ਪ੍ਰੇਸ਼ਾਨੀ ਕਾਰਨ ਔਰਤ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਜੀਵਨ ਲੀਲਾ ਕੀਤੀ ਖ਼ਤਮ
06/05/2023 2:14:07 AM

ਜਲੰਧਰ (ਰਮਨ)-ਸੰਤੋਸ਼ੀ ਨਗਰ ’ਚ ਲੜਾਈ-ਝਗੜੇ ਤੋਂ ਪ੍ਰੇਸ਼ਾਨ ਇਕ ਔਰਤ ਨੇ ਸ਼ੱਕੀ ਹਾਲਾਤ ਵਿਚ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਨਾਲ ਉਸ ਦੀ ਹਾਲਤ ਗੰਭੀਰ ਹੋ ਗਈ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਔਰਤ ਰਾਧਾ ਦੇ ਪਤੀ ਨੀਰਜ ਕੁਮਾਰ ਵਾਸੀ ਸੰਤੋਸ਼ੀ ਨਗਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਕੋਲ ਦੁਕਾਨ ਹੈ। ਪੁਰਾਣੀ ਰੰਜਿਸ਼ ਕਾਰਨ ਇਕ ਵਿਅਕਤੀ ਜਾਣਬੁੱਝ ਕੇ ਦੁਕਾਨ ਵਿਚ ਜਾਣ ਵਾਲੇ ਰਸਤੇ ਵਿਚ ਆਟੋ ਖੜ੍ਹਾ ਕਰਕੇ ਰਸਤਾ ਬੰਦ ਕਰ ਦਿੰਦਾ ਸੀ।
ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੀ ਪਤਨੀ ਨੇ ਜ਼ਹਿਰੀਲਾ ਪਦਾਰਥ ਖਾ ਲਿਆ। ਨੀਰਜ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਰਘੁਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਔਰਤ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।