ਡਾ. ਅੰਬੇਡਕਰ ਟਾਈਗਰ ਫੋਰਸ ਪੰਜਾਬ ਦੇ ਸਾਬਕਾ ਪ੍ਰਧਾਨ ਰਮਨ ਮਾਹੀ ਦੀ ਕਰੰਟ ਲੱਗਣ ਨਾਲ
Thursday, Jul 28, 2022 - 01:09 PM (IST)
ਜਲੰਧਰ (ਮਾਹੀ)- ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਰੰਧਾਵਾ ਮਸੰਦਾਂ ਵਿਖੇ ਡਾ. ਅੰਬੇਡਕਰ ਟਾਈਗਰ ਫੋਰਸ ਪੰਜਾਬ ਦੇ ਸਾਬਕਾ ਪ੍ਰਧਾਨ ਰਮਨ ਮਾਹੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਦੀ ਸੂਚਨਾ ਮੌਕੇ ਉਤੇ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ ਗਈ। ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਰਮਨ ਮਾਹੀ ਆਪਣੇ ਘਰ ਅੱਗਿਓਂ ਜਾਂਦੀ ਨੈੱਟ ਦੀ ਤਾਰ ਨੂੰ ਸਾਈਡ 'ਤੇ ਕਰ ਰਿਹਾ ਸੀ। ਇਸ ਦੌਰਾਨ ਤਾਰ ਵਿਚ ਕਰੰਟ ਆ ਗਿਆ ਅਤੇ ਕਰੰਟ ਨੇ ਆਪਣੀ ਰਮਨ ਮਾਹੀ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
