ਲਿੰਗ ਨਿਰਧਾਰਣ ਟੈਸਟ ਦੇ ਦੋਸ਼ਾਂ ’ਚ ਡਾਕਟਰ ਮੁਲਤਾਨੀ ਡਾਇਗਨੋਸਟਿਕ ਸੈਂਟਰ ਸੀਲ

04/01/2021 10:19:59 AM

ਜਲੰਧਰ (ਰੱਤਾ)–ਸਿਹਤ ਮਹਿਕਮੇ ਦੀ ਟੀਮ ਨੇ ਲਿੰਗ ਨਿਰਧਾਰਣ ਟੈਸਟ ਦੇ ਦੋਸ਼ ਵਿਚ ਬੁੱਧਵਾਰ ਨੂੰ ਦੇਰ ਰਾਤ ਜਿੱਥੇ ਕਰਤਾਰਪੁਰ ਵਿਚ ਸਥਿਤ ਡਾ. ਮੁਲਤਾਨੀ ਡਾਇਗਨੋਸਟਿਕ ਸੈਂਟਰ (ਅਰੋੜਾ ਸਕੈਨ ਸੈਂਟਰ) ਨੂੰ ਸੀਲ ਕਰ ਦਿੱਤਾ, ਉੱਥੇ ਹੀ ਇਕ ਲੈਬ ਟੈਕਨੀਸ਼ੀਅਨ ਨੂੰ ਵੀ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਡਿਊਟੀ ’ਤੇ ਤਾਇਨਾਤ ਏ.ਐੱਸ.ਆਈ. ਦੀ ਗੋਲ਼ੀ ਲੱਗਣ ਨਾਲ ਮੌਤ

PunjabKesari

ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਬੇ ਵਿਚ ਆਈ ਇਕ ਟੀਮ ਨੇ ਸੂਚਿਤ ਕੀਤਾ ਸੀ ਕਿ ਉਕਤ ਸੈਂਟਰ ਵਿਚ ਲਿੰਗ ਨਿਰਧਾਰਿਤ ਟੈਸਟ ਸਬੰਧੀ ਸਕੈਨਿੰਗ ਕੀਤੀ ਜਾਂਦੀ ਹੈ। ਸਟੇਟ ਦੀ ਟੀਮ ਆਪਣੇ ਨਾਲ ਇਕ ਡੇਕੋਏ ਪੇਸ਼ੈਂਟ ਨੂੰ ਲੈ ਕੇ ਆਈ, ਜਿਸ ਨੇ ਸਭ ਤੋਂ ਪਹਿਲਾਂ ਮਾਡਲ ਹਾਊਸ ਸਥਿਤ ਗੁਰੂ ਨਾਨਕ ਲੈਬਾਰਟਰੀ ਦੇ ਲੈਬ ਟੈਕਨੀਸ਼ੀਅਨ ਸੁਭਾਸ਼ ਚੰਦ ਨਾਲ ਸੰਪਰਕ ਕੀਤਾ। ਇਸ ਉਪਰੰਤ ਲੈਬ ਟੈਕਨੀਸ਼ੀਅਨ ਉਸਨੂੰ ਕੱਕੜ ਹਸਪਤਾਲ ਦੀ ਇਕ ਹੈਲਪਰ ਦੇ ਘਰ ਲੈ ਗਿਆ, ਜੋ ਕਿ ਉਕਤ ਡੇਕੋਏ ਪੇਸ਼ੈਂਟ ਨੂੰ ਲੈ ਕੇ ਡਾ. ਮੁਲਤਾਨੀ ਡਾਇਗਨੋਸਟਿਕ ਸੈਂਟਰ ਕਰਤਾਰਪੁਰ ਵਿਚ ਸਕੈਨਿੰਗ ਕਰਵਾਉਣ ਗਈ ਅਤੇ ਸਕੈਨ ਕਰਵਾਉਣ ਤੋਂ ਬਾਅਦ ਉਸਨੇ ਪੇਸ਼ੈਂਟ ਨੂੰ ਵਾਪਸ ਲੈਬ ਟੈਕਨੀਸ਼ੀਅਨ ਕੋਲ ਛੱਡ ਦਿੱਤਾ, ਜਿਸ ਦੇ ਤੁਰੰਤ ਬਾਅਦ ਸਿਹਤ ਮਹਿਕਮੇ ਦੀ ਟੀਮ ਨੇ ਪਰਿਵਾਰ ਕਲਿਆਣ ਅਧਿਕਾਰੀ ਡਾ. ਰਮਨ ਗੁਪਤਾ ਦੀ ਅਗਵਾਈ ਵਿਚ ਪੁਲਸ ਪਾਰਟੀ ਨਾਲ ਮਿਲ ਕੇ ਲੈਬ ਟੈਕਸ਼ੀਨੀਅਨ ਨੂੰ ਦਬੋਚ ਲਿਆ ਅਤੇ ਉਸ ਕੋਲੋਂ ਪੂਰੀ ਗੱਲ ਉਗਲਵਾਉਣ ਤੋਂ ਬਾਅਦ ਟੀਮ ਤੁਰੰਤ ਕਰਤਾਰਪੁਰ ਸਥਿਤ ਡਾ. ਮੁਲਤਾਨੀ ਡਾਇਗਨੋਸਟਿਕ ਸੈਂਟਰ ਪਹੁੰਚ ਗਈ।

ਇਹ ਵੀ ਪੜ੍ਹੋ : 'ਦੋਸਤੀ' ਦੇ ਨਾਂ 'ਤੇ ਕਲੰਕ ਸਾਬਤ ਹੋਇਆ ਨੌਜਵਾਨ, ਘਰੋਂ ਬੁਲਾ ਦੋਸਤ ਨੂੰ ਇੰਝ ਦਿੱਤੀ ਦਰਦਨਾਕ ਮੌਤ

ਸਿਵਲ ਸਰਜਨ ਨੇ ਦੱਸਿਆ ਕਿ ਵਿਭਾਗ ਦੀ ਟੀਮ ਜਦੋਂ ਕਰਤਾਰਪੁਰ ਪਹੁੰਚੀ ਤਾਂ ਉਕਤ ਸੈਂਟਰ ਬੰਦ ਹੋ ਚੁੱਕਾ ਸੀ। ਵਿਭਾਗ ਦੀ ਟੀਮ ਨੇ ਬੰਦ ਸੈਂਟਰ ਨੂੰ ਸੀਲ ਕਰ ਕੇ ਉਸ ਦੇ ਬਾਹਰ ਨੋਟਿਸ ਚਿਪਕਾ ਦਿੱਤਾ। ਟੀਮ ਵਿਚ ਪੀ. ਸੀ. ਪੀ. ਐੱਨ. ਡੀ. ਟੀ. ਕੋਆਰਡੀਨੇਟਰ ਦੀਪਕ ਬਪੋਰੀਆ ਅਤੇ ਅਜੇ ਕੁਮਾਰ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਪੁਲਸ ਦੇਰ ਰਾਤ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਸੀ।

ਇਹ ਵੀ ਪੜ੍ਹੋ : ਹੋਲੀ ਮੌਕੇ ਹੁਸ਼ਿਆਰਪੁਰ ’ਚ ਵੱਡੀ ਵਾਰਦਾਤ, ਦਰਿੰਦਿਆਂ ਨੇ ਕੁੜੀ ਨਾਲ ਜਬਰ-ਜ਼ਿਨਾਹ ਕਰਕੇ ਦਿੱਤਾ ਜ਼ਹਿਰ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News