ਜ਼ਮੀਨੀ ਝਗੜੇ ਨੂੰ ਲੈ ਕੇ ਭਰਾ ਨੇ ਭਰਾ ''ਤੇ ਗੋਲੀ ਚਲਾਈ

06/25/2019 5:40:53 PM

ਮੁਕੇਰੀਆਂ (ਨਾਗਲਾ)— ਮੁਕੇਰੀਆਂ ਨਜ਼ਦੀਕ ਪੈਂਦੇ ਪਿੰਡ ਲੰਗਾਹ ਵਿਖੇ ਪਿਤਾ ਦੀ ਮੌਤ ਤੋਂ 5 ਮਹੀਨਿਆਂ ਬਾਅਦ ਹੀ ਜ਼ਮੀਨੀ ਝਗੜੇ ਨੂੰ ਲੈ ਕੇ ਛੋਟੇ ਭਰਾ ਵੱਲੋਂ ਆਪਣੇ ਵੱਡੇ ਭਰਾ 'ਤੇ ਗੋਲੀ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਲਗਭਗ 1ਵਜੇ ਜਮੀਨੀ ਝਗੜੇ ਨੂੰ ਲੈ ਕੇ ਸਾਬਕਾ ਫੋਜੀ ਸ਼ਮਸ਼ੇਰ ਸਿੰਘ ਨੇ ਆਪਣੀ ਬਾਰ੍ਹਾਂ ਬੋਰ ਦੀ ਰਾਇਫਲ ਨਾਲ ਆਪਣੇ ਵੱਡੇ ਭਰਾ ਸਾਬਕਾ ਸਰਪੰਚ ਸੁਦੇਸ਼ ਕੁਮਾਰ ਅਤੇ ਗੋਲੀ ਚਲਾ ਦਿੱਤੀ। ਸੁਦੇਸ਼ ਕੁਮਾਰ ਪੁਲਸ ਨੂੰ ਦਿੱਤੇ ਬਿਆਨਾ 'ਚ ਦੱਸਿਆ ਕਿ ਉਹ ਉਸ ਸਮੇਂ ਆਪਣੇ ਟਰੈਕਟਰ ਨਾਲ ਝੋਨਾ ਲਗਾਉਣ ਦੇ ਲਈ ਜ਼ਮੀਨ ਤਿਆਰ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਉਹ ਟਰੈਕਟਰ 'ਤੇ ਛਾਲ ਮਾਰ ਕੇ ਆਪਣੀ ਜਾਨ ਬਚਾਉਣ 'ਚ ਸਫਲ ਹੋ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਮੁਕੇਰੀਆਂ ਪੁਲਸ ਵੱਲੋਂ ਉਕਤ ਦੋਸ਼ੀ ਨੂੰ ਮੌਕੇ 'ਤੇ ਕਾਬੂ ਕਰਕੇ ਧਾਰਾ 302 ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਕੀਤਾ ਹੈ।


Related News