ਡੇਰਾ ਬਿਆਸ ’ਚ ਭੰਡਾਰੇ ਕਾਰਨ ਟ੍ਰੇਨਾਂ ’ਚ ਪੈਰ ਰੱਖਣ ਦੀ ਥਾਂ ਨਹੀਂ ਮਿਲੀ, ਸਟੇਸ਼ਨ ’ਤੇ ਰਹੀ ਯਾਤਰੀਆਂ ਦੀ ਭਾਰੀ ਭੀੜ

07/03/2023 11:52:49 AM

ਜਲੰਧਰ (ਗੁਲਸ਼ਨ)- ਰਾਧਾ ਸੁਆਮੀ ਸਤਿਸੰਗ ਬਿਆਸ ’ਚ ਬੀਤੇ ਸ਼ਨੀਵਾਰ ਅਤੇ ਐਤਵਾਰ ਨੂੰ ਭੰਡਾਰੇ ਦਾ ਪ੍ਰੋਗਰਾਮ ਹੋਣ ਕਾਰਨ ਅੰਮ੍ਰਿਤਸਰ ਰੂਟ ਦੀਆਂ ਲੱਗਭਗ ਸਾਰੀਆਂ ਟ੍ਰੇਨਾਂ ’ਚ ਭਾਰੀ ਭੀੜ ਵੇਖਣ ਨੂੰ ਮਿਲੀ। ਐਤਵਾਰ ਨੂੰ ਤਾਂ ਹਾਲਾਤ ਇਸ ਤਰ੍ਹਾਂ ਦੇ ਸਨ ਯਾਰੀਆਂ ਨੂੰ ਟ੍ਰੇਨ ’ਚ ਚੜ੍ਹਨ ਲਈ ਜੱਦੋ-ਜਹਿਦ ਕਰਨੀ ਪਈ। ਕਈਆਂ ਨੂੰ ਤਾਂ ਟ੍ਰੇਨਾਂ ’ਚ ਪੈਰ ਰੱਖਣ ਦੀ ਥਾਂ ਨਹੀਂ ਮਿਲੀ ਅਤੇ ਉਹ ਟ੍ਰੇਨ ’ਚ ਚੜ੍ਹਨ ਤੋਂ ਵਾਂਝੇ ਰਹਿ ਗਏ। ਇਕ ਸਾਈਡ ਭੀੜ ਅਤੇ ਦੂਜੀ ਸਾਈਡ ਹੁੰਮਸ ਭਰੀ ਗਰਮੀ ਨੇ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ।

PunjabKesari

ਜ਼ਿਕਰਯੋਗ ਹੈ ਕਿ 2 ਜੁਲਾਈ ਨੂੰ ਡੇਰਾ ਬਿਆਸ ’ਚ ਹੋਏ ਸਤਸੰਗ ਪ੍ਰੋਗਰਾਮ ਨੂੰ ਸਾਲ ਦਾ ਸਭ ਤੋਂ ਵੱਡਾ ਭੰਡਾਰਾ ਮੰਨਿਆ ਜਾਂਦਾ ਹੈ। ਇਸ ਭੰਡਾਰੇ ’ਚ ਪੰਜਾਬ ਦੇ ਇਲਾਵਾ ਦਿੱਲੀ, ਹਿਮਾਚਲ, ਰਾਜਸਥਾਨ, ਜੰਮੂ ਤਵੀ ਨਾਲ ਕਈ ਸੂਬਿਆਂ ਤੋਂ ਲੱਖਾਂ ਲੋਕ ਸ਼ਾਮਲ ਹੋਏ ਅਤੇ ਡੇਰਾ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਜੀ ਦੇ ਮੁਖਾਰਬਿੰਦ ਦਾ ਸਤਿਸੰਗ ਸੁਣਿਆ। ਨਾ ਟਿਕਟ ਮਿਲ ਰਹੀ ਸੀ ਤੇ ਨਾ ਹੀ ਜਨਰਲ ਟਿਕਟ ’ਚ ਟ੍ਰੇਨਾਂ ’ਚ ਪੈਰ ਰੱਖਣ ਦੀ ਥਾਂ ਨਹੀਂ ਮਿਲੀ।

