ਸਵਿਫਟ ’ਚੋਂ 12 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ, ਛਾਪੇਮਾਰੀ ਦੌਰਾਨ ਕਾਰ ਛੱਡ ਕੇ ਭੱਜਿਆ ਚਾਲਕ
Monday, May 26, 2025 - 04:59 PM (IST)

ਅੰਮ੍ਰਿਤਸਰ (ਇੰਦਰਜੀਤ)– ਨਾਜਾਇਜ਼ ਸ਼ਰਾਬ ਦੀ ਸਮਗੱਲਿੰਗ ਨੂੰ ਰੋਕਣ ਲਈ ਜਲੰਧਰ-ਅੰਮ੍ਰਿਤਸਰ ਰੇਂਜ ਦੇ ਡਵੀਜ਼ਨਲ ਕਮਿਸ਼ਨਰ ਸੁਰਿੰਦਰ ਗਰਗ ਅਤੇ ਸਹਾਇਕ ਕਮਿਸ਼ਨਰ ਅੰਮ੍ਰਿਤਸਰ ਮਹੇਸ਼ ਗੁਪਤਾ ਦੇ ਹੁਕਮਾਂ ’ਤੇ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਵਿਭਾਗੀ ਟੀਮਾਂ ਨੇ 12 ਪੇਟੀਆਂ (144 ਬੋਤਲਾਂ) ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਗਰਮੀ ਤੋਂ ਮਿਲ ਸਕਦੀ ਹੈ ਰਾਹਤ, ਮੀਂਹ ਤੇ ਤੂਫ਼ਾਨ ਦੀ ਚਿਤਾਵਨੀ ਜਾਰੀ
ਜਾਣਕਾਰੀ ਦਿੰਦੇ ਜ਼ਿਲ੍ਹਾ ਆਬਕਾਰੀ ਅਧਿਕਾਰੀ ਲਲਿਤ ਕੁਮਾਰ ਨੇ ਦੱਸਿਆ ਕਿ ਛਾਪੇਮਾਰੀ ਟੀਮ ਦੀ ਅਗਵਾਈ ਇੰਸਪੈਕਟਰ ਰਵਿੰਦਰ ਬਾਜਵਾ (ਅੰਮ੍ਰਿਤਸਰ-ਪੂਰਵ) ਵੱਲੋਂ ਕੀਤਾ ਗਿਆ। ਇਸ ’ਚ ਆਬਕਾਰੀ ਪੁਲਸ ਪ੍ਰਭਾਰੀ ਏ. ਐੱਸ. ਆਈ. ਰੰਜੀਤ ਸਿੰਘ, ਕਾਂਸਟੇਬਲ ਨਿਸ਼ਾਨ ਸਿੰਘ, ਐੱਚ. ਸੀ. ਹਰਪਾਲ ਸਿੰਘ ਅਤੇ ਸੀ. ਆਈ. ਏ. ਅੰਮ੍ਰਿਤਸਰ-3 ਪੁਲਸ ਸਟਾਫ ਨਾਲ ਹਯਾਤ ਗਰੁੱਪ ’ਚ ਨਾਕਾ ਲਾਇਆ ਗਿਆ। ਨਾਕੇ ਦੌਰਾਨ ਸ਼ੱਕੀ ਹਾਲਾਤ ’ਚ ਸਫੇਦ ਸਵਿਫਟ ਡਿਜ਼ਾਈਰ ਕਾਰ ਨੂੰ ਰੋਕਿਆ ਗਿਆ ਤਾਂ ਕਾਰ ਦੀ ਡਿੱਕੀ ’ਚੋਂ ਇੰਪੀਰੀਅਲ ਬਲਿਊ ਬ੍ਰਾਂਡ ਦੀ 24 ਬੋਤਲਾਂ, ਆਫਿਸਰਜ਼ ਚੁਆਇਸ ਦੀਆਂ 48 ਬੋਤਲਾਂ, ਰਾਇਲ ਸਟੈਗ ਦੀ 48, ਮੈਕਡਾਵੇਲ ਨੰਬਰ 1 ਦੀਆਂ 24 ਬੋਤਲਾਂ ਅਤੇ ਪੰਜਾਬ ਖਾਸਾ ਸੰਤਰਾ ਦੀਆਂ 24, ਪੰਜਾਬ ਕਲੱਬ ਦੀਆਂ 24 ਕੁਲ 144 ਬੋਤਲਾਂ ਬਰਾਮਦ ਕੀਤੀਆਂ ਗਈਆਂ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਅਕਾਲੀ ਦਲ ਦੇ ਮੌਜੂਦਾ ਕੌਂਸਲਰ ਨੂੰ ਗੋਲੀਆਂ ਨਾਲ ਭੁੰਨਿਆ
ਬੋਤਲਾਂ ’ਤੇ ਨਹੀਂ ਲੱਗ ਰਹੇ ਹੋਲੋਗ੍ਰਾਮ ਨੰਬਰ
ਆਬਕਾਰੀ ਵਿਭਾਗ ਦੀ ਜਾਂਚ ’ਚ ਪਤਾ ਲੱਗਾ ਹੈ ਕਿ ਇਸ ਕਾਰਵਾਈ ਵਿਚ ਸ਼ਰਾਬ ਦੀਆਂ ਬੋਤਲਾਂ ਬਿਨਾਂ ਹੋਲੋਗ੍ਰਾਮ ਅਤੇ ਬੈਚ ਨੰਬਰ ਦੇ ਬਰਾਮਦ ਕੀਤੀ ਗਈ ਹੈ। ਦੱਸਣਾ ਜ਼ਰੂਰੀ ਹੈ ਕਿ ਸ਼ਰਾਬ ਦੀਆਂ ਬੋਤਲਾਂ ’ਤੇ ਹੋਲੋਗ੍ਰਾਮ ਅਤੇ ਬੈਚ ਨੰਬਰ ਦਾ ਨਾ ਮਿਲਣਾ ਆਬਕਾਰੀ ਨਿਯਮਾਂ ਮੁਤਾਬਿਕ ਗੰਭੀਰ ਸ਼੍ਰੇਣੀ ’ਚ ਆਉਂਦਾ ਹੈ ਅਤੇ ਇਸ ਨੂੰ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਅਕਾਲੀ ਕੌਂਸਲਰ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਦਾ ਐਨਕਾਊਂਟਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8