ਼ਿਆਦਾਤਰ ਨਜ਼ਰ ਦੋਪਹੀਆ ਵਾਹਨਾਂ 'ਤੇ ਰਹਿੰਦੀ ਹੈ। ਮੋਟਰਸਾਈਕਲ ਨੂੰ ਚੋਰੀ ਦੀ ਵਾਰਦਾਤ ਦੇ ਡਰੋਂ ਹੀ ਇਕ ਹਾਈਡਰਾ ਮਸ਼ੀਨ ਦੇ ਚਾਲਕ ਨੇ ਨਵਾਂ ਢੰਗ ਲੱਭਦੇ ਹੋਏ ਮੋਟਰਸਾਈਕਲ ਨੂੰ ਹਾਈਡਰਾ ਮਸ਼ੀਨ ਨਾਲ ਹੀ ਉੱਚਾ ਕਰਕੇ ਲਟਕਾ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਕੱਪੜਾ ਵਪਾਰੀ ਦੀ ਦੁਕਾਨ ਤੇ ਘਰ 'ਤੇ ਚੱਲੀਆਂ ਗੋਲ਼ੀਆਂ
ਪ੍ਰਾਪਤ ਜਾਣਕਾਰੀ ਮੁਤਾਬਕ ਹਾਈਡਰਾ ਮਸ਼ੀਨ ਦੇ ਚਾਲਕ ਨੇ ਕਾਠਗੜ੍ਹ ਮੋੜ 'ਤੇ ਜੋ ਰਹਿਣ ਵਾਸਤੇ ਕਮਰਾ ਲਿਆ ਹੋਇਆ ਹੈ, ਉੱਥੇ ਕੋਈ ਕੰਮ ਚੱਲਦਾ ਹੋਣ ਕਾਰਨ ਉਸ ਦਾ ਮੋਟਰਸਾਈਕਲ ਕਮਰੇ ਤੱਕ ਨਹੀਂ ਸੀ ਜਾ ਸਕਦਾ। ਇਸ ਕਰਕੇ ਹਾਈਡਰਾ ਮਸ਼ੀਨ ਦੇ ਚਾਲਕ ਨੇ ਨਵਾਂ ਤਰੀਕਾ ਲੱਭਦੇ ਹੋਏ ਮੋਟਰਸਾਈਕਲ ਨੂੰ ਚੋਰੀ ਹੋਣ ਦੇ ਡਰ ਤੋਂ ਹਾਈਵੇਅ ਉੱਤੇ ਖੜ੍ਹੀ ਹਾਈਡਰਾ ਮਸ਼ੀਨ ਨਾਲ ਬੰਨ੍ਹ ਕੇ ਇੰਨਾ ਉੱਚਾ ਚੁੱਕ ਦਿੱਤਾ ਕਿ ਉੱਥੇ ਚੋਰ ਤਾਂ ਕੀ ਚੋਰਾਂ ਦਾ ਬਾਪ ਵੀ ਸ਼ਾਇਦ ਨਾ ਪਹੁੰਚ ਸਕੇ।
ਰਾਤ ਦੇ ਹਨ੍ਹੇਰੇ ਵਿਚ ਆਉਣ-ਜਾਣ ਵਾਲੇ ਵਾਹਨ ਚਾਲਕ ਹਾਈਡਰਾ ਮਸ਼ੀਨ ਨਾਲ ਲਟਕਦੇ ਮੋਟਰਸਾਈਕਲ ਨੂੰ ਵੇਖ ਕੇ ਤਾਂ ਡਰਦੇ ਰਹੇ ਕਿ ਇਹ ਕੀ ਚੀਜ਼ ਹੈ ਪਰ ਜਦੋਂ ਦਿਨ-ਚੜ੍ਹਿਆ ਤਾਂ ਹਰ ਰਾਹਗੀਰ ਅਤੇ ਵਾਹਨ ਚਾਲਕ ਮੋਟਰਸਾਈਕਲ ਵੇਖ ਕੇ ਜਿੱਥੇ ਹੈਰਾਨ ਹੁੰਦੇ ਰਹੇ, ਉੱਥੇ ਹੀ ਆਪਣਾ ਮਨੋਰੰਜਨ ਵੀ ਕਰਦੇ ਰਹੇ। ਕਈ ਤਾਂ ਇਸ ਨੂੰ ਕਿਸੇ ਫ਼ਿਲਮ ਦਾ ਸੀਨ ਹੀ ਕਹਿੰਦੇ ਸੁਣਦੇ ਵੇਖੇ ਗਏ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ! 2027 ਦੀਆਂ ਚੋਣਾਂ ਲੜਣ ਦਾ ਕੀਤਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