ਇਹ ਵੀ ਪੜ੍ਹੋ- ਗਰਮੀ ਨੇ ਕਢਾਏ ਵੱਟ, ਬਣੇ ਕਰਫ਼ਿਊ ਵਰਗੇ ਹਾਲਾਤ, ਮੌਸਮ ਨੂੰ ਲੈ ਕੇ ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

PunjabKesari

ਜੇਕਰ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਐਤਵਾਰ ਸਵੇਰੇ ਤੋਂ ਸ਼ਾਮ ਤਕ ਸਟੇਸ਼ਨ ਯਾਤਰੀਆਂ ਨਾਲ ਪੂਰੀ ਭਰੀ ਹੋਈ ਸੀ। ਸਟੇਸ਼ਨ ਤੋਂ ਗੁਜ਼ਰਨ ਵਾਲੀਆਂ ਵਧੇਰੇ ਟ੍ਰੇਨਾਂ ਫੁੱਲ ਪੈਕਡ ਨਜ਼ਰ ਆ ਰਹੀ ਸੀ। ਟਿਕਟ ਕਾਊਟਰਾਂ ਦੇ ਬਾਹਰ ਵੀ ਲੰਬੀ ਲਾਈਨ ਲੱਗੀ ਹੋਈ ਸੀ। ਭੀੜ ਹੋਣ ਕਾਰਨ ਟ੍ਰੇਨਾਂ ’ਚ ਚੜ੍ਹਨ ਵਾਲੇ ਯਾਤਰੀਆਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਕਈ ਯਾਤਰੀ ਛੋਟੇ-ਛੋਟੇ ਬੱਚੇ ਲੈ ਕੇ ਗਲਤ ਦਿਸ਼ਾ ਤੋਂ ਟ੍ਰੇਨ ’ਚ ਚੜ੍ਹਨ ਦਾ ਯਤਨ ਕਰਦੇ ਹੋਏ ਦੇਖੇ ਗਏ। ਕਈ ਲੋਕ ਟ੍ਰੇਨ ਦੀਆਂ ਬਾਰੀਆਂ ਤੋਂ ਵੀ ਟ੍ਰੇਨ ਦੇ ਅੰਦਰ ਦਾਖਲ ਹੋਏ। ਉੱਥੇ ਦੂਜੀ ਸਾਈਡ ਐਤਵਾਰ ਨੂੰ ਸਿਟੀ ਰੇਲਵੇ ਸਟੇਸ਼ਨ ਤੋਂ ਪ੍ਰਵਾਸੀ ਯਾਤਰੀਆਂ ਦੇ ਲਈ ਚੱਲਣ ਵਾਲੀ ਅੰਤਿਯੋਦਯ ਐਕਸਪ੍ਰੈੱਸ ਟ੍ਰੇਨ ਵੀ ਆਪਣੇ ਨਿਰਧਾਰਿਤ ਸਮੇਂ ਤੋਂ ਦੇਰ ਨਾਲ ਚੱਲੀ। ਇਸ ਟ੍ਰੇਨ ’ਚ ਯੂ. ਪੀ. -ਬਿਹਾਰ ਦੇ ਵੱਲ ਜਾਣ ਵਾਲੇ ਯਾਤਰੀਆਂ ਦੀ ਵੀ ਭਾਰੀ ਭੀੜ ਰਹੀ।

ਇਹ ਵੀ ਪੜ੍ਹੋ- ਬੰਗਾ ਵਿਖੇ ਤੇਜ਼ ਰਫ਼ਤਾਰ ਕਾਰ ਕਾਰਨ ਵਾਪਰਿਆ ਰੂਹ ਕੰਬਾਊ ਹਾਦਸਾ, ਔਰਤ ਸਣੇ 3 ਲੋਕਾਂ ਦੀ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News