ਬ੍ਰੇਕ ਫੇਲ ਹੋ ਜਾਣ ਕਾਰਨ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਈ ਕਾਰ

06/28/2024 2:44:14 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਸ੍ਰੀ ਕੀਰਤਪੁਰ ਸਾਹਿਬ-ਰੂਪਨਗਰ ਕੌਮੀ ਮਾਰਗ ਉੱਪਰ ਬੁੰਗਾ ਸਾਹਿਬ ਬਸ ਅੱਡੇ ਨਜ਼ਦੀਕ ਬੀਤੇ ਦਿਨ ਇਕ ਕਾਰ ਦੀਆਂ ਬਰੇਕਾਂ ਫੇਲ ਹੋ ਜਾਣ ਕਾਰਨ ਉਹ ਬੇਕਾਬੂ ਹੋ ਕੇ ਸੜਕ ਦੇ ਨਾਲ ਬਣੀਆਂ ਹੋਈਆਂ ਦੁਕਾਨਾਂ ਅੱਗੇ ਲੱਗੇ ਹੋਏ ਇਕ ਦਰੱਖ਼ਤ ਨਾਲ ਜਾ ਟਕਰਾਈ। ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ ਪਰ ਉਸ ਵਿਚ ਸਵਾਰ ਕਾਰ ਚਾਲਕ ਅਤੇ ਉਸ ਦੀ 12 ਸਾਲ ਦੀ ਬੱਚੀ ਦਾ ਵਾਲ ਵਾਲ ਬਚਾਅ ਹੋ ਗਿਆ ਹੈ।

ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਮੌਕੇ ਉੱਪਰ ਪੁੱਜੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਤੋਂ ਜਾਂਚ ਅਧਿਕਾਰੀ ਏ. ਐੱਸ. ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਪੁੱਤਰ ਰਾਮ ਸਰਣ ਵਾਸੀ ਹਮੀਰਪੁਰ ਹਿਮਾਚਲ ਪ੍ਰਦੇਸ਼ ਹਾਲ ਵਾਸੀ ਪੰਚਕੁਈਆਂ ਰੋਡ ਨਵੀਂ ਦਿੱਲੀ, ਜੋਕਿ ਦਿੱਲੀ ਵਿਖੇ ਨੌਕਰੀ ਕਰਦਾ ਹੈ। ਉਹ ਆਪਣੀ 12 ਸਾਲ ਦੀ ਬੱਚੀ ਸਮੇਤ ਆਪਣੀ ਸਵਿੱਫਟ ਕਾਰ ਵਿਚ ਸਵਾਰ ਹੋ ਕੇ ਆਪਣੇ ਜੱਦੀ ਪਿੰਡ ਹਮੀਰਪੁਰ ਤੋਂ ਦਿੱਲੀ ਨੂੰ ਜਾ ਰਿਹਾ ਸੀ।

ਇਹ ਵੀ ਪੜ੍ਹੋ-ਜਲੰਧਰ ਜ਼ਿਮਨੀ ਚੋਣ: CM ਭਗਵੰਤ ਮਾਨ ਦੇ ਨਾਲ ਪਤਨੀ ਤੇ ਭੈਣ ਵੀ ਚੋਣ ਪ੍ਰਚਾਰ 'ਚ ਡਟੇ

ਇਸ ਦੌਰਾਨ ਦੁਪਹਿਰ ਕਰੀਬ 2 ਵਜੇ ਜਦੋਂ ਉਹ ਬੂੰਗਾ ਸਾਹਿਬ ਬੱਸ ਅੱਡੇ ਦੇ ਨਜ਼ਦੀਕ ਪੁੱਜਾ ਤਾਂ ਉਸ ਦੀ ਕਾਰ ਦੀਆਂ ਅਚਾਨਕ ਬਰੇਕਾਂ ਫੇਲ ਹੋ ਗਈਆਂ, ਜਿਸ ਕਾਰਨ ਉਸ ਦੀ ਕਾਰ ਬੇਕਾਬੂ ਹੋ ਕੇ ਸੜਕ ਦੇ ਨਾਲ ਬਣੀਆਂ ਹੋਈਆਂ ਦੁਕਾਨਾਂ ਦੇ ਅੱਗੇ ਲੱਗੇ ਹੋਏ ਇਕ ਦਰੱਖ਼ਤ ਨਾਲ ਜਾ ਟਕਰਾਈ। ਜੇਕਰ ਦੁਕਾਨ ਅੱਗੇ ਉਕਤ ਦਰੱਖ਼ਤ ਨਾ ਹੁੰਦਾ ਤਾਂ ਬੇਕਾਬੂ ਕਾਰ ਸਿੱਧੀ ਦੁਕਾਨ ਅੰਦਰ ਦਾਖਲ ਹੋ ਜਾਣੀ ਸੀ ਜਿਸ ਨਾਲ ਕਾਫ਼ੀ ਨੁਕਸਾਨ ਹੋ ਸਕਦਾ ਸੀ। ਇਸ ਹਾਦਸੇ ਵਿਚ ਜਿੱਥੇ ਕਾਰ ਦਾ ਕਾਫ਼ੀ ਨੁਕਸਾਨ ਹੋਇਆ ਹੈ, ਉੱਥੇ ਹੀ ਕਾਰ ਵਿਚ ਸਵਾਰ ਪ੍ਰਦੀਪ ਕੁਮਾਰ ਅਤੇ ਉਸ ਦੀ 12 ਸਾਲ ਦੀ ਬੱਚੀ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਦੌਰਾਨ ਸਥਾਨਕ ਦੁਕਾਨਦਾਰਾਂ ਵੱਲੋਂ ਕਾਰ ਚਾਲਕ ਅਤੇ ਉਸ ਦੀ ਬੱਚੀ ਨੂੰ ਕਾਰ ਤੋਂ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਹੌਸਲਾ ਦਿੱਤਾ ਗਿਆ।

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਰੂਹ ਕੰਬਾਊ ਹਾਦਸਾ, ਇੱਟਾਂ ਦੇ ਭੱਠੇ ਦੀ ਅੱਗ 'ਚ ਡਿੱਗਿਆ ਨੌਜਵਾਨ, ਤੜਫ਼-ਤੜਫ਼ ਕੇ ਨਿਕਲੀ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News