ਹਿਮਾਚਲ ਪਰਦੇਸ਼ ਤੋਂ ਲਿਆ ਕੇ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਵੇਚਣ ਵਾਲੇ ਚੜ੍ਹੇ ਪੁਲਸ ਅੜਿੱਕੇ
06/03/2023 6:26:42 PM

ਦਸੂਹਾ (ਹਰਵਿੰਦਰ ਸਿੰਘ, ਝਾਵਰ)- ਦਸੂਹਾ ਪੁਲਸ ਨੇ ਹਿਮਾਚਲ ਪਰਦੇਸ਼ ਤੋਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਲਿਆ ਕੇ ਵੇਚਣ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿ ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕੇ ਮੁੱਖਬਰ ਵੱਲੋਂ ਗੁਪਤ ਸੂਚਨਾ ਮਿਲੀ ਸੀ ਕਿ ਪਲਵਿੰਦਰ ਸਿੰਘ ਉਰਫ਼ ਸਾਬੀ ਪੁੱਤਰ ਜਸਵੰਤ ਸਿੰਘ ਵਾਸੀ ਕੈਂਥ ਪੱਠਿਆਂ ਵਾਲਾ ਟਾਲ ਤੂੜੀ ਅਤੇ ਪਸ਼ੂਆਂ ਦਾ ਚਾਰਾ ਵੇਚਦਾ ਹੈ ਅਤੇ ਪੱਠਿਆਂ ਦੇ ਟਾਲ ਦੇ ਬਹਾਨੇ ਹਿਮਾਚਲ ਪਰਦੇਸ਼ ਤੋਂ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਪੈਕਟ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਪਲਵਿੰਦਰ ਸਿੰਘ ਉਰਫ਼ ਸਾਬੀ ਦੇ ਪੱਠਿਆਂ ਹੇਠਾਂ ਰੱਖੀ ਸ਼ਰਾਬ ਸਮੇਤ ਕਾਬੂ ਪਾ ਸਕਦੇ ਹਨ। ਭਾਰੀ ਮਾਤਰਾ ਵਿਚ ਸ਼ਰਾਬ (ਹਿਮਾਚਲ ਪ੍ਰਦੇਸ਼ ਵਿੱਚ ਵਿਕਣ ਵਾਲੀ ਸ਼ਰਾਬ) ਵੀ ਬਰਾਮਦ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਪੁਲਸ ਪਾਰਟੀ ਨੇ ਉਸ ਜਗ੍ਹਾ 'ਤੇ ਛਾਪੇਮਾਰੀ ਮਾਰੀ ਤਾਂ ਭਾਰੀ ਮਾਤਰਾ ਵਿੱਚ ਹਿਮਾਚਲ ਦੀ ਬਣੀ ਹੋਈ ਸ਼ਰਾਬ ਮਿਲੀ ਅਤੇ ਪੁਲਸ ਨੇ ਉਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੌਕੇ 'ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਯੂਕ੍ਰੇਨ ਭੇਜਣ ਲਈ ਲੈ ਲਏ ਲੱਖਾਂ ਰੁਪਏ, ਨਹੀਂ ਲੁਆਇਆ ਵੀਜ਼ਾ, ਏਜੰਟ ਦੇ ਖੁੱਲ੍ਹੇ ਭੇਤ ਨੇ ਉਡਾਏ ਪਰਿਵਾਰ ਦੇ ਹੋਸ਼
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani