‘ਜੱਟ ਐਂਡ ਜੂਲੀਅਟ 3’ ਨੇ ਕੀਤੀ ਰਿਕਾਰਡਤੋੜ ਕਲੈਕਸ਼ਨ, 2 ਦਿਨਾਂ ’ਚ ਕਮਾਏ 22.41 ਕਰੋੜ ਰੁਪਏ

06/29/2024 5:21:22 PM

ਜਲੰਧਰ (ਬਿਊਰੋ)– ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫ਼ਿਲਮ ‘ਜੱਟ ਐਂਡ ਜੂਲੀਅਟ 3’ ਬਾਕਸ ਆਫਿਸ ’ਤੇ ਰਿਕਾਰਡਤੋੜ ਕਮਾਈ ਕਰ ਰਹੀ ਹੈ। ਫ਼ਿਲਮ ਨੇ 2 ਦਿਨਾਂ ’ਚ 22.41 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਪ੍ਰਸਿੱਧ ਅਦਾਕਾਰ ਦੀ ਮੌਤ, ਯੋਗਰਾਜ ਸਿੰਘ ਦੀ ਪਤਨੀ ਨੇ ਸਾਂਝੀ ਕੀਤੀ ਭਾਵੁਕ ਪੋਸਟ

ਫ਼ਿਲਮ ਨੇ ਪਹਿਲੇ ਦਿਨ 10.76 ਕਰੋੜ ਰੁਪਏ ਦੀ ਵਰਲਡਵਾਈਡ ਕਮਾਈ ਕੀਤੀ, ਜਿਸ ’ਚ 4.13 ਕਰੋੜ ਰੁਪਏ ਭਾਰਤ ਤੇ 6.63 ਕਰੋੜ ਰੁਪਏ ਓਵਰਸੀਜ਼ ਦੇ ਸ਼ਾਮਲ ਹਨ। ਉਥੇ ਦੂਜੇ ਦਿਨ ਫ਼ਿਲਮ ਨੇ ਕੁਲ 11.65 ਕਰੋੜ ਰੁਪਏ ਕਮਾਏ, ਜਿਸ ’ਚ 4.72 ਕਰੋੜ ਰੁਪਏ ਭਾਰਤ ਤੇ 6.93 ਕਰੋੜ ਰੁਪਏ ਓਵਰਸੀਜ਼ ਦੀ ਕਮਾਈ ਸ਼ਾਮਲ ਹੈ।

PunjabKesari

ਦੱਸ ਦੇਈਏ ਕਿ ‘ਜੱਟ ਐਂਡ ਜੂਲੀਅਟ 3’ ਹੁਣ ਤਕ ਦੀ ਸਭ ਤੋਂ ਵੱਡੀ ਪੰਜਾਬੀ ਰਿਲੀਜ਼ ਫ਼ਿਲਮ ਹੈ, ਜਿਸ ਨੂੰ ਭਾਰਤ ਦੇ 430 ਤੋਂ ਵੱਧ ਸਿਨੇਮਾਘਰਾਂ ਦੀਆਂ 2010 ਤੋਂ ਵੱਧ ਸਕ੍ਰੀਨਜ਼ ’ਤੇ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਦੀ ਐਡਵਾਂਸ ਬੁਕਿੰਗ ਤੋਂ ਕਲੈਕਸ਼ਨ ਵੀ ਰਿਕਾਰਡਤੋੜ ਹੋਈ ਹੈ। ‘ਜੱਟ ਐਂਡ ਜੂਲੀਅਟ 3’ ਨੇ ਸਿਰਫ਼ ਐਡਵਾਂਸ ਬੁਕਿੰਗ ਤੋਂ ਹੀ 1.50 ਕਰੋੜ ਰੁਪਏ ਦੀ ਕਮਾਈ ਕਰ ਲਈ ਸੀ।

ਇਹ ਖ਼ਬਰ ਵੀ ਪੜ੍ਹੋ - ਮਰਹੂਮ ਚਾਚੇ ਸਿੱਧੂ ਮੂਸੇਵਾਲਾ ਨਾਲ ਭਤੀਜੇ ਸਾਹਿਬਪ੍ਰਤਾਪ ਦੀ ਯਾਦਗਾਰ ਤਸਵੀਰਾਂ

ਇਸ ਫ਼ਿਲਮ ਨੂੰ ਜਗਦੀਪ ਸਿੱਧੂ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ, ਜੋ ਪੰਜਾਬੀ ਸਿਨੇਮਾ ਨੂੰ ਸ਼ਾਨਦਾਰ ਫ਼ਿਲਮਾਂ ਦੇ ਚੁੱਕੇ ਹਨ। ਫ਼ਿਲਮ ’ਚ ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀ. ਐੱਨ. ਸ਼ਰਮਾ, ਨਾਸੀਰ ਚਿਨਓਟੀ, ਅਕਰਮ ਉਦਾਸ, ਹਰਦੀਪ ਗਿੱਲ, ਮੋਹਿਨੀ ਤੂਰ, ਸੁੱਖ ਪਿੰਡਿਆਲਾ, ਗੁਰਮੀਤ ਸਾਜਨ, ਸਤਵੰਤ ਕੌਰ, ਮਿੰਟੂ ਕਾਪਾ ਤੇ ਕੁਲਵੀਰ ਸੋਨੀ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ’ਚ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


sunita

Content Editor

Related News