ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਟਾਂਡਾ ਵਿਚ ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ

01/26/2021 11:35:41 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ, ਕੁਲਦੀਸ਼)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ 26 ਜਨਵਰੀ ਨੂੰ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਰੋਸ ਜਤਾਉਣ ਲਈ ਟਾਂਡਾ ਇਲਾਕੇ ਵਿੱਚ ਵਿਸ਼ਾਲ ਟਰੈਕਟਰ ਰੋਸ ਮਾਰਚ ਕੱਢਿਆ ਗਿਆ, ਜੋ ਦਾਣਾ ਮੰਡੀ ਟਾਂਡਾ ਤੋਂ ਸ਼ੁਰੂ ਹੋਇਆ।

PunjabKesari

ਇਹ ਮਾਰਚ ਮਿਆਣੀ, ਦਸੂਹਾ ਅਤੇ ਹਾਈਵੇਅ ਖੁੱਡਾ ਤੋਂ ਹੁੰਦਾ ਹੋਇਆ ਟਾਂਡਾ ਆਕੇ ਸਮਾਪਤ ਹੋਵੇਗਾ। ਟਾਂਡਾ ਜੋਨ ਦੇ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਅਤੇ ਸੂਬਾ ਪ੍ਰਧਾਨ ਸਤਨਾਂਮ ਸਿੰਘ ਪੰਨੂ ਅਤੇ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਦੇ ਦਿਸ਼ਾ ਨਿਰਦੇਸ਼ਾਂ ਕੱਢੇ ਜਾ ਰਹੇ ਇਸ ਮਾਰਚ ਵਿੱਚ ਸ਼ਾਮਲ ਸੈਂਕੜੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਅਤੇ ਹੋਰ ਵਾਹਨ ਲੈ ਕੇ ਦਾਣਾ ਮੰਡੀ ਤੋਂ ਬਾਬਾ ਬੂਟਾ ਭਗਤ ਰੋਡ , ਥਾਣਾ ਚੌਂਕ, ਸਟੇਸ਼ਨ ਚੌਂਕ,  ਸ਼ਹੀਦ ਚੌਂਕ ,ਹਸਪਤਾਲ ਚੌਂਕ, ਪੁਲ ਪੁਖਤਾ ਰੋਡ, ਮਿਆਣੀ, ਦਸੂਹਾ, ਖੁੱਡਾ, ਚੌਲਾਂਗ ਟੋਲ ਪਲਾਜ਼ਾ ਤੋਂ ਹੁੰਦਾ ਹੋਇਆ ਟਾਂਡਾ ਆਕੇ ਬਾਅਦ ਦੁਪਹਿਰ ਸੰਪੰਨ ਹੋਵੇਗਾ। 

PunjabKesari
ਇਸ ਮੌਕੇ ਕਿਸਾਨਾਂ ਮਜ਼ਦੂਰਾਂ ਨੇ ਖੇਤੀ ਕਾਨੂੰਨਾਂ ਅਤੇ ਉਨਾਂ ਨੂੰ ਲੈ ਕੇ ਆਉਣ ਵਾਲੀ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਮੌਕੇ ਗੁਰਬਖਸ਼ ਸਿੰਘ, ਜਗਜੀਤ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਸਿੰਘ ਸਿੱਧੂ,  ਅਮਰਿੰਦਰ ਸਿੰਘ, ਗੁਰਦਿੱਤ ਸਿੰਘ, ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ, ਨਵਦੀਪ ਸਿੰਘ ਸੰਧਾਵਾਲੀਆ, ਦਲੇਰ ਸਿੰਘ, ਪਰਮਜੀਤ ਸਿੰਘ ਭੁੱਟੋ, ਸਾਬੀ ਝਾਂਸ, ਦਾਇਆ ਸਿੰਘ, ਬੇਅੰਤ ਕੌਰ, ਸਰਬਜੀਤ ਕੌਰ ਚੌਹਾਨ, ਉਂਕਾਰ ਸਿੰਘ, ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਰੁਪਿੰਦਰ ਕੌਰ ਖੱਖ, ਬਲਵਿੰਦਰ ਕੌਰ ਚੌਹਾਨ ਸਿਮਰ ਕੌਰ, ਮਨਜੀਤ ਸਿੰਘ ਬੈਸਾਂ, ਅਮਰੀਕ ਸਿੰਘ, ਮੋਹਿੰਦਰ ਸਿੰਘ, ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ, ਪੰਚ ਸਨੀ ਸਿੰਘ, ਹਰਮੀਤ ਔਲਖ, ਮਨਪ੍ਰੀਤ ਸਿੰਘ, ਕੁਲਵੀਰ ਸਿੰਘ ਰਾਹਲ ਹਨੀਫ਼ ਮੁਹੰਮਦ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ ਝਾਂਸ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਆਦਿ ਮੌਜੂਦ ਸਨ।

PunjabKesari

 

PunjabKesari


shivani attri

Content Editor

Related News