ਸਾਬਕਾ ਵਿਧਾਇਕ ਸਰਬਜੀਤ ਮੱਕੜ ਦੇ ਭਰਾ ਬਿੱਟੂ ਮੱਕੜ ਨੇ ਲਾਏ ਸਨਸਨੀਖੇਜ਼ ਦੋਸ਼
Thursday, Nov 23, 2023 - 12:19 PM (IST)
ਜਲੰਧਰ (ਵਿਸ਼ੇਸ਼)- ਸਾਬਕਾ ਵਿਧਾਇਕ ਸਰਬਜੀਤ ਮੱਕੜ ਖ਼ਿਲਾਫ਼ ਉਨ੍ਹਾਂ ਦੇ ਹੀ ਭਰਾ ਨੇ ਬਗਾਵਤ ਸ਼ੁਰੂ ਕਰ ਦਿੱਤੀ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਮੱਕੜ ਨੇ ਕਿਹਾ ਕਿ ਉਸ ਦਾ ਭਰਾ ਸਰਬਜੀਤ ਸਿੰਘ ਮੱਕੜ ਅਤੇ ਦਵਿੰਦਰ ਸਿੰਘ ਨਕੋਦਰ ਚੌਕ ਨੇੜੇ ਸਥਿਤ ਉਸ ਦੇ ਪੈਟਰੋਲ ਪੰਪ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਬਿੱਟੂ ਮੱਕੜ ਨੇ ਆਪਣੇ ਉਕਤ ਦੋਵਾਂ ਭਰਾਵਾਂ ’ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਹਨ।
ਬਿੱਟੂ ਮੱਕੜ ਨੇ ਦੋਸ਼ ਲਾਇਆ ਕਿ ਪਹਿਲਾਂ ਸਰਬਜੀਤ ਮੱਕੜ ਤੇ ਦਵਿੰਦਰ ਸਿੰਘ ਨੇ ਉਸ ਨੂੰ ਬਹਾਨੇ ਪੈਟਰੋਲ ਪੰਪ ’ਤੇ ਬੁਲਾਇਆ। ਫਿਰ ਕੁਝ ਪੁਲਸ ਵਾਲਿਆਂ ਨੂੰ ਬੁਲਾ ਕੇ ਉਸ ਨਾਲ ਧੱਕੇਸ਼ਾਹੀ ਕੀਤੀ। ਇਸ ਦੌਰਾਨ ਉਸ ਦਾ ਰਿਵਾਲਵਰ ਤੇ 50 ਹਜ਼ਾਰ ਰੁਪਏ ਖੋਹ ਲਏ। ਇਸ ਦੌਰਾਨ ਪੁਲਸ ਮੁਲਾਜ਼ਮਾਂ ਨੇ ਵੀ ਸਰਬਜੀਤ ਮੱਕੜ ਤੇ ਦਵਿੰਦਰ ਸਿੰਘ ਦਾ ਪੂਰਾ ਸਹਿਯੋਗ ਦਿੱਤਾ। ਬਿੱਟੂ ਮੱਕੜ ਨੇ ਦੋਸ਼ ਲਾਇਆ ਕਿ ਚੋਣਾਂ ਦੌਰਾਨ ਵੀ ਉਸ ਨੇ ਕਰੋੜਾਂ ਰੁਪਏ ਦੇ ਕੇ ਸਰਬਜੀਤ ਦੀ ਮਦਦ ਕੀਤੀ ਸੀ। ਬਿੱਟੂ ਨੇ ਸਰਬਜੀਤ ਮੱਕੜ ਦੀ ਮਾਲਕੀ ਵਾਲੀਆਂ ਗੱਡੀਆਂ ਬਾਰੇ ਵੀ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਸਰਬਜੀਤ ਮੱਕੜ ਦੀ ਮਾਲਕੀ ਵਾਲੀਆਂ 3 ਗੱਡੀਆਂ ਵੀ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੇ ਪੈਸੇ ਅਜੇ ਸਰਬਜੀਤ ਮੱਕੜ ਵੱਲੋਂ ਅਦਾ ਕੀਤੇ ਜਾਣੇ ਹਨ। ਇਸ ਦੌਰਾਨ ਭੁਪਿੰਦਰ ਨੇ ਪੁਲਸ ਦੀ ਕਾਰਗੁਜ਼ਾਰੀ ’ਤੇ ਵੀ ਕਈ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪੁਲਸ ਸਰਬਜੀਤ ਮੱਕੜ ਖ਼ਿਲਾਫ਼ ਕਾਰਵਾਈ ਕਰਨ ਤੋਂ ਝਿਜਕ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵਾਪਰਿਆ ਰੂਹ ਕੰਬਾਊ ਹਾਦਸਾ, ਕਾਰ ਤੇ ਆਟੋ ਦੀ ਜ਼ਬਰਦਸਤ ਟੱਕਰ, ਵਾਹਨਾਂ ਦੇ ਉੱਡੇ ਪਰਖੱਚੇ
