ਫੇਸਬੁਕ ਪੇਜ ਨੋਟਿਸ ਬੋਰਡ ਦੀ ਇਕ ਪੋਸਟ ਨੇ ਬਚਾਈ ਇਕ ਮਰੀਜ਼ ਦੀ ਜਾਨ

05/27/2019 12:55:46 PM

ਜਲੰਧਰ (ਖੁਰਾਣਾ)— ਜ਼ਿਆਦਾਤਰ ਲੋਕ ਸੋਸ਼ਲ ਮੀਡੀਆ ਜਿਵੇਂ ਫੇਸਬੁਕ, ਵਟਸਐਪ ਆਦਿ ਨੂੰ ਸਿਰਫ ਮਨੋਰੰਜਨ ਆਦਿ ਲਈ ਇਸਤੇਮਾਲ ਕਰਦੇ ਹਨ ਪਰ ਦੇਖਿਆ ਜਾਵੇ ਤਾਂ ਇਸ ਦਾ ਬਹੁਤ ਹੀ ਫਾਇਦਾ ਹੈ। ਫੇਸਬੁਕ ਪੇਜ ਨੋਟਿਸ ਬੋਰਡ ਜਲੰਧਰ ਵੱਲੋਂ ਕੀਤੀ ਗਈ ਪੋਸਟ ਨਾ ਸਿਰਫ ਹਜ਼ਾਰਾਂ ਫੇਸਬੁਕ ਯੂਜ਼ਰਸ ਤੱਕ ਪਹੁੰਚਦੀ ਹੈ ਸਗੋਂ ਇਨ੍ਹਾਂ ਪੋਸਟਾਂ ਰਾਹੀਂ ਸਮਾਜ ਭਲਾਈ ਤੱਕ ਦੇ ਕੰਮ ਬਾਖੂਬੀ ਨਾਲ ਹੋਣ ਲੱਗੇ ਹਨ। ਇਸ ਤੋਂ ਪਹਿਲਾਂ ਨੋਟਿਸ ਬੋਰਡ ਜਲੰਧਰ ਪੇਜ ਨੇ ਵਾਤਾਵਰਣ ਸੰਤੁਲਨ ਅਤੇ ਪ੍ਰਦੂਸ਼ਣ ਪ੍ਰਤੀ ਜਾਗਰੂਕਤਾ ਲਿਆਉਣ ਦੇ ਖੇਤਰ 'ਚ ਵੀ ਜ਼ਿਕਰਯੋਗ ਕੰਮ ਕੀਤੇ ਹਨ। ਸਮਾਜ ਭਲਾਈ ਖੇਤਰ ਦੀ ਗੱਲ ਕਰੀਏ ਤਾਂ ਫੇਸਬੁਕ ਦੇ ਨੋਟਿਸ ਬੋਰਡ ਜਲੰਧਰ ਪੇਜ ਦੀ ਬਦੌਲਤ ਨਾ ਸਿਰਫ ਇਕ ਮਰੀਜ਼ ਦੀ ਜਾਨ ਬਚੀ ਹੈ ਸਗੋਂ ਇਹ ਵੀ ਸਾਹਮਣੇ ਆਇਆ ਹੈ ਕਿ ਸਹੀ ਉਦੇਸ਼ ਲਈ ਬੇਸਹਾਰਾ ਦੀ ਮਦਦ ਕਰਨ ਵਾਲੇ ਹੱਥ ਕਾਫੀ ਹਨ।
