ਚੌਲਾਂਗ ਟੋਲ ਪਲਾਜ਼ਾ ’ਤੇ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਕੀਤੀ ਜੰਮ ਕੇ ਨਾਅਰੇਬਾਜ਼ੀ

Friday, Jan 29, 2021 - 05:00 PM (IST)

ਚੌਲਾਂਗ ਟੋਲ ਪਲਾਜ਼ਾ ’ਤੇ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਕੀਤੀ ਜੰਮ ਕੇ ਨਾਅਰੇਬਾਜ਼ੀ

ਟਾਂਡਾ ਉੜਮੁੜ (ਪੰਡਿਤ)-ਹਾਈਵੇਅ ਚੌਲਾਂਗ ਟੋਲ ਪਲਾਜ਼ਾ ’ਤੇ ਦੋਆਬਾ ਕਿਸਾਨ ਕਮੇਟੀ ਵੱਲੋਂ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਖ਼ਿਲਾਫ਼ ਲਾਇਆ ਗਿਆ ਧਰਨਾ 117ਵੇਂ ਦਿਨ ’ਚ ਪੁੱਜ ਚੁੱਕਾ ਹੈ। ਧਰਨੇ ਦੌਰਾਨ ਇਕ ਪਾਸੇ ਜਿੱਥੇ ਕਿਸਾਨਾਂ ਨੇ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖ਼ਿਲਾਫ ਰੋਹ ਭਰੀ ਨਾਅਰੇਬਾਜ਼ੀ ਕੀਤੀ ਹੈ, ਉੱਥੇ ਹੀ ਕੇਂਦਰ ਸਰਕਾਰ ਵੱਲੋਂ ਅੰਦੋਲਨ ਦੌਰਾਨ ਕੀਤੇ ਜਾ ਰਹੇ ਜਬਰ ਖ਼ਿਲਾਫ਼ ਡੱਟਵਾਂ ਵਿਰੋਧ ਕੀਤਾ। 

ਇਹ ਵੀ ਪੜ੍ਹੋ: ਲਾਲ ਕਿਲ੍ਹੇ ਦੀ ਹਿੰਸਾ ਨੂੰ ਲੈ ਕੇ ਜਲੰਧਰ ’ਚ ਦਿੱਲੀ ਪੁਲਸ ਦੀ ਰੇਡ

ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਇਸ ਦੌਰਾਨ ਧਰਨੇ ’ਤੇ ਬੈਠੇ ਕਿਸਾਨ ਆਗੂਆਂ ਪÇ੍ਰਥਪਾਲ ਸਿੰਘ ਗੁਰਾਇਆ, ਸਤਪਾਲ ਸਿੰਘ ਮਿਰਜ਼ਾਪੁਰ, ਬਲਬੀਰ ਸਿੰਘ ਸੋਹੀਆ, ਗੁਰਮਿੰਦਰ ਸਿੰਘ, ਪÇ੍ਰਤਪਾਲ ਸਿੰਘ, ਅਮਰਜੀਤ ਸਿੰਘ ਕੁਰਾਲਾ ਆਦਿ ਬੁਲਾਰਿਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ ਆਖਿਆ ਕਿ ਸਰਕਾਰ ਕਿਸੇ ਵੀ ਜਬਰ ਖ਼ਿਲਾਫ਼ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਹਿੱਕ ਢਾਹ ਕੇ ਖੜ੍ਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਅੰਦੋਲਨ ਹੋਰ ਤੇਜ਼ ਕੀਤਾ ਜਾ ਰਿਹਾ ਹੈ, ਜਿਸ ਲਈ ਪੰਜਾਬ ਤੋਂ ਹੋਰ ਲੱਖਾਂ ਕਿਸਾਨ ਦਿੱਲੀ ਕੂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 31 ਜਨਵਰੀ ਨੂੰ ਹਜ਼ਾਰਾਂ ਕਿਸਾਨਾਂ ਦਾ ਵੱਡਾ ਕਾਫ਼ਲਾ ਟੋਲ ਪਲਾਜ਼ਾ ਤੋਂ ਦਿੱਲੀ ਲਈ ਰਵਾਨਾ ਹੋਵੇਗਾ।

ਇਹ ਵੀ ਪੜ੍ਹੋ: ਚੰਡੀਗੜ੍ਹ: ‘ਲੋਹੜੀ ਬੰਪਰ’ ਨੇ ਇਸ ਬੀਬੀ ਨੂੰ ਕੀਤਾ ਮਾਲੋ-ਮਾਲ, ਰਾਤੋ-ਰਾਤ ਬਣੀ ਕਰੋੜਪਤੀ

ਇਸ ਸਮੇਂ ਹਰਭਜਨ ਸਿੰਘ, ਕੁਲਵੰਤ ਸਿੰਘ ਕੁਰਾਲਾ, ਨਿਰਮਲ ਸਿੰਘ ਲੱਕੀ,ਰਤਨ ਸਿੰਘ ਕੰਧਾਲਾ ਸ਼ੇਖਾ, ਜਗਤਾਰ ਸਿੰਘ, ਹਰਦੇਵ ਸਿੰਘ, ਮੱਖਣ ਸਿੰਘ, ਹਰਬੰਸ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ,ਸ਼ਿਵ ਪੂਰਨ ਸਿੰਘ, ਅਮਰਜੀਤ ਸਿੰਘ, ਮਲਕੀਤ ਸਿੰਘ, ਦਰਸ਼ਨ ਸਿੰਘ, ਸਾਧੂ ਸਿੰਘ, ਸੁਖਚੈਨ ਸਿੰਘ, ਸੇਵਕ ਸਿੰਘ, ਕਰਨੈਲ ਸਿੰਘ, ਗੁਰਦੇਵ ਸਿੰਘ, ਬਲਰਾਜ ਸਿੰਘ ਖਰਲਾਂ, ਗੁਰਦਿਆਲ ਸਿੰਘ, ਜੋਗਿੰਦਰ ਸਿੰਘ, ਚੰਨਣ ਸਿੰਘ, ਲਖਵੀਰ ਸਿੰਘ ਰਾਸਤਗੋ, ਹਰਭਜਨ ਸਿੰਘ ਜਾਹੂਰਾ, ਸੁਖਵੀਰ ਜੌੜਾ, ਬਲਬੀਰ ਸਿੰਘ ਢੱਟ ਆਦਿ ਮੌਜੂਦ ਸਨ ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਇਸ ਪੰਜਾਬੀ ਨੇ ਚਮਕਾਇਆ ਨਾਂ, ਭਾਰਤੀ ਜਲ ਸੈਨਾ ਵਿਚ ਹਾਸਲ ਕੀਤਾ ਵੱਡਾ ਅਹੁਦਾ


author

shivani attri

Content Editor

Related News