ਗਜ਼ਟਿਡ ਐੱਡ ਨਾਨ ਗਜ਼ਟਿਡ SCBC ਇੰਪਲਾਈਜ਼ ਫੈਡਰੇਸ਼ਨ ਬਲਾਕ ਟਾਂਡਾ-1 ਦੀ ਚੋਣ ਹੋਈ

01/17/2020 2:12:30 PM

ਟਾਂਡਾ ਉੜਮੁੜ (ਮੋਮੀ): ਗਜ਼ਟਿਡ ਐੱਡ ਨਾਨ ਗਜ਼ਟਿਡ ਐਸ.ਸੀ ਬੀ.ਸੀ. ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਚੇਅਰਮੈਨ ਜਸਬੀਰ ਸਿੰਘ ਪਾਲ ਅਤੇ ਸੂਬਾ ਪ੍ਰਧਾਨ ਬਲਰਾਮ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਟਾਂਡਾ-1ਦੀ 2020-2022  ਦੀ ਚੋਣ ਪੈਨਲ ਇੰਚਾਰਜ ਕੁਲਵਿੰਦਰ ਸਿੰਘ ਬੋਦਲ ਅਤੇ ਲੈਕਚਰਾਰ ਬਲਵੰਤ ਸਿੰਘ ਧੁੱਗਾ ਦੀ ਦੇਖ ਰੇਖ ਵਿੱਚ ਹੋਈ ਸਰਬਸੰਮਤੀ ਨਾਲ ਹੋਈ। ਇਸ ਚੋਣ ਦੌਰਾਨ ਰੇਸ਼ਮ ਸਿੰਘ ਨੂੰ ਪ੍ਰਧਾਨ ਅਤੇ ਸੁਖਬੀਰ ਸਿੰਘ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਜਦਕਿ ਦੇਸ ਰਾਜ ਸਿੰਘ ਅਤੇ ਸੁਖਬੀਰ ਸਿੰਘ ਨੂੰ ਜਨਰਲ ਸਕੱਤਰ,ਹਰਪ੍ਰੀਤ ਸਿੰਘ ਨੂੰ ਕੈਸ਼ੀਅਰ,ਰਾਕੇਸ਼ ਰੋਸ਼ਨ ਨੂੰ  ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਚੁਣੇ ਹੋਏ ਫੈਡਰੇਸ਼ਨ ਦੇ ਨੁਮਾਇੰਦਿਆਂ ਨੇ ਅਹੁਦੇਦਾਰਾਂ ਨੇ ਫੈਡਰੇਸ਼ਨ ਦਾ ਧੰਨਵਾਦ ਕੀਤਾ ਅਤੇ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਇੰਪਲਾਈਜ਼ ਫੈਡਰੇਸ਼ਨ ਸਮੂਹ ਮੈਂਬਰਾਂ ਨੇ ਆਪਣੀਆਂ ਵੱਖ-ਵੱਖ ਮੰਗਾਂ ਸਬੰਧੀ ਆਵਾਜ਼ ਵੀ ਬੁਲੰਦ ਕੀਤੀ। ਇਸ ਮੌਕੇ ਕੁਲਵੰਤ ਸਿੰਘ,ਰਿੰਕੂ ਭਾਟੀਆ,ਹਰਜੀਤ ਸਿੰਘ ਭੱਟੀ, ਬੁੱਧ ਰਾਮ,ਜਰਨੈਲ ਸਿੰਘ,ਗੁਲਜ਼ਾਰ ਸਿੰਘ,ਅਵਤਾਰ ਸਿੰਘ,ਸਰਬਜੀਤ ਸਿੰਘ,ਜ਼ਿਲਾ ਜਨਰਲ ਸਕੱਤਰ ਰਾਮ ਲਾਲ ਭਗਤ ਆਦਿ ਵੀ ਹਾਜ਼ਰ ਸਨ।  


Shyna

Content Editor

Related News