ਦਰਅਸਲ ਕੁਝ ਦਿਨ ਪਹਿਲਾਂ ਨੋਟਿਸ ਬੋਰਡ ਜਲੰਧਰ ਪੇਜ ਦੀ ਇਕ ਮੈਂਬਰ ਤੇ ਮਾਡਲ ਟਾਊਨ 'ਚ ਇਕ ਬੁਟੀਕ ਸੰਚਾਲਿਕਾ ਅਮਨ ਹੋਠੀ ਨੇ ਇਸ ਪੇਜ 'ਤੇ ਇਕ ਪੋਸਟ ਪਾਈ, ਜਿਸ 'ਚ ਇਕ ਗਰੀਬ ਰਿਕਸ਼ਾ ਚਾਲਕ ਦੀ ਪਤਨੀ ਦਾ ਜ਼ਿਕਰ ਸੀ, ਜਿਸ ਦੀ ਬਾਈਪਾਸ ਸਰਜਰੀ ਹੋਣੀ ਸੀ ਅਤੇ ਇਲਾਜ ਲਈ 2 ਲੱਖ ਤੋਂ ਜ਼ਿਆਦਾ ਦੀ ਜ਼ਰੂਰਤ ਸੀ।
ਅਮਨ ਹੋਠੀ ਦਾ ਕਹਿਣਾ ਹੈ ਕਿ ਨੋਟਿਸ ਬੋਰਡ 'ਤੇ ਪੋਸਟ ਪਾਉਂਦੇ ਹੀ ਉਸ ਨੂੰ ਕਾਫੀ ਰਿਸਪਾਂਸ ਮਿਲਣ ਲੱਗਾ ਅਤੇ ਦੇਖਦੇ ਹੀ ਦੇਖਦੇ ਸਬੰਧਤ ਪਰਿਵਾਰ ਦੇ ਬੈਂਕ ਅਕਾਊਂਟ 'ਚ ਪੈਸੇ ਟਰਾਂਸਫਰ ਹੋਣ ਲੱਗੇ। ਇਸ ਦੌਰਾਨ ਇਕ ਵਿਅਕਤੀ ਨੇ ਸਿੱਧਾ ਹਸਪਤਾਲ ਜਾ ਕੇ ਭਾਰੀ ਮਾਤਰਾ ਵਿਚ ਕੈਸ਼ ਪੈਸੇ ਵੀ ਜਮ੍ਹਾ ਕਰਵਾ ਦਿੱਤੇ। ਦੇਖਦੇ ਹੀ ਦੇਖਦੇ ਸਬੰਧਤ ਪਰਿਵਾਰ ਦੇ ਬੈਂਕ ਅਕਾਊਂਟ 'ਚ 3.25 ਲੱਖ ਰੁਪਏ ਤੋਂ ਜ਼ਿਆਦਾ ਇਕੱਠੇ ਹੋਏ ਗਏ। ਉਨ੍ਹਾਂ ਨੇ ਇਸ ਦੇ ਲਈ ਫੇਸਬੁਕ ਪੇਜ ਨੋਟਿਸ ਬੋਰਡ ਜਲੰਧਰ ਦੇ ਐਡਮਿਨ ਅਤੇ ਸੰਸਥਾਪਕ ਟੀਨੂੰ ਲੂਥਰਾ ਅਤੇ ਕਰਨ ਪੋਪਲੀ ਆਦਿ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਹੀ ਇਹ ਸੰਭਵ ਹੋ ਸਕਿਆ।

