ਆਬਕਾਰੀ ਵਿਭਾਗ ਦੀ ਬੋਲੈਰੋ ਗੱਡੀ ਬੇਕਾਬੂ ਹੋ ਕੇ ਨਹਿਰ ’ਚ ਡਿੱਗੀ, ਡਰਾਈਵਰ ਸਣੇ 2 ਲੋਕਾਂ ਦੀ ਇੰਝ ਬਚੀ ਜਾਨ
Sunday, Aug 11, 2024 - 03:10 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਆਬਕਾਰੀ ਵਿਭਾਗ ਦੀ ਬੋਲੈਰੋ ਗੱਡੀ ਬੇਕਾਬੂ ਹੋ ਕੇ ਬੀਤੀ ਅੱਧੀ ਰਾਤ ਦੇ ਕਰੀਬ ਨਜ਼ਦੀਕੀ ਪਿੰਡ ਸਾਹਿਬਾਜ਼ਪੁਰ ਹੈੱਡ ਦੀ ਨਹਿਰ ’ਚ ਜਾ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਗੱਡੀ ਵਿਚ 2 ਵਿਅਕਤੀ ਸਵਾਰ ਸਨ। ਜੋ ਕਿਸੇ ਤਰ੍ਹਾਂ ਗੱਡੀ ਦੇ ਸ਼ੀਸ਼ੇ ਤੋੜ ਕੇ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 12 ਵਜੇ ਸ਼ਰਾਬ ਦੇ ਠੇਕੇਦਾਰਾਂ ਦੀ ਆਬਕਾਰੀ ਵਿਭਾਗ ਦੀ ਬੋਲੈਰੋ ਐੱਚ. ਪੀ. 12-ਐੱਨ-8162 ਗੱਡੀ ਬੇਕਾਬੂ ਹੋ ਕੇ ਨਹਿਰ ਵਿਚ ਜਾ ਡਿੱਗੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬਰਾਤੀਆਂ ਨਾਲ ਭਰੀ ਇਨੋਵਾ ਗੱਡੀ ਖੱਡ 'ਚ ਡਿੱਗਣ ਕਾਰਨ ਪਾਣੀ 'ਚ ਰੁੜੀ, 10 ਲੋਕਾਂ ਦੀ ਮੌਤ
ਗੱਡੀ ਦਾ ਡਰਾਈਵਰ ਗੱਡੀ ’ਚੋਂ ਉੱਤਰ ਕੇ ਕਾਫ਼ੀ ਅੱਗੇ ਜਾ ਕੇ ਪੁਲ ਦੇ ਦੂਜੇ ਪਾਸੇ ਹੈੱਡ ਦੇ ਹੇਠਾਂ ਜਾ ਡਿੱਗਾ ਜਦਕਿ ਦੂਜਾ ਨੌਜਵਾਨ ਉਸੇ ਪਾਸੇ ਤੋਂ ਨਿਕਲਣ ’ਚ ਕਾਮਯਾਬ ਹੋ ਗਿਆ। ਬਾਅਦ ਵਿਚ ਬੁਰੀ ਤਰ੍ਹਾਂ ਨੁਕਸਾਨੇ ਵਾਹਨ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਉਧਰ ਜਦੋਂ ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਅਜਿਹੀ ਕੋਈ ਸੂਚਨਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਆਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਧਣ ਲੱਗਾ ਇਸ ਬੀਮਾਰੀ ਦਾ ਖ਼ਤਰਾ, ਲਗਾਤਾਰ ਸਾਹਮਣੇ ਆ ਰਹੇ ਮਰੀਜ਼, ਸਿਹਤ ਵਿਭਾਗ ਚੌਕੰਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