ਨਵਾਂਸ਼ਹਿਰ ਵਿਖੇ ਚੋਣਾਂ 2024 ਮਾਡਲ ਕੋਡ ਆਫ਼ ਕੰਡਕਟ ਸਬੰਧੀ ਦਿੱਤੀ ਗਈ ਟ੍ਰੇਨਿੰਗ
Monday, Mar 18, 2024 - 05:56 PM (IST)
ਨਵਾਂਸ਼ਹਿਰ (ਤ੍ਰਿਪਾਠੀ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਲੋਕ ਸਭਾ ਚੋਣ 2024 ਮਾਡਲ ਕੋਡ ਆਫ਼ ਕੰਡਕਟ, ਸੀ-ਵਿਜਲ (ਸ਼ਿਕਾਇਤਾਂ), ਈ. ਐੱਸ. ਐੱਮ. ਐੱਸ. ਅਤੇ ਇਨਕੋਰ ਸਬੰਧੀ ਜ਼ਿਲ੍ਹੇ ’ਚ ਪੈਂਦੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ, ਨੋਡਲ ਅਫ਼ਸਰਾਂ, ਇਨਕਮ ਟੈਕਸ ਵਿਭਾਗ, ਪੁਲਸ ਵਿਭਾਗ ਅਤੇ ਐਕਸਾਈਜ਼ ਵਿਭਾਗ ਨੂੰ ਟ੍ਰੇਨਿੰਗ ਦਿੱਤੀ ਗਈ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਸਮੂਹ ਨੋਡਲ ਅਫ਼ਸਰਾਂ ਨੂੰ ਹਦਾਇਤਾਂ ਅਨੁਸਾਰ ਕੰਮ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਲੋਕ ਸਭਾ ਚੋਣ ਦੀਆਂ ਸਮੂਹ ਨੋਡਲ ਅਫ਼ਸਰ ਅਤੇ ਟੀਮਾਂ ਨੂੰ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਇਸ ਸਬੰਧੀ ਸਾਰੀ ਮੁੱਢਲੀ ਜਾਣਕਾਰੀ ਪੀ. ਪੀ. ਟੀ. ਰਾਹੀਂ ਦੇ ਦਿੱਤੀ ਗਈ।
ਸ਼ਹੀਦ ਅੰਮ੍ਰਿਤਪਾਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ
ਇਸ ਟ੍ਰੇਨਿੰਗ ’ਚ ਵਧੀਕ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰ, ਨੋਡਲ ਅਫ਼ਸਰਾਂ, ਟੀਮਾਂ, ਅਧਿਕਾਰੀਆਂ, ਬੀ. ਡੀ. ਪੀ. ਓਜ਼ ਨੂੰ ਮਾਡਲ ਕੋਡ ਆਫ਼ ਕੰਡਕਟ ਬਾਰੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਮਾਡਲ ਕੋਡ ਆਫ ਕੰਡਕਟ ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਐੱਸ. ਐੱਸ. ਪੀ. ਡਾ. ਮਹਿਤਾਬ ਸਿੰਘ ਆਈ. ਪੀ. ਐੱਸ. ਨੇ ਲਾਅ ਐਂਡ ਆਰਡਰ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਐੱਸ. ਡੀ. ਐੱਮ. ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ, ਐੱਸ. ਡੀ. ਐੱਮ. ਬੰਗਾ ਵਿਕਰਮਜੀਤ ਸਿੰਘ ਪੰਥੇ, ਐੱਸ. ਡੀ. ਐੱਮ. ਬਲਾਚੌਰ ਰਵਿੰਦਰ ਬੰਸਲ ਅਤੇ ਨੋਡਲ ਅਫ਼ਸਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਛੋਟੇ ਭਰਾ ਦੀ ਸਭ ਤੋਂ ਪਹਿਲੀ ਵੀਡੀਓ ਆਈ ਸਾਹਮਣੇ, ਮਾਂ ਚਰਨ ਕੌਰ ਦੀ ਗੋਦੀ 'ਚ ਦਿਸਿਆ ਛੋਟਾ ਸਿੱਧੂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8