PunjabKesari
ਜ਼ਿਕਰਯੋਗ ਗੱਲ ਇਹ ਰਹੀ ਕਿ ਜ਼ਰੂਰਤਮੰਦ ਪਰਿਵਾਰ ਨੂੰ ਆਪ੍ਰੇਸ਼ਨ ਅਤੇ ਦਵਾਈਆਂ ਲਈ ਜਿੰਨੇ ਪੈਸੇ ਦੀ ਜ਼ਰੂਰਤ ਸੀ ਜਦੋਂ ਉਸ ਤੋਂ ਕਾਫੀ ਜ਼ਿਆਦਾ ਪੈਸੇ ਦੀ ਇਕੱਠੇ ਹੋ ਗਏ ਤਾਂ ਨਾ ਸਿਰਫ ਨੋਟਿਸ ਬੋਰਡ ਪੇਜ ਤੋਂ ਉਕਤ ਪੋਸਟ ਨੂੰ ਹਟਾਉਣਾ ਪਿਆ ਸਗੋਂ ਅਮਨ ਹੋਠੀ ਨੂੰ ਵੱਖਰੀ ਇਕ ਪੋਸਟ ਪਾਉਣੀ ਪਈ, ਜਿਸ 'ਚ ਉਨ੍ਹਾਂ ਨੇ ਲਿਖਿਆ ਕਿ ਇਸ ਉਦੇਸ਼ ਲਈ ਪੂਰੀ ਰਾਸ਼ੀ ਇਕੱਠੀ ਹੋ ਚੁੱਕੀ ਹੈ, ਇਸ ਲਈ ਹੁਣ ਹੋਰ ਰਾਸ਼ੀ ਭੇਜਣ ਦਾ ਸਿਲਸਿਲਾ ਬੰਦ ਕੀਤਾ ਜਾਵੇ ਅਤੇ ਇਸ ਸਬੰਧ ਵਿਚ ਫਾਰਵਰਡ ਕੀਤੀ ਗਈ ਪੋਸਟ ਨੂੰ ਵੀ ਹਟਾ ਲਿਆ ਜਾਵੇ।
ਜ਼ਿਆਦਾ ਇਕੱਠੀ ਰਾਸ਼ੀ ਨੂੰ ਹੋਰ ਕੰਮ ਲਈ ਵਰਤਿਆ ਜਾਵੇਗਾ : ਟੀਨੂੰ
ਨੋਟਿਸ ਬੋਰਡ ਦੇ ਐਡਮਿਨ ਟੀਨੂੰ ਲੂਥਰਾ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਆਪ੍ਰੇਸ਼ਨ ਤੇ ਦਵਾਈਆਂ ਲਈ ਪੂਰੇ ਪੈਸੇ ਇਕੱਠੇ ਹੋ ਚੁੱਕੇ ਹਨ। ਸਬੰਧਤ ਪਰਿਵਾਰ ਦੇ ਬੈਂਕ ਅਕਾਊਂਟ ਵਿਚ ਵਾਧੂ ਪੈਸਿਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਅਜਿਹੇ ਹੀ ਕਿਸੇ ਹੋਰ ਕੰਮ ਲਈ ਵਰਤਿਆ ਜਾਵੇਗਾ। ਇਸ ਤਰ੍ਹਾਂ ਨੋਟਿਸ ਬੋਰਡ ਦੇ ਮੈਂਬਰਾਂ ਵਲੋਂ ਇਕ ਪੋਸਟ ਦੇ ਆਧਾਰ 'ਤੇ ਜ਼ਰੂਰਤਮੰਦ ਪਰਿਵਾਰ ਦੀ ਮਦਦ ਸ਼ਲਾਘਾਯੋਗ ਹੈ।
ਸੁਧਰਣ ਲੱਗੀ ਸ਼ਿਵ ਚੌਕ ਗੁੜ ਮੰਡੀ ਦੀ ਹਾਲਤ
ਸਮਾਜ ਸੇਵੀ ਸੰਸਥਾਵਾਂ ਸ਼ਹਿਰ ਦੀ ਸੂਰਤ ਨੂੰ ਸੰਵਾਰਨ ਲਈ ਅੱਗੇ ਆਉਣ ਲੱਗੀਆਂ ਹਨ ਪਰ ਉਨ੍ਹਾਂ ਨੂੰ ਨਗਰ ਨਿਗਮ ਵੱਲੋਂ ਉਚਿਤ ਸਹਿਯੋਗ ਨਹੀਂ ਮਿਲ ਰਿਹਾ, ਜਿਸ ਕਾਰਨ ਜ਼ਿਆਦਾਤਰ ਐੱਨ. ਜੀ. ਓਜ਼ 'ਚ ਮਾਯੂਸੀ ਹੈ। ਇਸ ਦੌਰਾਨ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿਚ ਲੱਗੀ ਸੰਸਥਾ ਸਮਰਪਣ ਟੂ ਦਿ ਨੇਸ਼ਨ ਵਲੋਂ ਆਪਣਾ ਕੰਮ ਕੀਤਾ ਜਾ ਰਿਹਾ ਹੈ। ਅਮਿਤ ਸ਼ਰਮਾ ਨੇ ਦੱਸਿਆ ਕਿ ਪੂਰਾ ਖੇਤਰ ਸਾਫ-ਸੁਥਰਾ ਦਿਸਣ ਤੋਂ ਬਾਅਦ ਹੁਣ ਲੋਕਾਂ ਨੇ ਵੀ ਇਸ ਦਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ, ਜਦਕਿ ਇਸ ਤੋਂ ਪਹਿਲਾਂ ਆਲੇ-ਦੁਆਲੇ ਦੇ ਦੁਕਾਨਦਾਰ ਸਾਰਾ ਕੂੜਾ ਇਸ ਥਾਂ 'ਤੇ ਸੁੱਟਦੇ ਸਨ।


shivani attri

Content Editor

Related News