186 ਪੇਟੀਆਂ ਸਕਾਚ ਦੀਆਂ ਮਿਲਣ ਦੇ ਮਾਮਲੇ 'ਚ ਠੇਕੇਦਾਰ ਸੁਰਿੰਦਰ ਸੋਫ਼ੀ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
Saturday, Aug 05, 2023 - 06:17 PM (IST)

ਜਲੰਧਰ- ਕੁਝ ਦਿਨ ਪਹਿਲਾਂ ਜਲੰਧਰ ਸ਼ਹਿਰ ਦੇ ਐਕਸਾਈਜ਼ ਵਿਭਾਗ ਨੇ ਕੋਟਲੀ ਥਾਨ ਸਿੰਘ ਦੇ ਸ਼ਰਾਬ ਦੇ ਠੇਕੇ ਤੋਂ ਸਕਾਚ ਦੀਆਂ 186 ਪੇਟੀਆਂ ਬਰਾਮਦ ਕੀਤੀਆਂ ਸਨ। ਹੁਣ ਇਸ ਮਾਮਲੇ ਵਿਚ ਡੀ. ਈ. ਟੀ. ਸੀ. (ਡਿਪਟੀ ਆਬਕਾਰੀ ਤੇ ਕਰ ਕਮਿਸ਼ਨਰ) ਪਰਮਜੀਤ ਸਿੰਘ ਨੇ ਕਿਹਾ ਕਿ ਠੇਕੇਦਾਰ ਸੁਰਿੰਦਰ ਸੋਫ਼ੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਠੇਕੇਦਾਰ ਇਸ ਮਾਮਲੇ ਵਿਚ 10 ਲੱਖ ਰੁਪਏ ਦਾ ਜੁਰਮਾਨਾ ਭਰਨ ਲਈ ਤਿਆਰ ਹੈ ਅਤੇ ਜੇਕਰ ਉਹ ਜੁਰਮਾਨਾ ਨਹੀਂ ਭਰੇਗਾ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਥੇ ਹੀ ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਠੇਕੇਦਾਰ ਨੇ ਮਹਿਕਮੇ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਵਿਦੇਸ਼ ਵਿਚ ਹੈ ਅਤੇ ਵਾਪਸ ਪਰਤਣ ਮਗਰੋਂ ਹੀ ਜੁਰਮਾਨਾ ਦੇਣਗੇ ਪਰ ਪਤਾ ਲਗਾ ਹੈ ਕਿ ਠੇਕੇਦਾਰ ਪੰਜਾਬ ਵਿੱਚ ਹੀ ਹੈ। ਪਰਮਜੀਤ ਸਿੰਘ ਨੇ ਕਿਹਾ ਕਿ ਜੇਕਰ ਠੇਕੇਦਾਰ ਸੁਰਿੰਦਰ ਸੋਫ਼ੀ ਵਿਦੇਸ਼ ਨਹੀਂ ਗਿਆ ਤਾਂ ਉਸ ਦਾ ਅਗਲੇ ਹਫ਼ਤੇ ਹੀ ਜੁਰਮਾਨਾ ਵਸੂਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਫਗਵਾੜਾ 'ਚ ਸ਼ਰਮਨਾਕ ਘਟਨਾ, ਪਹਿਲਾਂ ਰੋਲੀ 18 ਸਾਲਾ ਕੁੜੀ ਦੀ ਪੱਤ, ਫਿਰ ਕਰ 'ਤਾ ਇਕ ਹੋਰ ਘਿਨੌਣਾ ਕਾਰਾ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਰਾਮਾਮੰਡੀ ਗਰੁੱਪ ਦੇ ਠੇਕੇ ’ਤੇ ਸਕਾਚ ਦੀਆਂ 300 ਦੇ ਕਰੀਬ ਪੇਟੀਆਂ ਨਾਜਾਇਜ਼ ਤੌਰ ’ਤੇ ਪਈਆਂ ਹਨ। ਇਸ ’ਤੇ ਵਿਭਾਗ ਨੇ 27 ਜੂਨ ਨੂੰ ਰਾਮਾਮੰਡੀ ਗਰੁੱਪ ਦੇ ਦੋ ਠੇਕਿਆਂ ਦੀ ਜਾਂਚ ਕੀਤੀ ਸੀ। ਜਾਂਚ ਦੌਰਾਨ ਰਾਮਾਮੰਡੀ ਦੇ ਠੇਕੇ ਅਤੇ ਸਿੰਘ ਦੇ ਸ਼ਰਾਬ ਦੇ ਠੇਕੇ ਤੋਂ 186 ਪੇਟੀਆਂ ਸਕਾਚ ਦੀਆਂ ਬਰਾਮਦ ਹੋਈਆਂ ਸਨ। ਇਸ ਵਿੱਚ ਰੈੱਡ ਲੇਬਲ ਦੇ ਕਰੀਬ 90 ਪੇਟੀਆਂ ਸਨ, ਜਦਕਿ ਬਾਕੀ ਬਲੈਕ ਲੇਬਲ, ਮੰਕੀ ਸ਼ੋਲਡਰ ਅਤੇ ਐਬਸੋਲੂਟ ਵੋਦਕਾ ਦੇ ਡੱਬੇ ਵੀ ਮਿਲੇ ਹਨ। 186 ਪੇਟੀਆਂ ਵਿੱਚੋਂ 145 ਪੇਟੀਆਂ ਅਜਿਹੀਆਂ ਸਨ, ਜਿਨ੍ਹਾਂ ਨੂੰ ਪਿਛਲੇ ਸਾਲ ਤੋਂ ਕੈਰੀ ਫਾਰਵਰਡ ਵਜੋਂ ਲਿਆਂਦਾ ਗਿਆ ਸੀ ਅਤੇ ਐਕਸਾਈਜ਼ ਡਿਊਟੀ ਅਦਾ ਕੀਤੀ ਗਈ ਸੀ। ਬਾਕੀ ਦੀਆਂ 41 ਪੇਟੀਆਂ ‘ਤੇ ਐਕਸਾਈਜ਼ ਡਿਊਟੀ ਨਹੀਂ ਦਿੱਤੀ ਗਈ ਸੀ।
ਇਹ ਵੀ ਪੜ੍ਹੋ- ਕੁੜੀ ਨੂੰ ਥਾਰ 'ਤੇ ਸਟੰਟਬਾਜ਼ੀ ਪਈ ਮਹਿੰਗੀ, ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਕੱਸਿਆ ਸ਼ਿਕੰਜਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