ਬਿੱਟੂ ਮੱਕੜ ਨੇ ਕਿਹਾ ਕਿ ਉਸ ਨੇ ਪੈਟਰੋਲ ਪੰਪ ’ਤੇ ਤੇਲ ਪਾਉਣਾ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਹ ਮੀਡੀਆ ਨੂੰ ਮਿਲਣ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਨਾ ਤਾਂ ਕੋਈ ਭੰਨਤੋੜ ਕੀਤੀ ਅਤੇ ਨਾ ਹੀ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਇਆ। ਇਸ ਦੌਰਾਨ ਪੁਲਸ ਉੱਥੇ ਆਈ ਅਤੇ ਉਨ੍ਹਾਂ ਬਹਾਨੇ ਨਾਲ ਉਸ ਦਾ ਰਿਵਾਲਵਰ ਖੋਹ ਲਿਆ। ਬਿੱਟੂ ਮੱਕੜ ਨੇ ਕਿਹਾ ਕਿ ਉਸ ਨੂੰ ਪੁਲਸ, ਸਰਬਜੀਤ ਮੱਕੜ ਤੇ ਦਵਿੰਦਰ ਤੋਂ ਆਪਣੀ ਜਾਨ ਦਾ ਖ਼ਤਰਾ ਹੈ।
ਉਨ੍ਹਾਂ ਦੱਸਿਆ ਕਿ ਉਕਤ ਰੌਸ਼ਨ ਸਿੰਘ ਐਂਡ ਸੰਨਜ਼ ਪੈਟਰੋਲ ਪੰਪ ਉਨ੍ਹਾਂ ਦਾ ਹੈ ਪਰ ਉਸ ਨਾਲ ਧੋਖਾਧੜੀ ਕਰ ਕੇ ਬਾਹਰ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਨਾਲ ਇਹ ਧੋਖਾਧੜੀ ਉਸ ਸਮੇਂ ਕੀਤੀ ਗਈ ਜਦੋਂ ਉਹ ਬੀਮਾਰ ਸੀ। ਉਸ ਨੇ ਦੱਸਿਆ ਕਿ ਇਸ ਪੰਪ ’ਤੇ ਉਸ ਦਾ ਭਰਾ ਦਵਿੰਦਰ ਸਿੰਘ ਦਾ ਦੋਹਤਾ ਬੈਠਦਾ ਸੀ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਕੋਈ ਗਲਤ ਨਹੀਂ ਹੋਵੇਗਾ, ਪਰ ਉਨ੍ਹਾਂ ਨਾਲ ਧੋਖਾ ਹੋਇਆ ਹੈ। ਬਿੱਟੂ ਮੱਕੜ ਨੇ ਦੋਸ਼ ਲਾਇਆ ਕਿ ਸਰਬਜੀਤ ਦੇ ਕਈ ਲੋਕਾਂ ਦੇ ਪੈਸੇ ਦੇਣੇ ਹਨ ਤੇ ਉਹ ਪੈਸੇ ਨਹੀਂ ਦੇ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਨੇ ਇਨ੍ਹਾਂ ਕਾਰਵਾਈਆਂ ਕਾਰਨ ਸਰਬਜੀਤ ਸਿੰਘ ਨੂੰ ਪਾਰਟੀ ’ਚੋਂ ਕੱਢਿਆ ਸੀ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ, ਗੁਰਦੁਆਰਾ ਸਾਹਿਬ 'ਚ ਪੁਲਸ ਤੇ ਨਿਹੰਗਾਂ ਵਿਚਾਲੇ ਫਾਇਰਿੰਗ, ਇਕ ਪੁਲਸ ਮੁਲਾਜ਼ਮ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711