ਅਮਰ ਨਗਰ ਵਿਚ ਧੱਕੇਸ਼ਾਹੀ ਕਰਨ ਵਾਲੇ ਫਤਹਿ ਅਤੇ ਉਸਦੇ ਸਾਥੀਆਂ ਦੀ ਨਹੀਂ ਹੋ ਸਕੀ ਗ੍ਰਿਫਤਾਰੀ

Friday, Jul 03, 2020 - 06:26 PM (IST)

ਅਮਰ ਨਗਰ ਵਿਚ ਧੱਕੇਸ਼ਾਹੀ ਕਰਨ ਵਾਲੇ ਫਤਹਿ ਅਤੇ ਉਸਦੇ ਸਾਥੀਆਂ ਦੀ ਨਹੀਂ ਹੋ ਸਕੀ ਗ੍ਰਿਫਤਾਰੀ

ਜਲੰਧਰ(ਵਰੁਣ) – ਬੀਤੇ ਸੋਮਵਾਰ ਦੇਰ ਰਾਤ ਅਮਰ ਨਗਰ ਵਿਚ ਧੱਕੇਸਾਹੀ ਕਰਨ ਵਾਲੇ ਬਦਮਾਸ਼ ਫਤਹਿ ਅਤੇ ਉਸਦੇ ਸਾਥੀਆਂ ਦੀ 72 ਘੰਟਿਆਂ ਤੋਂ ਜ਼ਿਆਦਾ ਸਮੇਂ ਬੀਤ ਜਾਣ ਦੇ ਬਾਅਦ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਪੁਲਸ ਦਾਅਵਾ ਕਰ ਰਹੀ ਹੈ ਕਿ ਮੁਲਜ਼ਮਾਂ ਦੀ ਤਲਾਸ਼ ਵਿਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ’ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਮੁਲਜ਼ਮ ਸਰੰਡਰ ਕਰ ਸਕੇ। ਹਾਲਾਂਕਿ ਇਸ ਮਾਮਲੇ ਵਿਚ ਮੁਲਜ਼ਮਾਂ ਦੀਆਂ ਸਿਫਾਰਸ਼ਾਂ ਵੀ ਆਈਆਂ ਹਨ ਪਰ ਪੁਲਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ। ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਨੇ ਇਸ ਗੱਲ ਨੂੰ ਖਾਰਿਜ ਕੀਤਾ ਕਿ ਕਿਸੇ ਵੀ ਤਰ੍ਹਾਂ ਦਾ ਪੁਲਸ ’ਤੇ ਦਬਾਅ ਹੈ। ਦੱਸ ਦੇਈਏ ਕਿ ਸੋਮਵਾਰ ਦੇਰ ਰਾਤ ਫਤਹਿ, ਅਮਨ, ਸਾਗਰ,ਟੀਨੂੰ ਅਤੇ ਇਕ ਅਣਪਛਾਤੇ ਸਫਾਰੀ ਗੱਡੀ ਸਵਾਰ ਆਕਾਸ਼ ਨਾਂ ਦੇ ਨੌਜਵਾਨ ਦੀ ਗੱਡੀ ਦਾ ਪਿੱਛਾ ਕਰਦੇ ਹੋਏ ਅਮਰ ਨਗਰ ਆ ਗਏ ਸਨ, ਜਿਨ੍ਹਾਂ ਨੇ ਆਕਾਸ਼ ਨੂੰ ਗੱਡੀ ਦੇ ਅੰਦਰ ਹੋਣ ਦੇ ਸ਼ੱਕ ਵਿਚ ਗੱਡੀ ਦੀ ਰੇਕੀ ਕਰਵਾਈ ਸੀ ਪਰ ਬਾਅਦ ਵਿਚ ਪਤਾ ਲੱਗਾ ਕਿ ਗੱਡੀ ਨੂੰ ਆਕਾਸ਼ ਦਾ ਦੋਸਤ ਗੈਰੀ ਚਲਾ ਕੇ ਆਪਣੇ ਘਰ ਲਿਆਇਆ ਸੀ। ਅਜਿਹੇ ਵਿਚ ਫਤਹਿ ਅਤੇ ਉਸਦੇ ਸਾਥੀਆਂ ਨੇ ਗੈਰੀ ਦੇ ਘਰ ਤੋੜ-ਭੰਨ ਕੀਤੀ ਅਤੇ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਸੀ। ਥਾਣਾ ਨੰਬਰ1 ਦੀ ਪੁਲਸ ਨੇ ਉਕਤ ਸਾਰੇ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਸੀ।


author

Harinder Kaur

Content Editor

Related News