ਨੂਰਪੁਰਬੇਦੀ ’ਚ ਚੋਰਾਂ ਦਾ ਰਾਜ, 3 ਦਿਨਾਂ ਬਾਅਦ ਮੁੜ 5 ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ
Thursday, Jul 17, 2025 - 12:31 PM (IST)

ਨੂਰਪੁਰਬੇਦੀ (ਭੰਡਾਰੀ)-ਨੂਰਪੁਰਬੇਦੀ ਖੇਤਰ ’ਚ ਲਗਾਤਾਰ ਕਿਸਾਨਾਂ ਦੀਆਂ ਖੇਤਾਂ ’ਚ ਚੱਲ ਰਹੀਆਂ ਸਿੰਚਾਈ ਵਾਲੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਕੁਝ ਦਿਨ ਪਹਿਲਾਂ ਨੂਰਪੁਰਬੇਦੀ ਸ਼ਹਿਰ ’ਚ 8 ਕਾਰਾਂ ਦੇ ਸ਼ੀਸ਼ੇ ਤੋੜੇ ਜਾਣ ਦੀਆਂ ਘਟਨਾਵਾਂ ਤੋਂ ਇੰਝ ਜਾਪ ਰਿਹਾ ਹੈ ਕਿ ਜਿਵੇਂ ਖੇਤਰ ’ਚ ਚੋਰਾਂ ਅਤੇ ਸ਼ਰਾਰਤੀ ਅਨਸਰਾਂ ਦਾ ਰਾਜ ਸਥਾਪਤ ਹੋ ਰਿਹਾ ਹੈ ਜਦਕਿ ਪੁਲਸ ਦੀ ਕਾਰਵਾਈ ਠੁੱਸ ਚੱਲ ਰਹੀ ਹੈ। ਦੇਰ ਰਾਤ ਮੁੜ ਚੋਰਾਂ ਨੇ ਸਥਾਨਕ ਥਾਣੇ ਤੋਂ ਮਾਤਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪਿੰਡ ਜੱਟਪੁਰ ਵਿਖੇ 5 ਕਿਸਾਨਾਂ ਦੀਆਂ ਖੇਤਾਂ ’ਚ ਚੱਲ ਰਹੀਆਂ ਸਿੰਚਾਈ ਵਾਲੀਆਂ ਮੋਟਰਾਂ ਦੀਆਂ ਕੀਮਤੀ ਤਾਰਾਂ ਚੋਰੀ ਕਰ ਲਈਆਂ ਉਪਰੰਤ ਰਫੂਚੱਕਰ ਹੋ ਗਏ।
ਇਹ ਵੀ ਪੜ੍ਹੋ: 25 ਸਾਲਾਂ ਦੀ ਅਣਥੱਕ ਮਿਹਨਤ ਸਦਕਾ ਪਵਿੱਤਰ ਵੇਈਂ ਮੁੜ ਨਿਰਮਲ ਧਾਰਾ ’ਚ ਵਹਿਣ ਲੱਗੀ : ਸੰਤ ਸੀਚੇਵਾਲ
ਜ਼ਿਕਰਯੋਗ ਹੈ ਕਿ 11 ਜੁਲਾਈ ਨੂੰ ਚੋਰਾਂ ਵੱਲੋਂ ਪਿੰਡ ਦੀ ਸਰਪੰਚ ਜਸਪਾਲ ਕੌਰ, ਸਾਬਕਾ ਸਰਪੰਚ ਸੂਬੇਦਾਰ ਚੰਨਣ ਸਿੰਘ ਅਤੇ ਉਸ ਦੇ ਭਤੀਜੇ ਮੋਹਨ ਸਿੰਘ ਆਦਿ 3 ਕਿਸਾਨਾਂ ਦੀਆਂ ਸਿੰਚਾਈ ਵਾਲੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਈਆਂ ਗਈਆਂ ਸਨ ਪਰ 3 ਦਿਨਾਂ ਬਾਅਦ 14 ਜੁਲਾਈ ਨੂੰ 2 ਹੋਰ ਕਿਸਾਨਾਂ ਰੂਬੀ ਭੁੱਲਰ ਪੁੱਤਰ ਸਾਬਕਾ ਸਰਪੰਚ ਦਰਸ਼ਨ ਸਿੰਘ ਭੁੱਲਰ ਅਤੇ ਪੰਚ ਦੇਸਰਾਜ ਜਦ ਕਿ 15 ਜੁਲਾਈ ਨੂੰ ਕਿਸਾਨ ਆਗੂ ਮਾ. ਛੋਟੂ ਰਾਮ, ਫੌਜੀ ਬਤਨ ਸਿੰਘ ਅਤੇ ਸੂਬੇਦਾਰ ਨਿਰਮਲ ਸਿੰਘ ਆਦਿ 5 ਕਿਸਾਨਾਂ ਦੀਆਂ ਖੇਤਾਂ ’ਚ ਲੱਗੀਆਂ ਸਿੰਚਾਈ ਵਾਲੀਆਂ ਮੋਟਰਾਂ ਦੀਆਂ ਚੋਰ ਤਾਰਾਂ ਕੱਟ ਕੇ ਫਰਾਰ ਹੋ ਗਏ।
