ਕਿਸਾਨ ਅੰਦੋਲਨ ਲਈ ਅਮਰੀਕਾ ਰਹਿੰਦੇ ਇਸ ਪ੍ਰਵਾਸੀ ਭਾਰਤੀ ਨੇ ਭੇਜੀ 1 ਲੱਖ ਦੀ ਮਦਦ

Saturday, Jan 02, 2021 - 12:00 PM (IST)

ਕਿਸਾਨ ਅੰਦੋਲਨ ਲਈ ਅਮਰੀਕਾ ਰਹਿੰਦੇ ਇਸ ਪ੍ਰਵਾਸੀ ਭਾਰਤੀ ਨੇ ਭੇਜੀ 1 ਲੱਖ ਦੀ ਮਦਦ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਪਰਵਾਸੀ  ਭਾਰਤੀ ਅਤੇ ਉੱਘੇ ਕਾਰੋਬਾਰੀ ਗੁਰਦੇਵ ਸਿੰਘ ਨਰਵਾਲ ਯੂ. ਐੱਸ. ਏ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਵਾਸਤੇ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਅਮਰੀਕਾ ਤੋਂ ਭੇਜੀ ਗਈ ਇਹ ਵਿੱਤੀ ਸਹਾਇਤਾ ਡਾ. ਕੁਲਵਿੰਦਰ ਸਿੰਘ ਨਰਵਾਲ ਜੌੜਾ, ਡਾ. ਮਹਿੰਦਰ ਸਿੰਘ, ਦਲਵੀਰ ਸਿੰਘ ਚੌਲਾਂਗ,ਜਗਮੋਹਨ ਸਿੰਘ ਜੌੜਾ ਅਤੇ ਡਾ. ਹਰਿੰਦਰਪਾਲ ਸਿੰਘ ਬਘਿਆੜੀ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੂੰ ਭੇਂਟ ਕੀਤੀ। 

ਇਹ ਵੀ ਪੜ੍ਹੋ : ਸੰਤੋਖ ਚੌਧਰੀ ਨੇ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ, ਰੱਖੀ ਇਹ ਖ਼ਾਸ ਮੰਗ

ਇਸ ਮੌਕੇ ਡਾ. ਕੁਲਵਿੰਦਰ ਸਿੰਘ ਜੌੜਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਉਹ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਹੀ  ਦਮ ਲੈਣਗੇ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਹਰਮੀਤ ਸਿੰਘ ਖੇੜਾ ਨੇ ਪਰਵਾਸੀ ਭਾਰਤੀ ਗੁਰਦੇਵ ਸਿੰਘ ਨਰਵਾਲ ਅਤੇ ਡਾ. ਕੁਲਵਿੰਦਰ ਨਰਵਾਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਹੋਈ ਅੰਨ੍ਹੀ-ਬੋਲੀ ਹੋਈ ਕੇਂਦਰ ਸਰਕਾਰ ਨੂੰ ਪਿਛਲੇ ਲੰਬੇ ਸਮੇਂ ਤੋ ਅੱਤ ਦੀ ਸਰਦੀ ਵਿਚ ਸੜਕਾਂ 'ਤੇ ਰੁਲ ਰਿਹਾ ਦੇਸ਼ ਦਾ ਅੰਨਦਾਤਾ ਨਜ਼ਰ ਨਹੀਂ ਆ ਰਿਹਾ, ਜਿਸ ਕਾਰਨ ਸਰਕਾਰ ਅਜੇ ਵੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਵਿੱਚ ਆਨਾਕਾਨੀ ਕਰ ਰਹੀ ਹੈ ਪਰ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਉਹ  ਇਹ ਕਾਨੂੰਨ ਵਾਪਸ ਕਰਕੇ ਹੀ ਦਮ ਲੈਣਗੇ। ਉਨ੍ਹਾਂ ਇਸ ਮੌਕੇ ਕਿਹਾ ਕਿ ਜੇਕਰ 4 ਜਨਵਰੀ ਦੀ ਮੀਟਿੰਗ ਤੋਂ ਬਾਅਦ ਵੀ ਇਹ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਤਾਂ  ਕਿਸਾਨਾਂ ਵੱਲੋਂ ਆਪਣੇ ਅੰਦੋਲਨ ਅਤੇ ਸੰਘਰਸ਼ ਨੂੰ ਨਵੀਂ ਰੂਪ ਰੇਖਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਖੁਸ਼-ਆਮਦੀਦ 2021: ਤਸਵੀਰਾਂ ’ਚ ਵੇਖੋ ਜਲੰਧਰ ਵਾਸੀਆਂ ਨੇ ਕਿਵੇਂ ਮਨਾਇਆ ਨਵੇਂ ਸਾਲ ਦਾ ਜਸ਼ਨ

ਇਹ ਵੀ ਪੜ੍ਹੋ : ਨੌਜਵਾਨਾਂ ਨੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੇ ਘਰ ’ਚ ਸੁੱਟਿਆ ਗੋਹਾ, ਮਚੀ ਹਲਚਲ


author

shivani attri

Content Editor

Related News