ਚੌਲਾਂਗ ਟੋਲ ਪਲਾਜ਼ਾ ''ਤੇ 7ਵੇਂ ਦਿਨ ਵੀ ਡਟੇ ਕਿਸਾਨ, ਕੱਢੀ ਸਰਕਾਰ ਵਿਰੁੱਧ ਭੜਾਸ

Sunday, Oct 11, 2020 - 01:10 PM (IST)

ਚੌਲਾਂਗ ਟੋਲ ਪਲਾਜ਼ਾ ''ਤੇ 7ਵੇਂ ਦਿਨ ਵੀ ਡਟੇ ਕਿਸਾਨ, ਕੱਢੀ ਸਰਕਾਰ ਵਿਰੁੱਧ ਭੜਾਸ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਜਲੰਧਰ-ਪਠਾਨਕੋਟ ਹਾਈਵੇਅ 'ਤੇ ਚੌਲਾਂਗ ਟੋਲ ਪਲਾਜ਼ਾ 'ਤੇ ਕਿਸਾਨ ਜਥੇਬੰਦੀ ਦੋਆਬਾ ਕਿਸਾਨ ਕਮੇਟੀ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਲਾਇਆ ਗਿਆ ਰੋਸ ਧਰਨਾ ਅੱਜ 7ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਅੱਜ ਇਸ ਸੰਘਰਸ਼ 'ਚ ਹੁੰਦੇ ਕਿਸਾਨਾਂ ਨੇ ਇਲਾਕੇ 'ਚ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ 'ਚ ਰੋਸ ਮਾਰਚ ਕੱਢਿਆ, ਜਿਸ 'ਚ ਵੱਖ-ਵੱਖ ਵਾਹਨਾਂ, ਟਰੈਕਟਰ ਟਰਾਲੀਆਂ 'ਤੇ ਸਵਾਰ ਹੋਏ ਸੈਂਕੜੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਜ਼ਾਹਰ ਕਰਦੇ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ: ਜਲੰਧਰ: ਪੁਲਸ ਲਾਈਨ 'ਚ ਵੱਡੀ ਵਾਰਦਾਤ, ਗੋਲੀ ਲੱਗਣ ਨਾਲ ASI ਦੀ ਮੌਤ

PunjabKesari

ਇਹ ਰੋਸ ਮਾਰਚ ਖੁੱਡਾ, ਹਾਈਵੇਅ, ਦਾਰਾਪੁਰ ਬਾਈਪਾਸ, ਥਾਣਾ ਰੋਡ, ਰੇਲਵੇ ਸਟੇਸ਼ਨ ਚੋਂਕ, ਸ਼ਹੀਦ ਚੌਕ, ਸਬ ਤਹਿਸੀਲ ਰੋਡ ਅਤੇ ਖੱਖ ਰੋਡ ਤੋਂ ਹੁੰਦਾ ਹੋਇਆ ਧਰਨਾ ਸਥਾਨ ਚੌਲਾਂਗ ਟੋਲ ਪਲਾਜ਼ਾ ਪਹੁੰਚਿਆ। ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ, ਸਤਪਾਲ ਸਿੰਘ ਮਿਰਜ਼ਾਪੁਰ, ਅਮਰਜੀਤ ਸਿੰਘ ਸੰਧੂ, ਹਰਦੀਪ ਖੁੱਡਾ ਨੇ ਕਿਹਾ ਇਹ ਰੋਸ ਮਾਰਚ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਦੇ ਨਾਲ ਨਾਲ ਪੰਜਾਬ ਦੇ ਉਨ੍ਹਾਂ ਭਾਜਪਾ ਆਗੂਆਂ ਖ਼ਿਲਾਫ਼ ਵੀ ਹੈ ਜੋ ਪੰਜਾਬ ਦੇ ਕਿਸਾਨੀ ਹਿੱਤਾਂ ਦੇ ਉਲਟ ਕੇਂਦਰ ਸਰਕਾਰ ਦੀ ਪੁਸ਼ਤ ਪਨਾਹੀ ਕਰਦੇ ਹੋਏ ਖੇਤੀ ਕਾਨੂੰਨਾਂ ਬਾਰੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।

ਇਹ ਵੀ ਪੜ੍ਹੋ: ਮੋਗਾ ਰੈਲੀ 'ਚ ਸਿੱਧੂ ਨਾਲ ਹੋਈ ਤਲਖ਼ੀ 'ਤੇ ਰੰਧਾਵਾ ਦਾ ਵੱਡਾ ਬਿਆਨ

ਇਸ ਮੌਕੇ ਬਲਬੀਰ ਸਿੰਘ ਸੋਹੀਆਂ, ਅਜੀਬ ਦਵੇਦੀ, ਕੁਲਵਿੰਦਰ ਸਿੰਘ ਸੈਦੂਪੁਰ,  ਕਰਮਜੀਤ ਸਿੰਘ ਜਾਜਾ,ਗੁਰਬਖਸ਼ ਸਿੰਘ ਨੀਲਾ,ਅਮਰਜੀਤ ਸਿੰਘ ਸੰਧ, ਅਮਰਜੀਤ ਸਿੰਘ ਕੁਰਾਲਾ, ਮੋਦੀ ਕੁਰਾਲਾ, ਸੌਦਾਗਰ ਸਿੰਘ ਨੀਲਾ, ਅਮਨ ਸੈਦੂਪੁਰ, ਸੁਖਵਿੰਦਰ ਸਿੰਘ ਅਰੋੜਾ,ਦਲਜੀਤ ਸਿੰਘ, ਤਜਿੰਦਰ ਪਾਲ ਸਿੰਘ ਚੀਮਾ,ਅਜੀਤ ਸਿੰਘ ਰੂਪਤਾਰਾ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ: ਮੰਗਲੀਕ ਹੋਣ 'ਤੇ ਸਹੁਰਿਆਂ ਤੋਂ ਮਿਲੇ ਅਜਿਹੇ ਤਾਅਨੇ ਕਿ ਮਜਬੂਰ ਹੋ ਕੁੜੀ ਨੇ ਚੁੱਕਿਆ ਹੈਰਾਨ ਕਰਦਾ ਕਦਮ


author

shivani attri

Content Editor

Related News