ਦਰੱਖ਼ਤ ’ਤੇ ਚਡ਼੍ਹ ਕੇ ਜਾਮਣਾਂ ਤੋਡ਼ਦੇ ਹੇਠਾਂ ਡਿੱਗੇ : 1 ਦੀ ਮੌਤ, ਦੂੁਜਾ ਜ਼ਖ਼ਮੀ

07/22/2019 12:20:25 AM

ਹੁਸ਼ਿਆਰਪੁਰ, (ਅਮਰਿੰਦਰ)- ਸ਼ਹਿਰ ਦੇ ਨਾਲ ਲੱਗਦੀਆਂ ਵੱਖ-ਵੱਖ ਥਾਵਾਂ ਵਾਪਰੀਆਂ ਘਟਨਾਵਾਂ ਵਿਚ ਇਕ ਨਾਬਾਲਗ ਦੀ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ। ਜਲੰਧਰ ਰੋਡ ’ਤੇ ਨਸਰਾਲਾ ਵਿਖੇ ਇਕ ਜਾਮਣ ਦੇ ਦਰੱਖ਼ਤ ਤੋਂ ਹੇਠਾਂ ਡਿੱਗ ਕੇ 13 ਸਾਲਾ ਲਡ਼ਕੇ ਮਨੀਸ਼ ਦੀ ਮੌਤ ਹੋ ਗਈ, ਜਦਕਿ ਫਗਵਾਡ਼ਾ ਰੋਡ ਪੁਰਹੀਰਾਂ ਕੋਲ ਅਮਰਜੀਤ ਕੁਮਾਰ ਵਾਸੀ ਸੁੰਦਰ ਨਗਰ ਵੀ ਦਰੱਖ਼ਤ ਤੋਂ ਡਿੱਗਣ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।

ਘਰ ਦਾ ਇਕਲੌਤਾ ਚਿਰਾਗ ਸੀ ਮਨੀਸ਼

ਸਿਵਲ ਹਸਪਤਾਲ ਵਿਖੇ ਮਨੀਸ਼ ਦੇ ਪਿਤਾ ਪ੍ਰੇਮਪਾਲ ਅਤੇ ਮਾਤਾ ਨੇ ਦੱਸਿਆ ਕਿ ਅੱਜ ਉਹ ਦੋਵੇਂ ਘਰੋਂ ਕੰਮਾਂ ’ਤੇ ਚਲੇ ਗਏ ਸਨ। ਕਾਫੀ ਦੇਰ ਬਾਅਦ ਉਥੋਂ ਲੰਘ ਰਹੇ ਲੋਕਾਂ ਨੇ ਜਦੋਂ ਮਨੀਸ਼ ਨੂੰ ਉੱਥੇ ਪਏ ਹੋਏ ਨੂੰ ਦੇਖਿਆ ਤਾਂ ਉਨ੍ਹਾਂ ਉਸ ਕੋਲ ਜਾ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਮਨੀਸ਼ ਉਨ੍ਹਾਂ ਦਾ ਇਕਲੌਤਾ ਪੁੱਤ ਸੀ। ਇਸੇ ਤਰ੍ਹਾਂ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਅਮਰਜੀਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਸਵੇਰੇ ਉਹ ਆਪਣੇ ਦੋਸਤਾਂ ਨਾਲ ਪੁਰਹੀਰਾਂ ਨੇੜੇ ਇਕ ਜਾਮਣ ਦੇ ਦਰੱਖਤ ’ਤੇ ਚਡ਼੍ਹ ਕੇ ਜਾਮਣਾਂ ਤੋਡ਼ ਰਿਹਾ ਸੀ ਕਿ ਅਚਾਨਕ ਸੰਤੁਲਨ ਵਿਗਡ਼ ਜਾਣ ਨਾਲ ਉਹ ਦਰੱਖ਼ਤ ਤੋਂ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਿਆ, ਜਿਸ ਨੂੰ ਆਲੇ-ਦੁਆਲੇ ਦੇ ਲੋਕਾਂ ਨੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ।


Bharat Thapa

Content Editor

Related News