ਸ਼ਰਾਬੀ ਵੱਲੋਂ ਬੱਚੇ ਨੂੰ ਬਹਿਲਾ-ਫੁਸਲਾ ਕੇ ਅਗਵਾ ਕਰਨ ਦੀ ਕੋਸ਼ਿਸ਼

Thursday, Apr 08, 2021 - 01:02 PM (IST)

ਸ਼ਰਾਬੀ ਵੱਲੋਂ ਬੱਚੇ ਨੂੰ ਬਹਿਲਾ-ਫੁਸਲਾ ਕੇ ਅਗਵਾ ਕਰਨ ਦੀ ਕੋਸ਼ਿਸ਼

ਜਲੰਧਰ (ਮ੍ਰਿਦੁਲ)-ਦੋਆਬਾ ਚੌਕ ਸਥਿਤ ਇਕ ਮੰਦਿਰ ਨੇੜੇ ਨਿਊ ਲਕਸ਼ਮੀਪੁਰਾ ਮੁਹੱਲੇ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਸ਼ਰਾਬੀ ਵੱਲੋਂ ਕਥਿਤ ਤੌਰ ’ਤੇ ਇਕ 11 ਸਾਲਾ ਬੱਚੇ ਨੂੰ ਬਹਿਲਾ-ਫੁਸਲਾ ਕੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰਿਵਾਰਕ ਮੈਂਬਰਾਂ ਅਤੇ ਪਬਲਿਕ ਨੇ ਮੁਲਜ਼ਮ ਨੂੰ ਫੜ ਲਿਆ ਪਰ ਪੁਲਸ ਨੇ ਉਸਨੂੰ ਬਿਨਾਂ ਕਾਰਵਾਈ ਦੇ ਛੱਡ ਦਿੱਤਾ।

ਇਹ ਵੀ ਪੜ੍ਹੋ : ਜਲੰਧਰ: ਹਸਪਤਾਲ ਨੇ ਵੈਂਟੀਲੇਟਰ ਦੇਣ ਤੋਂ ਕੀਤਾ ਇਨਕਾਰ, ਸਾਬਕਾ ਫ਼ੌਜੀ ਨੇ ਤੜਫ਼-ਤੜਫ਼ ਕੇ ਦਹਿਲੀਜ਼ ’ਤੇ ਹੀ ਤੋੜਿਆ ਦਮ

ਦੋਸ਼ ਲਾਉਂਦਿਆਂ ਰਾਜੀਵ ਅਗਰਵਾਲ ਅਤੇ ਅਵਿਨਾਸ਼ ਸਿੰਗਲਾ ਨੇ ਦੱਸਿਆ ਕਿ ਦੇਰ ਸ਼ਾਮ ਮੰਦਿਰ ਨੇੜੇ ਇਕ ਸ਼ਰਾਬੀ ਮੁਹੱਲੇ ਦੇ ਇਕ 11 ਸਾਲ ਦੇ ਬੱਚੇ ਨੂੰ 20 ਰੁਪਏ ਦਾ ਲਾਲਚ ਦੇ ਕੇ ਅਗਵਾ ਕਰਨ ਹੀ ਵਾਲਾ ਸੀ ਕਿ ਉਸ ਦੀ ਮਾਂ ਨੇ ਦੇਖ ਲਿਆ ਅਤੇ ਰੌਲਾ ਪਾ ਦਿੱਤਾ। ਇਸ ਦੌਰਾਨ ਲੋਕ ਇਕੱਠੇ ਹੋਏ ਤਾਂ ਉਨ੍ਹਾਂ ਨੇ ਮੁਲਜ਼ਮ ਨੂੰ ਫੜ ਕੇ ਉਸਦੀ ਛਿੱਤਰ-ਪਰੇਡ ਕੀਤੀ। ਜਦੋਂ ਪੁਲਸ ਆਈ ਤਾਂ ਮੁਲਜ਼ਮ ਨੂੰ ਪੁਲਸ ਹਵਾਲੇ ਕਰ ਦਿੱਤਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਲਗਭਗ 15 ਮਿੰਟ ਬਾਅਦ ਹੀ ਪੁਲਸ ਨੇ ਬਿਨਾਂ ਕੋਈ ਕਾਰਵਾਈ ਕੀਤੇ ਮੁਲਜ਼ਮ ਨੂੰ ਥਾਣੇ ਤੋਂ ਹੀ ਛੱਡ ਦਿੱਤਾ। ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਉਹ ਥਾਣਾ ਪੁਲਸ ਖ਼ਿਲਾਫ਼ ਸੀ. ਪੀ. ਨੂੰ ਮਿਲਣਗੇ।

ਇਹ ਵੀ ਪੜ੍ਹੋ : ਮਹਾਨਗਰ ਜਲੰਧਰ ਸ਼ਹਿਰ ’ਚ ਸਪਾ ਸੈਂਟਰਾਂ ਦੇ ਨਾਂ ’ਤੇ ਫਿਰ ਤੇਜ਼ ਹੋਇਆ ਇਹ ‘ਗੰਦਾ ਧੰਦਾ’

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News