ਪੰਜਾਬ ਬੰਦ ਦੌਰਾਨ ਸੁਲਤਾਨਪੁਰ ਲੋਧੀ ਦੇ ਸਾਰੇ ਬਾਜ਼ਾਰ ਰਹੇ ਬੰਦ, ਸੜਕਾਂ ''ਤੇ ਛਾਇਆ ਰਿਹਾ ਸੰਨਾਟਾ

Monday, Dec 30, 2024 - 07:17 PM (IST)

ਪੰਜਾਬ ਬੰਦ ਦੌਰਾਨ ਸੁਲਤਾਨਪੁਰ ਲੋਧੀ ਦੇ ਸਾਰੇ ਬਾਜ਼ਾਰ ਰਹੇ ਬੰਦ, ਸੜਕਾਂ ''ਤੇ ਛਾਇਆ ਰਿਹਾ ਸੰਨਾਟਾ

ਸੁਲਤਾਨਪੁਰ ਲੋਧੀ (ਸੋਢੀ)- ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਦੋਹਾ ਫੋਰਮਾਂ ਦੀ ਕਾਲ 'ਤੇ ਪੰਜਾਬ ਬੰਦ ਦੇ ਦਿੱਤੇ ਸੱਦੇ 'ਤੇ ਕਿਸਾਨ ਮਜ਼ਦੂਰ ਸਘਰੰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਅਗਵਾਈ ਵਿਚ ਪੂਰੇ ਕਪੂਰਥਲਾ ਜ਼ਿਲ੍ਹੇ ਸਮੇਤ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਸਾਰੇ ਬਜ਼ਾਰ 100 ਫ਼ੀਸਦੀ ਬੰਦ ਰਹੇ। ਸਮੂਹ ਦੁਕਾਨਦਾਰਾਂ, ਵਪਾਰੀਆਂ, ਪ੍ਰਾਈਵੇਟ ਅਦਾਰਿਆਂ ਅਤੇ ਹਰ ਵਰਗ ਦੇ ਲੋਕਾਂ, ਮੁਲਾਜ਼ਮਾਂ ਵੱਲੋਂ ਬੰਦ ਦਾ ਸਮਰਥਨ ਕਰਦੇ ਹੋਏ ਆਪਣੇ ਆਪ ਹੀ ਬੰਦ ਰੱਖਣ ਵਿਚ ਸਹਿਯੋਗ ਕੀਤਾ।  ਸੁਲਤਾਨਪੁਰ ਲੋਧੀ, ਤਲਵੰਡੀ ਚੌਧਰੀਆਂ, ਟਿੱਬਾ, ਬੂਲਪੁਰ ਤੇ ਹੋਰ ਪਿੰਡਾਂ ਦੇ ਵੀ ਸਮੁੱਚੇ ਬਾਜ਼ਾਰ ਅਤੇ ਹੋਰ ਕਾਰੋਬਾਰ ਬੰਦ ਨਜ਼ਰ ਆਏ। ਇਸ ਤੋਂ ਇਲਾਵਾ ਕਪੂਰਥਲਾ-ਸੁਲਤਾਨਪੁਰ ਲੋਧੀ ਅਤੇ ਸੁਲਤਾਨਪੁਰ ਲੋਧੀ-ਗੋਇੰਦਵਾਲ ਸਾਹਿਬ ਹਾਈਵੇਅ ’ਤੇ ਵੀ ਸੰਨਾਟਾ ਛਾਇਆ ਰਿਹਾ।

