ਗੁਰੂਘਰ ਦੇ ਕਮਰੇ ’ਚ ਲੱਗੀ ਅੱਗ, ਸਾਮਾਨ ਸੜ ਕੇ ਹੋਇਆ ਸੁਆਹ

Sunday, Jun 04, 2023 - 06:31 PM (IST)

ਗੁਰੂਘਰ ਦੇ ਕਮਰੇ ’ਚ ਲੱਗੀ ਅੱਗ, ਸਾਮਾਨ ਸੜ ਕੇ ਹੋਇਆ ਸੁਆਹ

ਟਾਂਡਾ ਉੜਮੁੜ (ਪੰਡਿਤ, ਕੁਲਦੀਸ਼)-ਪਿੰਡ ਮਿਆਣੀ ਵਿਚ ਅੱਜ ਦੁਪਹਿਰ ਗੁਰਦੁਆਰਾ ਸਾਹਿਬ ਦੀ ਛੱਤ ’ਤੇ ਬਣੇ ਕਮਰੇ ਵਿਚ ਅਚਾਨਕ ਅੱਗ ਲੱਗਣ ਕਾਰਨ ਉਸ ਵਿਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ । ਵਾਰਡ ਨੰਬਰ 2 ਵਿਚ ਸਥਿਤ ਗੁਰੂਘਰ ਦੀ ਛੱਤ ਵਾਲੇ ਕਮਰੇ ’ਚੋਂ ਅਚਾਨਕ 2 ਵਜੇ ਦੇ ਕਰੀਬ ਧੂੰਏਂ ਅਤੇ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ।

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਅਧਿਆਪਕਾਂ ਲਈ ਅਹਿਮ ਖ਼ਬਰ, ਮਾਨ ਸਰਕਾਰ ਨੇ ਲਿਆ ਇਹ ਫ਼ੈਸਲਾ

ਗੁਰੂਘਰ ਦੇ ਸੇਵਾਦਾਰਾਂ ਅਤੇ ਮੁਹੱਲਾ ਵਾਸੀਆਂ ਨੇ ਤੀਜੀ ਮੰਜ਼ਿਲ ’ਤੇ ਸਥਿਤ ਇਸ ਕਮਰੇ ਵਿਚ ਲੱਗੀ ਅੱਗ ’ਤੇ ਕਾਬੂ ਪਾਉਣ ਦੇ ਉੱਦਮ ਸ਼ੁਰੂ ਕੀਤੇ। ਇਸ ਦੌਰਾਨ ਸੂਚਨਾ ਮਿਲਣ ’ਤੇ ਦਸੂਹਾ ਤੋਂ ਦੋ ਫਾਇਰ ਟੈਂਡਰ ਮੌਕੇ ’ਤੇ ਪਹੁੰਚੇ ਅਤੇ ਫਾਇਰ ਅਫ਼ਸਰ ਦੀਪਕ ਕੁਮਾਰ, ਮੰਗਲ ਸਿੰਘ, ਵਿਵੇਕ ਮਿਨਹਾਸ, ਨਾਰਾਇਣ ਤਿਵਾੜੀ, ਸੁਰਿੰਦਰ ਸਿੰਘ ਅਤੇ ਕੁਲਵੀਰ ਦੀ ਟੀਮ ਨੇ ਅੱਗ ’ਤੇ ਕਾਬੂ ਪਾ ਕੇ ਇਸ ਨੂੰ ਹੋਰ ਫੈਲਣ ਤੋਂ ਰੋਕਿਆ। ਅੱਗਜ਼ਨੀ ਦੀ ਇਸ ਘਟਨਾ ਦੌਰਾਨ ਗੁਰੂਘਰ ਦੀ ਮੁੱਖ ਇਮਾਰਤ ਪੂਰੀ ਤਰ੍ਹਾਂ ਸੁਰੱਖਿਅਤ ਰਹੀ। ਗੁਰੂਘਰ ਦੇ ਸੇਵਾਦਾਰ ਬਾਬਾ ਸੁਰਜੀਤ ਸਿੰਘ ਨੇ ਦੱਸਿਆ ਕਿ ਅੱਗ ਕਾਰਨ ਇਕ ਜਨਰੇਟਰ, ਬੈਟਰਾ, ਬਾਲਣ ਅਤੇ ਹੋਰ ਸਾਮਾਨ ਸੜ ਗਿਆ।


author

Manoj

Content Editor

Related News