ਹਨ੍ਹੇਰੇ ’ਚ ਡੁੱਬਿਆ ਸਿਟੀ ਰੇਲਵੇ ਸਟੇਸ਼ਨ ਦਾ ਐਂਟਰੀ ਏਰੀਆ
Monday, Sep 08, 2025 - 04:05 PM (IST)

ਜਲੰਧਰ (ਪੁਨੀਤ)-ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਦਾ ਐਂਟਰੀ ਏਰੀਆ ਪਿਛਲੇ ਕਈ ਦਿਨਾਂ ਤੋਂ ਹਨ੍ਹੇਰੇ ਵਿਚ ਡੁੱਬਿਆ ਹੋਇਆ ਹੈ ਪਰ ਇਸ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੈ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਹਰ ਰੋਜ਼ ਜਿਵੇਂ-ਜਿਵੇਂ ਸ਼ਾਮ ਹੁੰਦੀ ਹੈ, ਸਟੇਸ਼ਨ ਦੇ ਐਂਟਰੀ/ਨਿਕਾਸ ਏਰੀਏ ਨੂੰ ਹਨ੍ਹੇਰਾ ਘੇਰ ਲੈਂਦਾ ਹੈ, ਜਿਸ ਕਾਰਨ ਯਾਤਰੀਆਂ ਦੀਆਂ ਮੁਸ਼ਕਿਲਾਂ ਵਧ ਜਾਂਦੀਆਂ ਹਨ।
ਇਹ ਵੀ ਪੜ੍ਹੋ: ’47 ਦੇ ਉਜਾੜੇ ਵਾਂਗ ਦ੍ਰਿਸ਼ ਪੇਸ਼ ਕਰ ਰਿਹਾ ਪੰਜਾਬ 'ਚ 2025 ਦਾ ਹੜ੍ਹ, ਸਭ ਕੁਝ ਹੋਇਆ ਤਬਾਹ
ਸਟੇਸ਼ਨ ਦੇ ਆਲੇ-ਦੁਆਲੇ ਚੋਰ, ਸਨੈਚਰ, ਨਸ਼ੇੜੀ ਪਹਿਲਾਂ ਹੀ ਸਰਗਰਮ ਹਨ ਅਤੇ ਲਾਈਟਾਂ ਬੰਦ ਹੋਣ ਕਾਰਨ ਲੋਕ ਅਸੁਰੱਖਿਅਤ ਮਹਿਸੂਸ ਕਰਦੇ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਸਟੇਸ਼ਨ ’ਤੇ ਹਰ ਘੰਟੇ ਸੈਂਕੜੇ ਯਾਤਰੀ ਆਉਂਦੇ-ਜਾਂਦੇ ਰਹਿੰਦੇ ਹਨ, ਜਿਸ ਕਾਰਨ ਇਥੇ ਲਾਈਟਾਂ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ, ਜਿਸ ਵੱਲ ਅਧਿਕਾਰੀਆਂ ਨੂੰ ਧਿਆਨ ਦੇਣ ਦੀ ਲੋੜ ਹੈ।
ਇਸ ਤੋਂ ਪਹਿਲਾਂ ਸਟੇਸ਼ਨ ਯਾਰਡ ਦੇ ਨੇੜੇ ਬਿਜਲੀ ਦਾ ਕਰੰਟ ਲੱਗਣ ਕਾਰਨ ਇਕ ਕਰਮਚਾਰੀ ਦੀ ਮੌਤ ਹੋ ਗਈ ਸੀ ਅਤੇ ਇਕ ਹੋਰ ਕਰਮਚਾਰੀ ਕਰੰਟ ਦੇ ਸੰਪਰਕ ਵਿਚ ਆ ਗਿਆ ਸੀ, ਜਿਸ ਕਾਰਨ ਸਟੇਸ਼ਨ ਦੇ ਇਕ ਵੱਡੇ ਹਿੱਸੇ ਵਿਚ ਬਿਜਲੀ ਕੱਟ ਦਿੱਤੀ ਗਈ ਸੀ। ਹੁਣ ਸਟੇਸ਼ਨ ਦੇ ਬਾਹਰ ਬਿਜਲੀ ਕੱਟ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਵੇਖਣਾ ਹੋਵੇਗਾ ਕਿ ਅਧਿਕਾਰੀਆਂ ਵੱਲੋਂ ਇਸ ਸਮੱਸਿਆ ਦਾ ਹੱਲ ਕਦੋਂ ਕੀਤਾ ਜਾਵੇਗਾ, ਕਿਉਂਕਿ ਲਾਈਟਾਂ ਬੰਦ ਹੋਣ ’ਤੇ ਜਨਤਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: Punjab: ਕਹਿਰ ਓ ਰੱਬਾ! 3 ਨੂੰ ਧੀ ਦਾ ਵਿਆਹ, ਹੜ੍ਹ 'ਚ ਹੋ ਗਿਆ ਸਭ ਕੁਝ ਤਬਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
ਜਲੰਧਰ ਜ਼ਿਲ੍ਹੇ ''ਚ ਹੜ੍ਹ ਦਾ ਖ਼ਤਰਾ ਵਧਿਆ! ਸਤਲੁਜ ਦੇ ਧੁੱਸੀ ਬੰਨ੍ਹ ''ਚ ਪਿਆ 50 ਫੁੱਟ ਦਾ ਪਾੜ; ਫ਼ੌਜ ਸਾਂਭਿਆ ਮੋਰਚਾ
