ਨਸ਼ੀਲੀ ਗੋਲੀਆਂ ਅਤੇ ਡਰੱਗ ਮਨੀ ਦੇ ਮਾਮਲੇ ਵਿਚ ਦੋ ਬਰੀ
Tuesday, Dec 23, 2025 - 04:15 PM (IST)
ਜਲੰਧਰ (ਜਤਿੰਦਰ, ਭਾਰਦਵਾਜ) : ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ. ਦੀਪਤੀ ਗੁਪਤਾ ਦੀ ਅਦਾਲਤ ਵਲੋਂ ਸਲੀਮ ਮਸੀਹ ਉਰਫ਼ ਬੰਟੀ ਪੁੱਤਰ ਬਲਕਾਰ ਮਸੀਹ ਅਤੇ ਹਰਜਿੰਦਰ ਸਿੰਘ ਉਰਫ਼ ਜਿੰਦਰ ਪੁੱਤਰ ਗਿਆਨ ਸਿੰਘ, ਦੋਵੇਂ ਵਾਸੀ ਮੰਡਲਾ ਲੋਹੀਆਂ ਨੂੰ ਦੋਸ਼ ਸਾਬਤ ਨਾ ਹੋਣ 'ਤੇ ਵਕੀਲ ਨਵਤੇਜ ਸਿੰਘ ਮਿਨਹਾਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਵਾਂ ਨੂੰ ਬਰੀ ਕਰ ਦੇਣ ਦਾ ਹੁਕਮ ਸੁਣਾਇਆ ਹੈ।
ਇਸ ਮਾਮਲੇ ਵਿਚ ਲੋਹੀਆਂ ਥਾਣੇ ਦੀ ਪੁਲਸ ਵੱਲੋਂ 20 ਮਈ, 2023 ਨੂੰ ਦੋਵਾਂ ਵਿਰੁੱਧ 1010 ਨਸ਼ੀਲੀਆਂ ਗੋਲੀਆਂ, 4500 ਰੁਪਏ ਦੀ ਭਾਰਤੀ ਕਰੰਸੀ, ਡਰੱਗ ਮਨੀ, ਇਕ ਮੋਟਰਸਾਈਕਲ ਅਤੇ ਇਕ ਮੋਬਾਈਲ ਫੋਨ ਬਰਾਮਦ ਕਰ ਦੋਵਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ।