ਇਹ ਵੀ ਪੜ੍ਹੋ- ਪੰਜਾਬ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ

PunjabKesari

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਪੂਰਥਲਾ ਵੱਲੋਂ 5 ਥਾਵਾਂ 'ਤੇ ਆਵਾਜਾਈ ਬੰਦ ਕੀਤੀ ਗਈ ਅਤੇ ਧਰਨੇ ਦਿੱਤੇ ਗਏ। ਕਿਸਾਨ ਆਗੂ ਬਲਵੀਰ ਸਿੰਘ ਕੋਟਕਰਾਰ ਖਾਂ ਦੀ ਅਗਵਾਈ ਹੇਠ ਖੋਜੇਵਾਲ ਮੇਨ ਰੋਡ ਕਪੂਰਥਲਾ ਜਲੰਧਰ ਰੋਡ ਅਤੇ ਹਮੀਰਾ ਨੈਸ਼ਨਲ ਹਾਈਵੇਅ ਅਮ੍ਰਿਤਸਰ ਜਲੰਧਰ ਰੋਡ 'ਤੇ ਜ਼ੋਨ ਪ੍ਰਧਾਨ ਨਿਸ਼ਾਨ ਸਿੰਘ ਅਤੇ ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਮੰਡ ਦੀ ਅਗਵਾਈ ਹੇਠ ਬੰਦ ਕੀਤਾ ਗਿਆ। ਜ਼ੋਨ ਭਾਈ ਲਾਲੂ ਜੀ ਡੱਲਾ ਪ੍ਰਧਾਨ ਪਰਮਜੀਤ ਸਿੰਘ ਪੱਕੇ ਕੋਠੇ 'ਤੇ ਜ਼ਿਲ੍ਹਾ ਖਜ਼ਾਨਚੀ ਹਾਕਮ ਸਿੰਘ ਸਾਹਜਹਾਨਪੁਰ ਦੀ ਅਗਵਾਈ ਹੇਠ ਤਾਸ਼ਪੁਰ ਰੋਡ ਜਾਮ ਕਰਕੇ ਧਰਨਾ ਦਿੱਤਾ ਗਿਆ।

ਇਹ ਵੀ ਪੜ੍ਹੋ- ਪੰਜਾਬ ਦੇ 'ਮੌਸਮ' ਸਬੰਧੀ ਵੱਡੀ Update, ਕਿਤੇ ਘੁੰਮਣ ਨਿਕਲਣਾ ਹੈ ਤਾਂ ਪੜ੍ਹ ਲਓ ਅਗਲੇ ਦਿਨਾਂ ਦਾ Alert

ਜ਼ੋਨ ਮੀਰੀ ਪ੍ਰਧਾਨ ਹਰਵਿੰਦਰ ਸਿੰਘ ਉੱਚਾ ਸਕੱਤਰ ਗੁਰਮੇਜ ਸਿੰਘ ਦੇਸਲ ਦੀ ਅਗਵਾਈ ਹੇਠ ਪਿੰਡ ਉੱਚਾ ਨੇੜੇ ਮੇਨ ਰੋਡ ਕਪੂਰਥਲਾ ਨੂੰ ਜਾਮ ਕੀਤਾ ਗਿਆ। ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਦੇ ਤਲਵੰਡੀ ਪੁਲ ਚੌਕ ਵਿਖੇ 'ਤੇ ਜ਼ੋਨ ਬਾਬਾ ਬੀਰ ਸਿੰਘ ਪ੍ਰਧਾਨ ਪਿਆਰਾ ਸਿੰਘ ਵਾਟਾਵਾਲੀ ,ਜ਼ੋਨ ਸਕੱਤਰ ਰਛਪਾਲ ਸਿੰਘ ਆਹਲੀ ਅਤੇ ਜ਼ੋਨ ਸੁਲਤਾਨਪੁਰ ਤੋਂ ਪ੍ਰਧਾਨ ਅਤੇ ਜ਼ਿਲ੍ਹਾ ਸੰਗਠਤ ਸਕੱਤਰ ਸ਼ੇਰ ਸਿੰਘ ਮਹੀਂਵਾਲ ਅਤੇ ਜ਼ੋਨ ਸਕੱਤਰ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਰੰਧੀਰਪੁਰ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆ ਪੁੱਲ ਨੂੰ ਜਾਮ ਕੀਤਾ ਗਿਆ ਅਤੇ ਵਿਸ਼ਾਲ ਰੋਸ ਪ੍ਰਦੂਸ਼ਣ ਕੀਤਾ ਗਿਆ ।

