ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ, ਰੋਡ ਜਾਮ ਕਰਨ ਦੀ ਚਿਤਾਵਨੀ

12/14/2019 4:56:02 PM

ਰੂਪਨਗਰ (ਵਿਜੇ ਸ਼ਰਮਾ, ਸੱਜਣ ਸੈਣੀ)— ਰੂਪਨਗਰ ਆਈ. ਆਈ. ਟੀ. ਮਾਰਗ ਦੇ ਨਾਲ ਲੱਗਦੀ ਸੈਂਕੜੇ ਏਕੜ ਉਪਜਾਊ ਜ਼ਮੀਨ 'ਚ ਸੁੱਟੇ ਜਾ ਰਹੇ ਸ਼ਹਿਰ ਦੇ ਗੰਦੇ ਪਾਣੀ ਕਾਰਨ ਗੁਸਾਏ ਕਿਸਾਨਾਂ ਨੇ ਅੱਜ ਪ੍ਰਸਾਸ਼ਨ, ਨਗਰ ਕੌਂਸਲ ਅਤੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਇਨਾਂ ਕਿਸਾਨਾਂ ਨੇ ਰੋਸ ਜਤਾਉਂਦੇ ਕਿਹਾ ਕਿ ਉਨਾਂ ਦੀ ਜ਼ਮੀਨ ਜੋ ਕਿ ਆਈ.ਆਈ. ਟੀ. ਰੂਪਨਗਰ ਦੇ ਰੋਡ ਨਾਲ ਲੱਗਦੀ ਹੈ 'ਚ ਨਗਰ ਕੌਂਸਲ ਦੁਆਰਾ ਸ਼ਹਿਰ ਦਾ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ, ਜਿਸ ਦੇ ਕਾਰਨ ਜ਼ਮੀਨ ਦਲਦਲ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸ ਕਾਰਨ ਉਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨਾਂ ਕਿਹਾ ਸਮੱਸਿਆ ਦੇ ਬਾਰੇ 'ਚ ਉਨਾਂ ਕਈ ਬਾਰ ਫਰਿਆਦ ਕੀਤੀ ਪਰੰਤੂ ਸਰਕਾਰ ਅਤੇ ਪ੍ਰਸਾਸ਼ਨ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ।

PunjabKesari

ਹੁਣ ਉਹ ਮੰਗਲਵਾਰ ਨੂੰ ਧਰਨਾ ਪ੍ਰਦਰਸ਼ਨ ਕਰਕੇ ਰੋਡ ਜਾਮ ਕਰਨ ਲਈ ਮਜਬੂਰ ਹੋਣਗੇ। ਕਿਸਾਨ ਤਰਲਚੋਨ ਸਿੰਘ, ਦਰਸ਼ਨ ਸਿੰਘ, ਗੁਰਮੀਤ ਸਿੰਘ, ਅਮਨਦੀਪ ਸਿੰਘ, ਗੋਪੀ, ਗੁਰਦੇਵ ਸਿੰਘ, ਅਜੈਬ ਸਿੰਘ, ਸੰਦੀਪ ਰਾਣਾ, ਅਵਤਾਰ ਸਿੰਘ ਆਦਿ ਨੇ ਕਿਹਾ ਕਿ ਸਮੱਸਿਆ ਦੇ ਸਬੰਧ 'ਚ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਵੀ ਦਿੱਤਾ ਜਾ ਚੁੱਕਾ ਹੈ ਪਰੰਤੂ ਅੱਜ ਤੱਕ ਕੋਈ ਹੱਲ ਨਹੀਂ ਹੋਇਆ। ਉਨਾਂ ਕਿਹਾ ਕਿ ਇਕ ਪਾਸੇ ਉਨਾਂ ਨੂੰ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਨਹੀ ਦਿੱਤਾ ਗਿਆ ਜਦੋ ਕਿ ਹੁਣ ਹੁਣ ਸ਼ਹਿਰ ਦੀ ਸੀਵਰੇਜ ਦਾ ਗੰਦਾ ਪਾਣੀ ਉਨਾਂ ਦੀ ਸੈਂਕੜੇ ਏਕੜ ਉਪਜਾਊ ਜਮੀਨ 'ਚ ਸੁੱਟੇ ਜਾਣ ਕਾਰਨ ਡਾਹਢੇ ਪਰੇਸ਼ਾਨ ਹਨ। ਉਨਾਂ ਦੱਸਿਆ ਕਿ ਉਕਤ ਗੰਦੇ ਪਾਣੀ ਦੇ ਕਾਰਨ ਉਨਾਂ ਦੀ ਕਰੀਬ 60 ਏਕੜ ਖੜੀ ਝੋਨੇ ਦੀ ਫਸਲ ਵੀ ਖਰਾਬ ਹੋਈ ਅਤੇ ਹੁਣ ਗੰਦੇ ਪਾਣੀ ਦੇ ਲਗਾਤਾਰ ਖੜੇ ਹੋਣ ਕਾਰਨ ਖੇਤ ਦਲਦਲ ਦਾ ਰੂਪ ਧਾਰਨ ਕਰ ਚੁੱਕੇ ਹਨ, ਜਿਸ ਕਾਰਨ ਕਣਕ ਦੀ ਬਿਜਾਈ ਵੀ ਨਹੀ ਕਰ ਪਾ ਰਹੇ।

PunjabKesari

ਸਰਕਾਰ ਕੋਲੋਂ ਫੰਡ ਪ੍ਰਾਪਤ ਨਾ ਹੋਣ ਕਾਰਨ ਕੰਮ ਸ਼ੁਰੂ ਨਹੀ ਹੋ ਸਕਿਆ: ਭੂਮੀ ਰੱਖਿਆ ਅਫਸਰ
ਜਦੋਂ ਇਸ ਮਾਮਲੇ ਦੇ ਸਬੰਧ 'ਚ ਭੂਮੀ ਰੱਖਿਆ ਵਿਭਾਗ ਦੇ ਅਫਸਰ ਮਨਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਉਕਤ ਸਮੱਸਿਆ ਅਤੇ ਪਾਣੀ ਦੇ ਹੱਲ ਲਈ ਉਨਾਂ ਪਾਇਪ ਲਾਇਨ ਪੁਵਾਉਣ ਦਾ 98 ਲੱਖ ਰੁ. ਦਾ ਪ੍ਰੋਜੈਕਟ ਬਣਾ ਕੇ ਭੇਜਿਆ ਹੈ ਪਰ ਸਰਕਾਰ ਵੱਲੋਂ ਫੰਡਾਂ ਦੀ ਪ੍ਰਾਪਤੀ ਨਾ ਹੋਣ ਕਾਰਨ ਕੰਮ ਸ਼ੁਰੂ ਨਹੀ ਹੋ ਸਕਿਆ। ਉਨਾਂ ਕਿਹਾ ਕਿ ਜਦੋਂ ਸਰਕਾਰ ਕੋਲੋ ਫੰਡ ਪ੍ਰਾਪਤ ਹੁੰਦੇ ਹਨ ਸਮੱਸਿਆ ਦਾ ਜਲਦ ਤੋ ਜਲਦ ਹੱਲ ਕਰਵਾਇਆ ਜਾਵੇਗਾ।


shivani attri

Content Editor

Related News