ਉਕਤ 2 ਦਿਨਾਂ ’ਚ 5 ਕਿਸਾਨਾਂ ਦੀਆਂ ਤਾਰਾਂ ਚੋਰੀ ਹੋਣ ਸਬੰਧੀ ਅੱਜ ਕਿਸਾਨਾਂ ਨੂੰ ਖੇਤਾਂ ’ਚ ਪਹੁੰਚਣ ’ਤੇ ਪਤਾ ਚੱਲਿਆ। ਪਿੰਡ ਵਾਸੀਆਂ ਅਨੁਸਾਰ ਅਜੇ ਤਾਈਂ ਕਈ ਕਿਸਾਨਾਂ ਨੇ ਸ਼ਾਇਦ ਖੇਤਾਂ ’ਚ ਚੱਕਰ ਨਹੀਂ ਲਗਾਇਆ ਹੈ ਜਿਸ ਕਰਕੇ ਚੋਰੀ ਦਾ ਅੰਕੜਾ ਹੋਰ ਵੀ ਵਧ ਸਕਦਾ ਹੈ। ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਨੰਬਰਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਿਰਫ਼ 4 ਦਿਨਾਂ ’ਚ ਹੀ ਚੋਰ ਪਿੰਡ ਦੇ 8 ਕਿਸਾਨਾਂ ਦੀਆਂ ਮੋਟਰਾਂ ਦੀਆਂ ਕੀਮਤੀ ਤਾਰਾਂ ਚੋਰੀ ਕਰਕੇ ਲੈ ਗਏ ਹਨ, ਜਿਸ ਲਈ ਹੁਣ ਉੁਨ੍ਹਾਂ ਨੂੰ ਆਪਣੀਆਂ ਮੋਟਰਾਂ ਦੀ ਰਖਵਾਲੀ ਲਈ ਖੇਤਾਂ ’ਚ ਸੋਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਅਹੁਦੇਦਾਰਾਂ ਦਾ ਐਲਾਨ, ਲਿਸਟ 'ਚ ਪੜ੍ਹੋ ਪੂਰੇ ਵੇਰਵੇ
ਪਿੰਡ ’ਚ ਲਗਾਤਾਰ ਖੇਤੀ ਉਪਕਰਨਾਂ ਦੇ ਚੋਰੀ ਹੋਣ ਕਾਰ ਗੁਸਾਏ ਕਿਸਾਨਾਂ ਨੇ ਆਖਿਆ ਕਿ ਅਜਿਹੀ ਸੂਰਤ ’ਚ ਨਾ ਸਿਰਫ਼ ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ ਸਗੋਂ ਉਨ੍ਹਾਂ ਦਾ ਖੇਤੀ ਧੰਦਾ ਵੀ ਪ੍ਰਭਾਵਿਤ ਹੋ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ ਉਨ੍ਹਾਂ ਉਕਤ ਚੋਰੀਆਂ ਸਬੰਧੀ ਥਾਣੇ ਵਿਖੇ ਇਤਲਾਹ ਦੇ ਦਿੱਤੀ ਗਈ ਹੈ। ਲੋਕਾਂ ਨੇ ਜ਼ਿਲ੍ਹਾ ਪੁਲਸ ਮੁੱਖੀ ਤੋਂ ਮੰਗ ਕੀਤੀ ਹੈ ਕਿ ਖੇਤਰ ’ਚ ਲਗਾਤਾਰ ਵਾਪਰ ਰਹੀਆਂ ਉਕਤ ਵਾਰਦਾਤਾ ’ਤੇ ਲਗਾਮ ਕੱਸੀ ਜਾਵੇ ਤਾਂ ਜੋ ਲੋਕ ਤੇ ਕਿਸਾਨ ਚੈਨ ਦੀ ਨੀਂਦ ਸੌ ਸਕਣ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ 14 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ ਤੇ ਆਵੇਗਾ ਤੂਫ਼ਾਨ, ਵਿਭਾਗ ਵੱਲੋਂ Alert ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e