ਨਕੋਦਰ ਦੇ ਕਿਸਾਨਾਂ ਤੇ ਟਰੱਕ ਆਪ੍ਰੇਟਰਾਂ ਨੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਦਾ ਕੀਤਾ ਘਿਰਾਓ

10/01/2020 10:34:37 AM

ਜਲੰਧਰ (ਰਾਹੁਲ)— ਨਕੋਦਰ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਦੁਕਾਨਦਾਰਾਂ ਅਤੇ ਟਰੱਕ ਆਪ੍ਰੇਟਰਾਂ ਨੇ ਆਲ ਪੰਜਾਬ ਟਰੱਕ ਆਪ੍ਰੇਟਰ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਦੀ ਅਗਵਾਈ ’ਚ ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਅਤੇ ਭਾਜਪਾ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਦੀਆਂ ਕੋਠੀਆਂ ਦਾ ਘਿਰਾਓ ਕੀਤਾ।

PunjabKesari

ਸੰਧੂ ਨੇ ਕਿਹਾ ਕਿ ਖੇਤੀ ਕਾਨੂੰਨ ਪੂਰੀ ਤਰ੍ਹਾਂ ਕਿਸਾਨ ਅਤੇ ਪੰਜਾਬ ਵਿਰੋਧੀ ਹਨ। ਉਨ੍ਹਾਂ ਐਲਾਨ ਕੀਤਾ ਕਿ ਨਕੋਦਰ ਖੇਤਰ ’ਚ ਭਾਜਪਾ ਦੇ ਕਿਸੇ ਵੀ ਵੱਡੇ ਨੇਤਾ ਨੂੰ ਵੜਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਨੂੰ ਕੋਈ ਮੂੰਹ ਨਹੀਂ ਲਗਾਵੇਗਾ। ਹੈਪੀ ਸੰਧੂ ਨੇ ਕਾਲੀਆ ਦੀ ਕੋਠੀ ਦੇ ਘਿਰਾਓ ਦੌਰਾਨ ਕਿਹਾ ਕਿ ਜਦੋਂ ਵੋਟਾਂ ਲੈਣੀਆਂ ਸਨ, ਉਦੋਂ ਤਾਂ ਸਾਡੇ ਕੋਲੋਂ ਬਦਬੂ ਨਹੀਂ ਆਉਂਦੀ ਸੀ, ਹੁਣ ਕਿਉਂ ਨਹੀਂ ਆ ਰਹੇ ਕੋਠੀ ਤੋਂ ਬਾਹਰ ਗੱਲ ਸੁਣਨ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ, ਕਿਸਾਨ ਸੰਗਠਨਾਂ ਅਤੇ ਮਜ਼ਦੂਰ ਸੰਗਠਨਾਂ ਨੂੰ ਇਕ ਝੰਡੇ ਹੇਠਾਂ ਲਿਆ ਕੇ ਅਗਵਾਈ ਕਰਨ ਤਾਂ ਕਿ ਕਿਸਾਨਾਂ ਤੇ ਮਜ਼ਦੂਰਾਂ ਦੀ ਸਾਂਝੀ ਲੜਾਈ ਨੂੰ ਅੰਜਾਮ ਤੱਕ ਪਹੁੰਚਾਇਆ ਜਾ ਸਕੇ।

ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਦਾ ਕਤਲ ਕਰਨ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ, ਦੋਸਤ ਨੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ

PunjabKesari

ਧਰਨਾ ਦੇਣ ਵਾਲੇ ਬਿਨਾਂ ਮਾਸਕ ਪਰ ਸੁਰੱਖਿਆ ਬਲਾਂ ਨੇ ਪਹਿਨ ਰੱਖੇ ਸਨ ਮਾਸਕ
ਧਰਨਾ ਲਗਾਉਣ ਵਾਲਿਆਂ ਨੇ ਨਾ ਤਾਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਅਤੇ ਨਾ ਹੀ ਕਿਸੇ ਨੇ ਮਾਸਕ ਪਹਿਨਣ ’ਚ ਦਿਲਚਸਪੀ ਵਿਖਾਈ, ਜਦਕਿ ਦੂਜੇ ਪਾਸੇ ਸੁਰੱਖਿਆ ਬਲਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਆਪਣੇ-ਆਪਣੇ ਮਾਸਕ ਪਹਿਨ ਕੇ ਪੂਰੀ ਸਾਵਧਾਨੀ ਰੱਖੀ।

ਇਹ ਵੀ ਪੜ੍ਹੋ:  ਜਲੰਧਰ: ਫੇਸਬੁੱਕ 'ਤੇ ਲਾਈਵ ਹੋ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਕਿਹਾ, 'ਮਾਂ ਨੂੰ ਮੇਰੀ ਸ਼ਕਲ ਨਾ ਵਿਖਾਉਣਾ' (ਤਸਵੀਰਾਂ)


shivani attri

Content Editor

Related News