ਜਲੰਧਰ ਵਿਖੇ ਡਰੱਗ ਮਹਿਕਮੇ ਵੱਲੋਂ ਦਵਾਈਆਂ ਦੀ ਦੁਕਾਨ ’ਤੇ ਛਾਪੇਮਾਰੀ

Wednesday, Aug 10, 2022 - 03:00 PM (IST)

ਜਲੰਧਰ ਵਿਖੇ ਡਰੱਗ ਮਹਿਕਮੇ ਵੱਲੋਂ ਦਵਾਈਆਂ ਦੀ ਦੁਕਾਨ ’ਤੇ ਛਾਪੇਮਾਰੀ

ਜਲੰਧਰ (ਰੱਤਾ)— ਜਲੰਧਰ ਵਿਖੇ ਡਰੱਗ ਮਹਿਕਮੇ ਵੱਲੋਂ ਦਵਾਈਆਂ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਡਰੱਗ ਕੰਟਰੋਲ ਆਫ਼ਿਸਰ ਅਨੁਪਮਾ ਕਾਲੀਆ ਅਤੇ ਪੁਲਸ ਮਹਿਕਮੇ ਦੀ ਟੀਮ ਨੇ ਪਟੇਲ ਹਸਪਤਾਲ ਦੇ ਨਾਲ ਲੱਗਦੀ ਆਸ਼ਿਰਵਾਦ ਮੈਡੀਕਲ ਏਜੰਸੀ ’ਤੇ ਛਾਪੇਮਾਰੀ ਕੀਤੀ। 

ਦਰਅਸਲ ਮਹਿਕਮੇ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੁਕਾਨ ’ਤੇ ਨਕਲੀ ਦਵਾਈਆਂ ਵੇਚੀਆਂ ਜਾਂਦੀਆਂ ਹਨ। ਵਿਭਾਗੀ ਟੀਮ ਨੇ ਉਥੋਂ ਜੋ ਦਵਾਈਆਂ ਬਰਾਮਦ ਕੀਤੀਆਂ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਦਵਾਈਆਂ ਅਸਲੀ ਹਨ ਜਾਂ ਨਕਲੀ। ਇਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਵੀ ਡਰੱਗ ਮਹਿਕਮੇ ਵੱਲੋਂ ਜਲੰਧਰ ਵਿਖੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ 18 ਲੱਖ ਰੁਪਏ ਤੋਂ ਵੱਧ ਕੀਮਤ ਦੀਆਂ ਡਿਫ਼ੈਸ ਸਪਲਾਈ ਦੀਆਂ ਦਵਾਈਆਂ ਨੂੰ ਆਪਣੇ ਕਬਜ਼ੇ ਵਿਚ ਲਿਆ ਸੀ। 

ਇਹ ਵੀ ਪੜ੍ਹੋ: ਨਵਾਂਸ਼ਹਿਰ: ਰੱਖੜੀ ਤੋਂ ਪਹਿਲਾਂ ਘਰ 'ਚ ਛਾਇਆ ਮਾਤਮ, ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News