ਟਾਂਡਾ ਵਿਖੇ ਬਿਜਲੀ ਸੋਧ ਬਿੱਲ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਨੇ ਦਿੱਤਾ ਧਰਨਾ, ਕਾਪੀਆਂ ਸਾੜ ਕੀਤਾ ਪ੍ਰਦਰਸ਼ਨ

Monday, Aug 08, 2022 - 02:35 PM (IST)

ਟਾਂਡਾ ਵਿਖੇ ਬਿਜਲੀ ਸੋਧ ਬਿੱਲ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਨੇ ਦਿੱਤਾ ਧਰਨਾ, ਕਾਪੀਆਂ ਸਾੜ ਕੀਤਾ ਪ੍ਰਦਰਸ਼ਨ

ਟਾਂਡਾ ਉੜਮੁੜ(ਪਰਮਜੀਤ ਮੋਮੀ, ਪੰਡਿਤ,ਕੁਲਦੀਸ਼,ਜਸਵਿੰਦਰ) : ਪਾਵਰਕਾਮ ਟ੍ਰਾਂਸਕੋ ਪੈਨਸ਼ਨਰਜ਼ ਕਰਮਚਾਰੀ/ ਸਾਂਝੀ ਤਾਲਮੇਲ ਸੰਘਰਸ਼ ਕਮੇਟੀ ਭੋਗਪੁਰ ਮੰਡਲ ਵੱਲੋਂ ਜੁਆਇੰਟ ਫੋਰਮ ਵੱਲੋਂ ਦਿੱਤੇ ਗਏ ਸੰਘਰਸ਼ ਦੇ ਸੱਦੇ 'ਤੇ ਅੱਜ ਬਿਜਲੀ ਘਰ ਟਾਂਡਾ ਵਿਖੇ ਬਿਜਲੀ ਸੋਧ ਐਕਟ  2003 ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਬਿਜਲੀ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ।  

ਇਹ ਵੀ ਪੜ੍ਹੇ- ਜ਼ਹਿਰੀਲੇ ਸੱਪ ਦੇ ਡੰਗਣ ਕਾਰਣ ਸੁੱਤੀ ਪਈ ਕਾਂਗਰਸੀ ਆਗੂ ਦੀ ਪਤਨੀ ਦੀ ਮੌਤ

ਪ੍ਰਧਾਨ ਭੋਗਪੁਰ ਦਿਲਵਰ ਸਿੰਘ ਸੈਣੀ ਦੀ ਅਗਵਾਈ ਵਿੱਚ ਇਕੱਤਰ ਹੋਏ ਸਬ ਅਰਬਨ ਟਾਂਡਾ ਤੇ ਸ਼ਹਿਰੀ ਟਾਂਡਾ ਦੇ ਸਮੂਹ ਬਿਜਲੀ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਿਸੇ ਵੀ ਹਾਲਾਤ 'ਚ ਬਿਜਲੀ ਸੋਧ ਬਿੱਲ ਐਕਟ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ । ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਆਪਣਾ ਫ਼ੈਸਲਾ ਨਾ ਬਦਲਿਆਂ ਤਾਂ ਇਸ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮੰਡਲ ਪ੍ਰਧਾਨ ਭੋਗਪੁਰ ਦਿਲਵਰ ਸਿੰਘ ਸੈਣੀ ਨੇ ਕਿਹਾ ਕਿ ਪਹਿਲਾਂ ਤੋਂ ਹੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀ ਕੇਂਦਰ ਸਰਕਾਰ ਇਸ ਬਿਜਲੀ ਸੋਧ ਬਿੱਲ ਐਕਟ ਨੂੰ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣਾ ਚਾਹੁੰਦੀ ਹੈ ਪਰ ਬਿਜਲੀ ਮੁਲਾਜ਼ਮ ਇਸ ਬਿੱਲ ਨੂੰ ਕਿਸੇ ਵੀ ਹਾਲਤ ਵਿਚ ਲਾਗੂ ਨਹੀਂ ਹੋਣ ਦੇਣਗੇ । ਇਸ ਮੌਕੇ ਕਸ਼ਮੀਰ ਸਿੰਘ, ਨੀਰਜ ਕੁਮਾਰ, ਦਿਲਵਰ ਸਿੰਘ,  ਗੁਰਪ੍ਰੀਤ ਸਿੰਘ, ਗੁਰਵੀਰ ਸਿੰਘ, ਰਾਜ ਕੁਮਾਰ, ਸਤਨਾਮ ਸਿੰਘ,ਜਰਨੈਲ ਸਿੰਘ ਮੋਗਾ ਆਦਿ ਵੀ ਹਾਜ਼ਰ ਸਨ ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News