ਈਦ ਮੌਕੇ ਕੋਰੋਨਾ ਪ੍ਰਤੀ ਜਾਗਰੂਕਤਾ ਲਈ ਲਾਇਆ ਗਿਆ ਕੈਂਪ

08/02/2020 8:43:01 PM

ਜਲੰਧਰ— ਬੀਤੇ ਦਿਨ ਈਦ ਦਾ ਤਿਉਹਾਰ ਮਸੀਤਾਂ ਸਣੇ ਘਰਾਂ 'ਚ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਨਮਾਜ਼ ਅਦਾ ਦਾ ਕਰਕੇ ਮਨਾਇਆ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਆਪਸੀ ਦਾਇਰੇ ਨੂੰ ਵੀ ਬਣਾਈ ਰੱਖਿਆ ਗਿਆ ਅਤੇ ਨਮਾਜ਼ੀ ਮੂੰਹ 'ਤੇ ਮਾਸਕ ਬੰਨ੍ਹ ਕੇ ਨਮਾਜ਼ ਅਦਾ ਕਰਦੇ ਵਿਖਾਈ ਦਿੱਤੇ। ਇਸ ਮੁਬਾਰਕ ਮੌਕੇ ਜਲੰਧਰ ਵਿਖੇ ਸਮਾਜ ਸੇਵੀ ਸੰਸਥਾ ਸਵੇਰਾ ਐੱਨ. ਜੀ. ਓ. ਵੱਲੋਂ ਬੂਟਾ ਮੰਡੀ 'ਚ ਕੋਰੋਨਾ ਪ੍ਤੀ ਜਾਗਰੂਕਤਾ ਲਈ ਇਕ ਕੈਂਪ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ:  ਬਿਨਾਂ ਟੋਕਨ ਦੇ ਕੰਮ ਕਰਵਾਉਣ ਪਹੁੰਚੇ SHO 'ਤੇ ਭੜਕੀ ਬੀਬੀ ਨੇ ਸੁਣਾਈਆਂ ਖਰੀਆਂ-ਖਰੀਆਂ, ਵੀਡੀਓ ਵਾਇਰਲ

ਇਸ ਦੌਰਾਨ ਕੈਂਪ 'ਚ ਵਰਕਰਾਂ ਨੇ ਮਸੀਤ 'ਚ ਆਉਣ-ਜਾਣ ਵਾਲੇ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਬਣਾਉਣ ਅਤੇ ਮਾਸਕ ਪਾਉਣ ਨੂੰ ਲੈ ਕੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਸੰਸਥਾ ਵੱਲੋਂ 100 ਤੋਂ ਵੱਧ ਮਾਸਕ ਵੰਡੇ ਗਏ। ਕੈਂਪ 'ਚ ਪ੍ਰੋਗਰਾਮ ਅਫ਼ਸਰ (ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ) ਕੰਵਰਬੀਰ ਸਿੰਘ, ਚੰਦਨ ਮਨਜੀਤ, ਤਨੀਸ਼ਾ ਆਦਿ ਸ਼ਾਮਲ ਸਨ।

ਇਹ ਵੀ ਪੜ੍ਹੋ:  ਰੱਖੜੀ ਤੋਂ ਇਕ ਦਿਨ ਪਹਿਲਾਂ ਘਰ ਪੁੱਜੀ ਫ਼ੌਜੀ ਜਵਾਨ ਦੀ ਮ੍ਰਿਤਕ ਦੇਹ, ਧਾਹਾਂ ਮਾਰ ਰੋਇਆ ਪਰਿਵਾਰ

ਇਥੇ ਦੱਸ ਦੇਈਏ ਕਿ ਦੱਸ ਦੇਈਏ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 17 ਹਜ਼ਾਰ ਤੋਂ ਪਾਰ ਹੋ ਚੁੱਕਾ ਹੈ। ਕੋਰੋਨਾ ਦੇ ਕਾਰਨ ਹੀ ਪੰਜਾਬ 'ਚ ਹੁਣ ਤੱਕ ਮੌਤਾਂ 415 ਤੋਂ ਉੱਪਰ ਹੋ ਚੁੱਕੀਆਂ ਹਨ। ਪੂਰੀ ਦੁਨੀਆ ਨੂੰ ਤਬਾਹ ਕਰਨ ਵਾਲੇ  ਕੋਰੋਨਾ ਦੇ ਕਾਰਨ ਜਿੱਥੇ ਕੰਮਕਾਜ ਠੱਪ ਹੋਏ ਹਨ, ਉਥੇ ਹੀ ਕੋਰੋਨਾ ਨੇ ਇਸ ਸਾਲ ਸਾਰੇ ਤਿਉਹਾਰ ਫਿੱਕੇ ਕਰ ਦਿੱਤੇ ਹਨ। ਵੱਧਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ 'ਤੇ ਹੁਕਮ ਦਿੱਤੇ ਗਏ ਹਨ, ਜਿਨ੍ਹਾਂ ਦਾ ਪਾਲਣ ਕਰਵਾਉਣ ਲਈ ਜ਼ਿਲ੍ਹਿਆਂ ਦੇ ਡੀ.  ਸੀਜ਼ ਹਦਾਇਤਾਂ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ:  ਪੰਜਾਬ ਸਰਕਾਰ ਵੱਲੋਂ ਅਨਲਾਕ-3 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ

ਇਹ ਵੀ ਪੜ੍ਹੋ:  ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, ਮੁੜ ਵੱਡੀ ਗਿਣਤੀ 'ਚ ਮਿਲੇ ਨਵੇਂ ਕੇਸ


shivani attri

Content Editor

Related News