ਬਿਜਲੀ ਵਿਭਾਗ ਵੱਲੋਂ ਨਵਾਂ ਲਗਾਇਆ ਟਰਾਂਸਫਾਰਮ ਘਰ ''ਤੇ ਡਿੱਗਾ

Saturday, Aug 17, 2019 - 06:01 PM (IST)

ਬਿਜਲੀ ਵਿਭਾਗ ਵੱਲੋਂ ਨਵਾਂ ਲਗਾਇਆ ਟਰਾਂਸਫਾਰਮ ਘਰ ''ਤੇ ਡਿੱਗਾ

ਭੋਗਪੁਰ (ਸੂਰੀ, ਰਾਣਾ ਭੋਗਪੁਰੀਆ)— ਭੋਗਪੁਰ ਸ਼ਹਿਰ 'ਚ ਭਾਰੀ ਬਾਰਿਸ਼ ਦੇ ਕਾਰਨ ਬਿਜਲੀ ਵਿਭਾਗ ਵੱਲੋਂ ਲਗਾਇਆ ਗਿਆ ਨਵਾਂ ਟਰਾਂਸਫਾਰਮ ਇਕ ਘਰ 'ਤੇ ਡਿੱਗ ਗਿਆ। ਟਰਾਂਸਫਾਰ ਡਿੱਗਣ ਕਰਕੇ ਘਰ ਦੇ ਗੇਟ ਅਤੇ ਪਿੱਲਰਾਂ ਨੂੰ ਭਾਰੀ ਨੁਕਸਾਨ ਵੀ ਪਹੁੰਚਿਆ।

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਵਿਭਾਗ ਦੇ ਠੇਕੇਦਾਰ ਵੱਲੋਂ ਭੋਗਪੁਰ ਪ੍ਰਾਇਮਰੀ ਸਕੂਲ ਨੇੜੇ ਪੀਰਾਂ ਵਾਲੀ ਗਲੀ 'ਚ ਇਕ ਸਾਂਝੀ ਥਾਂ 'ਤੇ ਨਵਾਂ ਟਰਾਂਸਫਾਰਮ ਲਗਾਇਆ ਗਿਆ ਸੀ, ਜੋ ਕਿ ਅੱਜ ਮੀਂਹ ਦੇ ਚੱਲਦਿਆਂ ਅਚਾਨਕ ਖੰਭਿਆਂ ਸਮੇਤ ਨਜ਼ਦੀਕੀ ਘਰ 'ਚ ਜਾ ਡਿੱਗਾ, ਜਿਸ ਕਾਰਨ ਘਰ ਦਾ ਗੇਟ ਅਤੇ ਪਿੱਲਰ ਪੂਰੀ ਤਰ੍ਹਾਂ ਚਕਨਾ ਚੂਰ ਹੋ ਗਏ। ਮਾਲਕ ਵੱਲੋਂ ਇਸ ਦੀ ਸ਼ਿਕਾਇਤ ਪੁਲਸ ਅਤੇ ਬਿਜਲੀ ਵਿਭਾਗ ਨੂੰ ਦਿੱਤੀ ਗਈ ਹੈ ਟਰਾਂਸਫਾਰਮ ਡਿੱਗਣ ਦੇ ਨਾਲ ਸਾਰੇ ਇਲਾਕੇ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ।


author

shivani attri

Content Editor

Related News