ਨਸ਼ੇ ਵਾਲੀਅਾਂ 400 ਗੋਲੀਆਂ ਸਣੇ 2 ਕਾਬੂ

10/22/2018 5:46:04 AM

 ਕਪੂਰਥਲਾ,   (ਮੱਲ੍ਹੀ)-  ਐੱਸ. ਟੀ. ਐੱਫ. ਦੇ ਏ. ਆਈ. ਜੀ. ਜਲੰਧਰ ਰੇਂਜ ਸੁਖਵਿੰਦਰ ਸਿੰਘ ਭੁੱਲਰ ਤੇ ਸਰਬਜੀਤ ਸਿੰਘ ਡੀ. ਐੱਸ. ਪੀ. ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇੰਚਾਰਜ ਐੱਸ. ਟੀ. ਐੱਫ. ਸਬ ਡਵੀਜ਼ਨ ਸੁਲਤਾਨਪੁਰ ਲੋਧੀ ਤੇ ਫਗਵਾਡ਼ਾ (ਕਪੂਰਥਲਾ) ਸਲਵੈਸਟਰ ਮਸੀਹ ਨੇ ਆਪਣੇ ਸਾਥੀ ਨਿੰਦਰਪਾਲ, ਗੁਰਦੇਵ ਸਿੰਘ, ਮੇਜਰ ਸਿੰਘ ਤੇ ਨਵਦੀਪ ਸਿੰਘ ਦੀ ਸਹਾਇਤਾ ਨਾਲ 400 ਨਸ਼ੇ  ਵਾਲੀਅਾਂ ਗੋਲੀਆਂ ਸਮੇਤ 2 ਨੌਜਵਾਨਾਂ ਨੂੰ ਕਾਬੂ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਸਲਵੈਸਟਰ ਮਸੀਹ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਪੁੱਤਰ ਜਸਪਾਲ ਸਿੰਘ ਵਾਸੀ ਉੱਚਾ ਧੋਡ਼ਾ ਥਾਣਾ ਸਿਟੀ ਕਪੂਰਥਲਾ ਤੇ ਗੁਰਪ੍ਰੀਤ ਸਿੰਘ ਪੁੱਤਰ ਰਜਿੰਦਰ ਕੁਮਾਰ ਵਾਸੀ ਮਨਸੂਰਵਾਲ ਥਾਣਾ ਸਿਟੀ ਕਪੂਰਥਲਾ ਨੂੰ ਐੱਸ. ਟੀ. ਐੱਫ. ਦੀ ਟੀਮ ਨੇ ਗਸ਼ਤ ਦੌਰਾਨ ਟੀ ਪੁਆਇੰਟ ਅੱਡਾ ਰੱਤਡ਼ਾ ਤੋਂ ਘੇਰਿਆ ਜਿਨ੍ਹਾਂ ਦੀ ਤਲਾਸ਼ੀ ਲੈਣ ’ਤੇ ਇਨ੍ਹਾਂ ਕੋਲੋਂ 400 ਗੋਲੀਆਂ ਨਸ਼ੀਲੀਆਂ ਬਰਾਮਦ ਹੋਈਆਂ। ਉਕਤ  ਵਿਅਕਤੀਅਾਂ ਖਿਲਾਫ ਮੁਕਦਮਾ ਦਰਜ ਕਰ ਲਿਅਾ ਗਿਆ ਹੈ। 


Related News