ਰੋਪੜ ''ਚ ਡੁੱਬਣ ਲਈ ਵਾਧੂ ਪਾਣੀ ਪਰ ਪੀਣ ਲਈ ਬੂੰਦ-ਬੂੰਦ ਨੂੰ ਤਰਸ ਰਹੇ ਨੇ ਲੋਕ

07/27/2020 7:03:46 PM

ਰੂਪਨਗਰ(ਸਾਜਣ ਸੈਣੀ) - ਰੂਪਨਗਰ ਦੇ ਮੁਹੱਲਾ ਉੱਚਾ ਖੇੜਾ ਵਿਚ ਕਰੀਬ ਦੋ ਮਹੀਨੇ ਤੋਂ ਪੀਣ ਦੇ ਪਾਣੀ ਸਪਲਾਈ ਨਾ ਆਉਣ ਕਰਕੇ ਲੋਕਾਂ ਨੂੰ ਡਾਢਾ ਪਰੇਸ਼ਾਨ ਹੋਣਾ ਪੈ ਰਿਹਾ ਹੈ । ਜਿਸ ਕਰਕੇ  ਸ਼ਹਿਰ ਦੇ ਮੁਹੱਲਾ ਉੱਚਾ ਖੇੜਾ ਦੇ ਮੁਹੱਲਾ ਵਾਸੀ ਕਰੀਬ ਦੋ ਮਹੀਨੇ ਤੋਂ ਪੀਣ ਦੇ ਪਾਣੀ ਲਈ ਤਰਸ ਰਹੇ ਹਨ । ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਰੂਪਨਗਰ ਨੂੰ ਦੋ ਮਹੀਨੇ ਤੋਂ ਲਗਾਤਾਰ ਲਿਖਤੀ ਸ਼ਿਕਾਇਤਾਂ ਕਰ ਰਹੇ ਹਾਂ ਪਰ ਅੱਜ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਦੂਜੇ ਪਾਸੇ ਮੀਡੀਆ ਨਾਲ ਗੱਲ ਕਰਦੇ ਹੋਏ ਨਗਰ ਕੌਂਸਲ ਦੇ ਸਬੰਧਤ ਅਧਿਕਾਰੀ ਨੇ ਕਿਹਾ ਕਿ ਦੋ ਦਿਨਾਂ ਵਿਚ ਲੋਕਾਂ ਦੀਆਂ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ।

PunjabKesari

ਰੂਪਨਗਰ ਜ਼ਿਲ੍ਹੇ ਲਈ ਇੱਕ ਵੱਡੀ ਕਹਾਵਤ ਹੈ ਕਿ ਰੂਪਨਗਰ ਜ਼ਿਲ੍ਹੇ ਵਿਚ ਡੁੱਬਣ ਲਈ ਪਾਣੀ ਤਾਂ ਕਾਫੀ ਏ ਪਰ ਪੀਣ ਦੇ ਲਈ ਪਾਣੀ ਨਹੀਂ । ਇਹ ਕਾਫੀ ਹੱਦ ਤੱਕ ਸਹੀ ਵੀ ਹੈ ਕਿਉਂਕਿ ਰੂਪਨਗਰ ਦੇ ਕਈ ਵਾਰਡਾਂ ਦੇ ਵਿਚ ਗਰਮੀਆਂ ਦੇ ਦਿਨਾਂ 'ਚ ਪੀਣ ਦੇ ਪਾਣੀ ਦੀ ਸਪਲਾਈ ਨਾਮਾਤਰ ਹੁੰਦੀ ਹੈ ਅਤੇ ਕਈ ਤਾਂ ਅਜਿਹੇ ਮੁਹੱਲੇ ਹਨ ਜਿੱਥੇ ਬਿਲਕੁਲ ਵੀ ਪਾਣੀ ਦੀ ਸਪਲਾਈ ਨਹੀਂ ਪਹੁੰਚ ਰਹੀ । ਜਿਸ ਕਰਕੇ ਲੋਕਾਂ ਨੂੰ ਤੱਪਦੀ ਗਰਮੀ ਦੇ ਵਿਚ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪੈ ਰਿਹਾ ਹੈ ।

ਮਾਮਲਾ ਹੈ ਰੂਪਨਗਰ ਦੇ ਮੁਹੱਲਾ ਉੱਚਾ ਖੇੜਾ ਦਾ ਜਿੱਥੇ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਰੋਸ ਜ਼ਾਹਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਦੇ ਵਿਚ ਕਰੀਬ ਦੋ ਮਹੀਨੇ ਤੋਂ ਪੀਣ ਦੇ ਪਾਣੀ ਦੀ ਸਪਲਾਈ ਨਹੀਂ ਆ ਰਹੀ । ਮੁਹੱਲਾ ਵਾਸੀਅਾਂ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਨੂੰ ਆਉਂਦੀ ਸਪਲਾਈ ਦਾ ਵਾਲ ਖ਼ਰਾਬ ਹੈ ਅਤੇ ਨਗਰ ਕੌਂਸਲ ਵੱਲੋਂ ਵਾਲ ਪੁੱਟੇ ਨੂੰ ਕਰੀਬ ਦੋ ਮਹੀਨੇ ਦਾ ਸਮਾਂ ਹੋ ਚੁੱਕਾ ਪਰ ਉਸ ਨੂੰ ਅੱਜ ਤੱਕ ਰਿਪੇਅਰ ਨਹੀਂ  ਕੀਤਾ ਗਿਆ । ਜਿਸ ਕਾਰਨ ਦੋ ਮਹੀਨੇ ਤੋਂ ਉਨ੍ਹਾਂ ਦੇ  ਮੁਹੱਲੇ  ਵਿਚ ਪੀਣ ਦੇ ਪਾਣੀ ਦੀ ਸਪਲਾਈ ਨਾ ਹੋਣ ਕਰਕੇ ਕਾਫੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ ।

ਦੂਜੇ ਪਾਸੇ ਜਦੋਂ ਨਗਰ ਕੌਂਸਲ ਦੇ ਜੇਈ  ਅਮਨਦੀਪ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ  ਪਾਣੀ ਦੇ ਗੇਟ ਵਾਲ  ਦੀ ਖ਼ਰਾਬੀ ਆਉਣ ਕਰਕੇ ਇਹ ਸਮੱਸਿਆ ਆ ਰਹੀ ਹੈ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਦੋ ਦਿਨਾਂ ਦੇ ਵਿਚ ਨਵਾਂ ਵਾਲ ਲਗਾ ਕੇ ਲੋਕਾਂ ਦੀ ਸਮੱਸਿਆ ਨੂੰ ਹੱਲ ਕਰ ਦਿੱਤਾ ਜਾਵੇਗਾ ।


Harinder Kaur

Content Editor

Related News