PunjabKesari
ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ, ਸ਼ੇਰ ਸਿੰਘ ਮਹੀਵਾਲ,ਕੁਲਦੀਪ ਸਿੰਘ ਸਾਂਗਰਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਅਨੇਕਾਂ ਆਗੂਆਂ ਵੱਲੋਂ ਧਰਨੇ ਦੀ ਅਗਵਾਈ ਕਰਦੇ ਹੋਏ ਮੰਗ ਕੀਤੀ ਕਿ ਕਿਸਾਨੀ ਮੰਗਾਂ ਮਨਵਾਉਂਣ ਲਈ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਬਚਾਉਣ ਲਈ ਕੇਂਦਰ ਸਰਕਾਰ ਤੁਰੰਤ ਕਿਸਾਨੀ ਮੰਗਾਂ ਮੰਨਣ ਦਾ ਐਲਾਨ ਕਰੇ। ਸੜਕਾਂ 'ਤੇ ਇਹ ਜਾਮ ਸਵੇਰੇ 7 ਵਜੇ ਤੋਂ ਸ਼ੁਰੂ ਹੋਇਆ। ਇਹ ਬੰਦ ਸ਼ਾਮ 4 ਵਜੇ ਤੱਕ ਜਾਰੀ ਰਿਹਾ ਪਰ ਐਮਰਜੇਂਸੀ ਸੇਵਾਵਾਂ ’ਚ ਕੋਈ ਵਿਘਨ ਨਹੀਂ ਪੈਣ ਦਿੱਤਾ ਗਿਆ। ਜਿਹੜੇ ਲੋਕਾਂ ਨੂੰ ਐਮਰਜੇਂਸੀ ਕਿਧਰੇ ਜਾਣਾ ਪੈ ਰਿਹਾ ਹੈ, ਉਨ੍ਹਾਂ ਨੂੰ ਵੀ ਸਫਰ ਕਰਨ ਤੋਂ ਨਹੀਂ ਰੋਕਿਆ ਗਿਆ।

