ਹੈਰੋਇਨ ਨਾਲ ਫੜੇ ਗਏ ਪੰਜਾਬ ਪੁਲਸ ਦੇ ਸਾਬਕਾ ਇੰਸ. ਇੰਦਰਜੀਤ ਸਿੰਘ ਦੇ ਮੁਖਬਰ ਨੇ ਲਗਾਏ ਇਹ ਦੋਸ਼
Saturday, Sep 01, 2018 - 06:42 PM (IST)

ਜਲੰਧਰ (ਕਮਲੇਸ਼)— ਸਾਲ 2017 'ਚ 4 ਕਿਲੋ ਹੈਰੋਇਨ ਦੇ ਨਾਲ ਫੜੇ ਗਏ ਪੰਜਾਬ ਪੁਲਸ ਦੇ ਸਾਬਕਾ ਇੰਸਪੈਕਟਰ ਇੰਦਰਜੀਤ ਦੇ ਮੁਖਬਰ ਜਸਪਾਲ ਸਿੰਘ ਨੇ ਦੋਸ਼ ਲਗਾਏ ਕਿ ਉਸ ਨੂੰ ਪੁਲਸ ਦੀ ਨੌਕਰੀ ਦਿਵਾਉਣ 'ਚ ਵਾਅਦਾ ਕਰਦੇ 20 ਸਾਲਾਂ ਤੱਕ ਇੰਦਰਜੀਤ ਸਿੰਘ ਨੇ ਉਸ ਦਾ ਇਸਤੇਮਾਲ ਕੀਤਾ ਹੈ। ਉਸ ਨੇ ਦੋਸ਼ ਲਗਾਇਆ ਕਿ ਜਦੋਂ ਉਹ ਇਸ ਦੇ ਕੰਮ ਕਰਨ ਤੋਂ ਮਨ੍ਹਾ ਕਰਦਾ ਤਾਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਜਸਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸਰਾਏ ਖਾਸ ਨੇ ਦੱਸਿਆ ਕਿ ਉਸ ਦੇ ਉੱਪਰ ਪਿੰਡ ਦੇ ਸਰਪੰਚ ਨੇ ਕਈ ਵਾਰ ਝੂਠੇ ਮਾਮਲੇ ਦਰਜ ਕਰਵਾਏ ਸਨ ਅਤੇ ਅਜਿਹੇ 'ਚ ਇਕ ਮਾਮਲੇ 'ਚ ਸਰਪੰਚ ਨੇ ਸਾਲ 1993 'ਚ ਥਾਣਾ ਕਰਤਾਰਪੁਰ 'ਚ ਉਸ ਦੇ ਖਿਲਾਫ ਕੇਸ ਦਰਜ ਕਰਵਾ ਦਿੱਤਾ ਸੀ। ਉਸ ਸਮੇਂ ਕਰਤਾਰਪੁਰ ਥਾਣੇ ਦੇ ਐੱਸ. ਐੱਸ. ਓ. ਇੰਦਰਜੀਤ ਸਿੰਘ ਸੀ ਅਤੇ ਉਸ ਨੇ ਇਸ ਕੇਸ ਬਾਰੇ ਉਸ ਨੂੰ ਕਿਹਾ ਸੀ ਕਿ ਕੇਸ ਤਾਂ ਝੂਠਾ ਹੈ ਪਰ ਜੇਕਰ ਉਹ ਉਸ ਦੇ ਲਈ ਕੰਮ ਕਰੇਗਾ ਤਾਂ ਉਹ ਕੇਸ ਨੂੰ ਰੱਦ ਕਰਵਾ ਦੇਵੇਗਾ ਅਤੇ ਉਸ ਨੂੰ ਪੰਜਾਬ ਪੁਲਸ ਨੂੰ ਵੀ ਭਰਤੀ ਕਰਵਾ ਦੇਵੇਗਾ। ਪੁਲਸ 'ਚ ਨੌਕਰੀ ਮਿਲਣ ਦੇ ਲਾਲਚ 'ਚ ਉਹ ਉਸ ਦੇ ਲਈ ਕੰਮ ਕਰਨ ਲੱਗਾ। ਉਸ ਦੇ ਲਈ ਉਸ ਦੇ ਕਈ ਲੋਕਾਂ ਦੀ ਮੁਖਬਰੀ ਵੀ ਕੀਤੀ।
ਜਸਪਾਲ ਨੇ ਕਿਹਾ ਕਿ ਇੰਦਰਜੀਤ ਜਦੋਂ ਵੀ ਕਿਸੇ ਦੋਸ਼ੀ ਨੂੰ ਫੜਦਾ ਸੀ ਤਾਂ ਉਸ ਦੇ ਕੋਲੋਂ 5 ਕਿਲੋ ਚੂਰਾ-ਪੋਸਤ ਮਿਲਦੀ ਸੀ ਤਾਂ ਉਨ੍ਹਾਂ ਕੋਲੋਂ ਉਹ 15 ਕਿਲੋ ਦੀ ਬਰਾਮਦਗੀ ਦਿਖਾਉਂਦਾ ਸੀ ਅਤੇ ਇਸੇ ਤਰ੍ਹਾਂ ਕਿਸੇ ਤੋਂ ਇਕ ਰਿਵਾਲਵਰ ਮਿਲਦੀ ਸੀ ਤਾਂ ਉਹ ਉਸ ਦੋਸ਼ੀ 'ਤੇ 5 ਰਿਵਾਲਵਰ ਪਾ ਦਿੰਦਾ ਸੀ। ਜਸਪਾਲ ਨੇ ਕਿਹਾ ਕਿ ਉਸ ਦੀ ਪੁਲਸ ਪ੍ਰਸ਼ਾਸਨ ਨੂੰ ਮੰਗ ਹੈ ਕਿ ਉਸ ਦੇ ਖਿਲਾਫ ਦਰਜ ਹੋਏ ਸਾਰੇ ਕੇਸਾਂ ਨੂੰ ਰੱਦ ਕੀਤਾ ਜਾਵੇ।