ਟਿਊਸ਼ਨ ਜਾ ਰਹੀ ਬੱਚੀ ਨੂੰ ਆਵਾਰਾ ਕੁੱਤੇ ਨੇ ਵੱਢਿਆ

Tuesday, Feb 25, 2020 - 11:25 AM (IST)

ਟਿਊਸ਼ਨ ਜਾ ਰਹੀ ਬੱਚੀ ਨੂੰ ਆਵਾਰਾ ਕੁੱਤੇ ਨੇ ਵੱਢਿਆ

ਬੰਗਾ (ਚਮਨ ਲਾਲ/ਰਾਕੇਸ਼ ਅਰੋੜਾ)— ਬੰਗਾ ਦੇ ਸਥਾਨਕ ਤੁੰਗਲਗੇਟ ਵਿਖੇ ਇਕ ਘਰ ਦੇ ਬਾਹਰ ਪਾਲਤੂ ਬਣਾ ਕੇ ਰੱਖੇ ਆਵਾਰਾ ਕੁੱਤਿਆਂ ਵੱਲੋਂ ਇਕ 13 ਸਾਲਾ ਨਾਬਾਲਗ ਲੜਕੀ ਨੂੰ ਵੱਢ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਕੁੱਤੇ ਦਾ ਸ਼ਿਕਾਰ ਹੋਈ ਲੜਕੀ ਦੇ ਪਿਤਾ ਕਮਲਦੀਪ ਸਿੰਘ ਨੇ ਦੱਸਿਆ ਕਿ ਉਹ ਉਕਤ ਮੁਹੱਲੇ ਅੰਦਰ ਕਿਰਾਏ ਦਾ ਮਕਾਨ ਲੈ ਕੇ ਰਹਿ ਰਹੇ ਹਨ। ਉਨ੍ਹਾਂ ਦੀ ਲੜਕੀ ਪਲਕਪ੍ਰੀਤ ਕੌਰ (13) ਸਕੂਲ ਤੋਂ ਬਾਅਦ ਘਰੋਂ ਰੋਟੀ ਖਾਣ ਉਪਰੰਤ ਟਿਊਸ਼ਨ ਨੂੰ ਜਾ ਰਹੀ ਸੀ ਤਾਂ ਜਿਵੇਂ ਹੀ ਉਹ ਘਰ ਤੋਂ ਥੋੜ੍ਹਾ ਦੂਰ ਪੁੱਜੀ ਤਾਂ ਉਨ੍ਹਾਂ ਦੇ ਘਰ ਤੋਂ ਥੋੜ੍ਹੀ ਦੂਰ 'ਤੇ ਪੈਂਦੇ ਇਕ ਘਰ ਦੇ ਬਾਹਰ ਪਾਲਤੂ ਬਣਾ ਕੇ ਰੱਖੇ ਆਵਾਰਾ ਕੁੱਤੇ ਨੇ ਉਸ ਨੂੰ ਘੇਰ ਲਿਆ ਅਤੇ ਵੱਢਣਾ ਸ਼ੁਰੂ ਕਰ ਦਿੱਤਾ।

ਲੜਕੀ ਵੱਲੋਂ ਰੌਲਾ ਪਾਉਣ 'ਤੇ ਮੌਕੇ 'ਤੇ ਮੁਹੱਲਾ ਵਾਸੀ ਇਕੱਠੇ ਹੋ ਗਏ ਅਤੇ ਉਕਤ ਕੁੱਤਿਆਂ ਕੋਲੋਂ ਉਸ ਨੂੰ ਬਚਾਇਆ। ਲੜਕੀ ਦੇ ਪਿਤਾ ਨੇ ਕਿਹਾ ਕਿ ਲੜਕੀ ਵੱਲੋਂ ਮੋਟੀ ਜੀਨ ਦੀ ਪੈਂਟ ਪਹਿਨੀ ਹੋਣ ਕਾਰਣ ਬੇਸ਼ੱਕ ਉਸ ਦੇ ਕੋਈ ਦੰਦ ਨਹੀਂ ਲੱਗਾ ਪਰ ਆਏ ਦਿਨ ਉਕਤ ਰੱਖੇ ਕੁੱਤਿਆਂ ਵੱਲੋਂ ਆਉਣ ਜਾਣ ਵਾਲੇ ਰਾਹਗੀਰਾਂ 'ਤੇ ਅਕਸਰ ਹੀ ਹਮਲਾ ਕੀਤਾ ਜਾਂਦਾ ਹੈ। ਜਿਸ ਕਾਰਣ ਮੁਹੱਲੇ 'ਚ ਬੱਚਿਆਂ ਦਾ ਖੇਡਣਾ ਅਤੇ ਲੰਘਣਾ ਕਾਫੀ ਮੁਸ਼ਕਿਲ ਅਤੇ ਖਤਰੇ ਭਰਿਆ ਹੋਇਆ ਹੈ।

ਇਸ ਮੌਕੇ ਜਤਿੰਦਰ ਸਿੰਘ ਮਾਨ, ਬਲਜੀਤ ਸਿੰਘ, ਦਲਜੀਤ ਸਿੰਘ, ਸ਼ਾਮ ਰਾਏ, ਅਵਤਾਰ ਸਿੰਘ, ਰਾਜਪਾਲ, ਸੋਮ ਨਾਥ, ਬੀਰੂ, ਅਮਨਦੀਪ, ਹਰੀ ਕ੍ਰਿਸ਼ਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਕੁੱਤੇ ਰੱਖਣ ਵਾਲੇ ਘਰਾਂ ਦੇ ਮਾਲਕਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਉਕਤ ਆਵਾਰਾ ਕੁੱਤਿਆਂ ਦਾ ਪੁਖਤਾ ਇੰਤਜ਼ਾਮ ਕਰਨ ਦੀ ਅਪੀਲ ਕੀਤੀ।


author

shivani attri

Content Editor

Related News