PunjabKesari

ਇਹ ਵੀ ਪੜ੍ਹੋ- ਬੰਦ ਦੌਰਾਨ ਪੰਜਾਬ 'ਚ ਵੱਡੀ ਘਟਨਾ, SSF ਮੁਲਾਜ਼ਮਾਂ ਨਾਲ ਵਾਪਰਿਆ ਦਰਦਨਾਕ ਹਾਦਸਾ

ਇਸ ਸਮੇਂ ਰੋਸ ਪ੍ਰਦਰਸ਼ਨ ਵਿੱਚ ਜ਼ਿਲ੍ਹਾ ਕਮੇਟੀ ਮੈਂਬਰ ਭਜਨ ਸਿੰਘ ਖਿਜਰਪੁਰ, ਹਰਦੀਪ ਸਿੰਘ ਬਾਊਪੁਰ, ਕੁਲਦੀਪ ਸਿੰਘ ਮੰਡ ਸਾਂਗਰਾ, ਬੀ ਕੇ ਯੂ ਬਾਗੀ ਤੋ ਜਿਲਾ ਪ੍ਰਧਾਨ ਬੋਹੜ ਸਿੰਘ ਹਜ਼ਾਰਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਬਲਜਿੰਦਰ ਸਿੰਘ, ਹਰਜੀਤ ਸਿੰਘ, ਬਲਕਾਰ ਸਿੰਘ ਸ਼ੇਰਪੁਰ, ਜਗਪਾਲ ਸਿੰਘ ਚੀਮਾ, ਬਲਕਾਰ ਸਿੰਘ ਹਰਨਾਮ ਪੁਰ, ਸਤਨਾਮ ਸਿੰਘ ,ਗੁਰਮੇਲ ਸਿੰਘ ਵਾਟਾਵਾਲੀ, ਚਰਨਜੀਤ ਸਰਮਾ ਬਿਜਲੀ ਵਿਭਾਗ ਜਥੇਬੰਦੀ, ਸਰਬਜੀਤ ਸਿੰਘ ਕਾਲੇਵਾਲ ਸੀਨੀਅਰ ਕਿਸਾਨ ਆਗੂ, ਗੁਰਸੇਵਕ ਸਿੰਘ ਸ਼ਿਵਦਿਆਲ ਪੁਰ, ਮਲਕੀਤ ਸਿੰਘ ਫੱਤੋਵਾਲ, ਨਰਿੰਦਰ ਸਿੰਘ ਮਹੀਂਵਾਲ, ਬਿੰਦਰ ਸਿੰਘ, ਅਮਰ ਸਿੰਘ ਛੰਨਾਸ਼ੇਰ, ਬਲਵਿੰਦਰ ਸਿੰਘ ਬੰਬ ਪ੍ਰਧਾਨ ਜੱਟ ਸਭਾ, ਅਜੀਤ ਸਿੰਘ ਔਜਲਾ, ਬਲਜੀਤ ਸਿੰਘ ਸੁਚੇਤਗੜ੍ਹ, ਬਲਵਿੰਦਰ ਸਿੰਘ ਕਰਿਆਨੇ ਵਾਲਾ, ਮੁਖਤਿਆਰ ਸਿੰਘ, ਪ੍ਰਗਟ ਸਿੰਘ ਸੰਧੂ,ਬੀਬੀ ਬੀਰ ਕੌਰ ਮਹੀਂਵਾਲ, ਸਰਬਜੀਤ ਕੌਰ, ਮਨਜੀਤ ਕੌਰ ਸ਼ੇਰਪੁਰ, ਬਲਵਿੰਦਰ ਕੌਰ ਬਾਊਪੁਰ,ਮੇਜਰ ਸਿੰਘਾ ਤਰਸੇਮ ਸਿੰਘ ਤਲਵੰਡੀ ਚੌਧਰੀਆ, ਨਿਰਮਲ ਸਿੰਘ ,ਸੁਖਦੇਵ ਸਿੰਘ ਮੋਮੀ ਰੰਧੀਰਪੁਰ, ਜਤਿੰਦਰ ਸਿੰਘ ਮਹੀਂਵਾਲ,ਅਵਤਾਰ ਸਿੰਘ ਲਾਡਾ ,ਹਰਜੀਤ ਸਿੰਘ ,ਕਰਨੈਲ ਸਿੰਘ ਦੇਸਲ, ਮੁਖਤਿਆਰ ਸਿੰਘ ਮੁੰਡੀ ਛੰਨਾ,ਹਰਜਿੰਦਰ ਸਿੰਘ ਦੇਸਲ ਆਦਿ ਸ਼ੈਕੜੇ ਕਿਸਾਨ ਮਜ਼ਦੂਰ ਬੀਬੀਆ ਬੱਚੇ ਹਾਜਰ ਸਨ ।ਇਸ ਧਰਨੇ ਵਿਚ ਬੀਬੀਆਂ ਵੀ ਹਾਜਰੀ ਭਰੀ। ਇਸ ਤੋਂ ਇਲਾਵਾ ਢਾਡੀ ਗੁਰਜੀਤ ਸਿੰਘ ਗੋਰੀ ਜਾਂਗਲਾ ਦੇ ਜਥੇ ਵੱਲੋਂ ਕਿਸਾਨੀ ਸੰਘਰਸ਼ ਦੇ ਪੱਖ ਵਿਚ ਕਵਿਤਾਵਾਂ ਸੁਣਾਈਆਂ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, Birthday ਪਾਰਟੀ ਤੋਂ ਪਰਤਦਿਆਂ ਦੋ ਦੋਸਤਾਂ ਦੀ ਦਰਦਨਾਕ ਮੌਤ, ਗੱਡੀ ਦੇ ਉੱਡੇ ਪਰਖੱਚੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News